ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਦਰ ਚਾਰ ਫੀਸਦੀ ਤੋਂ ਹੇਠਾਂ
ਨਵੀਂ ਦਿੱਲੀ। ਦੇਸ਼ ‘ਚ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਸਰਗਰਮ ਦੇ ਨਵੇਂ ਮਾਮਲਿਆਂ ‘ਚ ਕਮੀ ਤੇ ਠੀਕ ਹੋਣ ਵਾਲਿਆਂ ਦੀ ਗਿਣਤੀ ‘ਚ ਲਗਾਤਾਰ ਸੁਧਾਰ ਨਾਲ ਸਰਗਰਮ ਮਾਮਲਿਆਂ ਦੀ ਗਿਣਤੀ ਘੱਟ ਹੁੰਦੀ ਜਾ ਰਹੀ ਹੈ ਤੇ ਇਨਾਂ ਦੀ ਦਰ ਚਾਰ ਫੀਸਦੀ ਤੋਂ ਘੱਟ ਹੋ ਗਈ ਹੈ।
ਬੀਤੇ 30 ਨਵੰਬਰ ਤੋਂ ਕੋਰੋਨਾ ਦੇ ਰੋਜ਼ਾਨਾ ਮਾਮਲੇ 35 ਹਜ਼ਾਰ ਦੇ ਆਸ-ਪਾਸ ਆ ਰਹੇ ਸਨ ਪਰ ਹੁਣ ਇਹ 30 ਹਜ਼ਾਰ ਤੋਂ ਵੀ ਘੱਟ ਹੋ ਗਏ ਸਨ। ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਅਨੁਸਾਰ ਪਿਛਲੇ 24 ਘੰਟਿਆਂ ‘ਚ 26,567 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਕੋਰੋਨਾ ਦੇ ਕੁੱਲ ਮਾਮਲੇ 97.03 ਲੱਖ ਹੋ ਗਏ। ਇਸ ਦੌਰਾਨ 39,045 ਮਰੀਜ਼ਾਂ ਦੇ ਠੀਕ ਹੋਣ ਨਾਲ ਰਿਕਵਰੀ ਦਰ ਵਧ ਕੇ 93.69 ਫੀਸਦੀ ਹੋ ਗਈ ਹੈ ਤੇ ਸਰਗਰਮ ਮਾਮਲਿਆਂ ‘ਚ 12,863 ਦੀ ਕਮੀ ਨਾਲ ਇਸ ਦੀ ਦਰ 3.96 ਫੀਸਦੀ ‘ਤੇ ਆ ਗਈ ਹੈ। ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਹੁਣ 91.78 ਲੱਖ ਹੋ ਗਈ ਹੈ। ਸਰਗਰਮ ਮਾਮਲੇ 3.83 ਲੱਖ ਰਹਿ ਗਏ ਹਨ। ਇਸ ਦੌਰਾਨ 385 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾ ਦਾ ਅੰਕੜਾ ਵਧ ਕੇ 1,40,958 ਹੋ ਗਿਆ ਤੇ ਮ੍ਰਿਤਕ ਦਰ ਹਾਲੇ 1.45 ਫੀਸਦੀ ਹੈ।
- ਰਿਕਵਰੀ ਦਰ ਵਧ ਕੇ 93.69 ਫੀਸਦੀ
- ਮ੍ਰਿਤਕ ਦਰ ਹਾਲੇ 1.45 ਫੀਸਦੀ
- ਸਰਗਰਮ ਮਾਮਲਿਆਂ ਦੀ ਦਰ 3.96 ਫੀਸਦੀ
- 385 ਮਰੀਜ਼ਾਂ ਦੀ ਮੌਤ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.