ਕੋਰੋਨਾ ਨੂੰ ਹਰਾ ਦੇਣ ਵਾਲੇ ਵਧੇ, ਮਾਮਲਿਆਂ ਦੀ ਦਰ ‘ਚ ਲਗਾਤਾਰ ਕਮੀ
ਨਵੀਂ ਦਿੱਲੀ। ਦੇਸ਼ ‘ਚ ਕੋਰੋਨਾ ਦੇ ਨਵੇਂ ਮਾਮਲਿਆਂ ‘ਚ ਕਾਫ਼ੀ ਗਿਰਾਵਟ ਆਈ ਹੈ ਤੇ ਵੱਖ-ਵੱਖ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ ਮਾਮਲੇ ਤਿਹਾਈ ਅੰਕ ਤੋਂ ਹੇਠਾਂ ਰਹੇ ਤੇ ਠੀਕ ਹੋਣ ਵਾਲਿਆਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋਣ ਨਾਲ ਸਰਗਰਮ ਮਾਮਲਿਆਂ ‘ਚ ਜ਼ਬਰਦਸਤ ਕਮੀ ਆਈ ਹੈ, ਜਿਸ ਨਾਲ ਇਸ ਦੀ ਦਰ 4.60 ਫੀਸਦੀ ‘ਤੇ ਆ ਗਈ ਹੈ।
ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਅਨੁਸਾਰ ਪਿਛਲੇ 24 ਘੰਟਿਆਂ ‘ਚ 31,118 ਨਵੇਂ ਮਾਮਲੇ ਸਾਹਮਣੇ ਆਏ ਤੇ ਕੋਰੋਨਾ ਦਾ ਅੰਕੜਾ 94.62 ਲੱਖ ਹੋ ਗਿਆ। ਇਸ ਦੌਰਾਨ 41,985 ਮਰੀਜ਼ ਠੀਕ ਹੋਏ ਤੇ ਇਸ ਦੇ ਨਾਲ ਕੋਰੋਨਾ ਨਾਲ ਠੀਕ ਹੋਣ ਵਾਲਿਆਂ ਦੀ ਗਿਣਤੀ 88.89 ਲੱਖ ਹੋ ਗਈ। ਸਰਗਰਮ ਮਾਮਲਿਆਂ ‘ਚ 11,349 ਦੀ ਗਿਰਾਵਟ ਨਾਲ ਇਹ ਗਿਣਤੀ 4.35 ਲੱਖ ‘ਤੇ ਆ ਗਈ। ਇਸ ਦੌਰਾਨ 482 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵਧ ਕੇ 1,37,621 ਹੋ ਗਿਆ ਹੈ। ਦੇਸ਼ ‘ਚ ਰਿਕਵਰੀ ਦਰ ਵਧ ਕੇ ਹੁਣ 93.94 ਫੀਸਦੀ ਤੇ ਮ੍ਰਿਤਕ ਦਰ 1.45 ਫੀਸਦੀ ਹੋ ਗਈ ਹੈ। ਪਿਛਲੇ 24 ਘੰਟਿਆਂ ‘ਚ ਕੇਰਲ ‘ਚ ਸਭ ਤੋਂ ਵੱਧ 6055 ਮਰੀਜ਼ ਠੀਕ ਹੋਏ ਤੇ ਸਰਗਰਮ ਮਾਮਲਿਆਂ ਦੀ ਗਿਣਤੀ ਸਭ ਦੋਂ ਘੱਟ 2694 ਰਹੀ ਜਦੋਂਕਿ ਦਿੱਲੀ ‘ਚ ਸਭ ਤੋਂ ਵੱਧ 108 ਵਿਅਕਤੀਆਂ ਦੀ ਮੌਤ ਹੋ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.