ਸਾਡੇ ਨਾਲ ਸ਼ਾਮਲ

Follow us

12.5 C
Chandigarh
Sunday, February 8, 2026
More
    Home ਇੱਕ ਨਜ਼ਰ ਦੇਸ਼ ‘ਚ ...

    ਦੇਸ਼ ‘ਚ ਕੋਰੋਨਾ ਦੇ 36,604 ਨਵੇਂ ਮਾਮਲੇ ਮਿਲੇ

    Corona India

    ਕੋਰੋਨਾ ਨੂੰ ਹਰਾ ਦੇਣ ਵਾਲਿਆਂ ਦੀ ਦਰ 94 ਫੀਸਦੀ ਹੋਈ

    ਨਵੀਂ ਦਿੱਲੀ। ਦੇਸ਼ ‘ਚ ਕੋਰੋਨਾ ਨੂੰ ਹਰਾ ਦੇਣ ਵਾਲਿਆਂ ਦੀ ਗਿਣਤੀ ‘ਚ ਲਗਾਤਾਰ ਵਾਧੇ ਨਾਲ ਇਸ ਦੀ ਦਰ 94 ਫੀਸਦੀ ਤੋਂ ਵੱਧ ਹੋ ਗਈ ਹੈ ਤੇ ਸਰਗਰਮ ਮਾਮਲਿਆਂ ਦੀ ਦਰ ਵੀ ਡਿੱਗ ਕੇ ਸਾਢੇ ਚਾਰ ਫੀਸਦੀ ‘ਤੇ ਆ ਗਈ ਹੈ। ਕੋਰੋਨਾ ਦੇ ਮਾਮਲੇ ਲਗਾਤਾਰ ਤੀਜੇ ਦਿਨ 40 ਹਜ਼ਾਰ ਤੋਂ ਹੇਠਾਂ ਰਹੇ। ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਅਨੁਸਾਰ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 36,604 ਨਵੇਂ ਮਾਮਲੇ ਮਿਲੇ ਜਿਨ੍ਹਾਂ ਨੂੰ ਮਿਲਾ ਕੇ ਕੋਰੋਨਾ ਦਾ ਅੰਕੜਾ 94,99,413 ਹੋ ਗਿਆ ਹੈ।

    Corona

    ਇਸ ਦੌਰਾਨ ਇਸ ਮਹਾਂਮਾਰੀ ਨੂੰ 43,062 ਨੇ ਹਰਾ ਦਿੱਤਾ, ਜਿਨ੍ਹਾਂ ਨੂੰ ਮਿਲਾ ਕੇ ਇਨ੍ਹਾਂ ਦੀ ਗਿਣਤੀ 89,32,647 ਹੋ ਗਈ ਹੈ। ਨਵੇਂ ਮਾਮਲਿਆਂ ਦੇ ਮੁਕਾਬਲੇ ਠੀਕ ਹੋਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੋਣ ਨਾਲ ਸਰਗਰਮ ਮਾਮਲੇ 6959 ਘੱਟ ਹੋਏ ਤੇ ਇਹ ਗਿਣਤੀ 4,28,644 ਰਹਿ ਗਈ। ਇਸ ਦੌਰਾਨ 501 ਮਰੀਜ਼ਾਂ ਦੀ ਮੌਤ ਹੋ ਗਈ ਜਿਨ੍ਹਾਂ ਨੂੰ ਮਿਲਾ ਕੇ ਕੁੱਲ ਅੰਕੜਾ 1,38,122 ਹੋ ਗਿਆ ਹੈ। ਦੇਸ਼ ‘ਚ ਰਿਕਵਰੀ ਦਰ ਵਧ ਕੇ 94.03 ਫੀਸਦੀ ਤੇ ਸਰਗਰਮ ਮਾਮਲਿਆਂ ਦੀ ਦਰ ਘੱਟ ਹੋ ਕੇ 4.51 ਫੀਸਦੀ ‘ਤੇ ਆ ਗਈ ਹੈ, ਜਦੋਂਕਿ ਮ੍ਰਿਤਕ ਦਰ ਹਾਲੇ 1.45 ਫੀਸਦੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.