ਦੇਸ਼ ‘ਚ ਕੋਰੋਨਾ ਦੇ 32,981 ਨਵੇਂ ਮਾਮਲੇ ਮਿਲੇ

Corona

ਚਾਰ ਲੱਖ ਤੋਂ ਘੱਟ ਹੋਏ ਕੋਰੋਨਾ ਦੇ ਸਰਗਰਮ ਮਾਮਲੇ

ਨਵੀਂ ਦਿੱਲੀ। ਕੋਰੋਨਾ ਨੂੰ ਹਰਾ ਦੇਣ ਵਾਲਿਆਂ ਦੀ ਗਿਣਤੀ ‘ਚ ਲਗਾਤਾਰ ਵਾਧਾ ਤੇ ਕੋਰੋਨਾ ਦੀ ਰਫ਼ਤਾਰ ਹੌਲੀ ਪੈਣ ਨਾਲ ਦੇਸ਼ਾਂ ‘ਚ ਸਰਗਰਮ ਮਾਮਲਿਆਂ ਚਾਰ ਲੱਖ ਤੋਂ ਹੇਠਾਂ ਆ ਗਏ ਹਨ।

Corona India

ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਸੋਮਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ‘ਚ 32,981 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਕੋਰੋਨਾ ਦੇ ਕੁੱਲ ਮਾਮਲੇ 96,77,203 ਹੋ ਗਏ ਹਨ। ਇਸ ਦੌਰਾਨ ਪਿਛਲੇ 24 ਘੰਟਿਆਂ ‘ਚ 39,109 ਮਰੀਜ਼ ਠੀਕ ਹੋਏ ਹਨ ਤੇ ਕੋਰੋਨਾ ਨੂੰ ਹਰਾ ਦੇਣ ਵਾਲਿਆਂ ਦੀ ਗਿਣਤੀ ਲਗਭਗ 91.40 ਲੱਖ ਹੋ ਗਈ। ਨਵੇਂ ਮਾਮਲਿਆਂ ਦੇ ਮੁਕਾਬਲੇ ‘ਚ ਕੋਰੋਨਾ ਮੁਕਤ ਹੋਣ ਵਾਲਿਆਂ ਦੀ ਗਿਣਤੀ ਵੱਧ ਹੋਣ ਨਾਲ ਸਰਗਰਮ ਮਾਮਲੇ 6,519 ਘੱਟ ਕੇ ਕਰੀਬ 3.97 ਲੱਖ ਰਹਿ ਗਈ ਹੈ। ਇਸ ਦੌਰਾਨ 391 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵਧ ਕੇ 1,40,573 ਹੋ ਗਿਆ ਹੈ। ਦੇਸ਼ ‘ਚ ਸਰਗਰਮ ਮਾਮਲਿਆਂ ਦੀ ਦਰ 4.10 ਫੀਸਦੀ ‘ਤੇ ਆ ਗਈ ਹੈ ਤੇ ਰਿਕਵਰੀ ਦਰ ਵਧ ਕੇ 94.45 ਹੋ ਗਈ ਹੈ ਜਦੋਂਕਿ ਮ੍ਰਿਤਕ ਦਰ ਹਾਲੇ 1.45 ਫੀਸਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.