ਸਾਡੇ ਨਾਲ ਸ਼ਾਮਲ

Follow us

10 C
Chandigarh
Thursday, January 22, 2026
More
    Home Breaking News ਕਿਣਮਿਣ ਹੋਣ ਨਾ...

    ਕਿਣਮਿਣ ਹੋਣ ਨਾਲ ਠੰਢ ’ਚ ਹੋਇਆ ਵਾਧਾ

    Weather Upfate Punjab

    ਸਨਅੱਤੀ ਸ਼ਹਿਰ ’ਚ ਪੂਰਾ ਦਿਨ ਰਹੀ ਬੱਦਲਵਾਈ | Weather Upfate Punjab

    ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੰਘੇ ਦਿਨੀਂ ਮੌਸਮ ਵਿਭਾਗ ਵੱਲੋਂ ਜਤਾਈ ਗਈ ਸੰਭਾਵਨਾ ਤਹਿਤ ਸਨਅੱਤੀ ਸ਼ਹਿਰ ਲੁਧਿਆਣਾ ’ਚ ਕਿਣਮਿਣ ਹੋਈ ਤੇ ਪੂਰਾ ਦਿਨ ਬੱਦਲਵਾਈ ਬਣੀ ਰਹੀ। ਪੱਛਮੀ ਗੜਬੜੀ ਦੇ ਸਰਗਰਮ ਹੋਣ ਨਾਲ ਸੂਬੇ ’ਚ ਸੋਮਵਾਰ ਨੂੰ ਮੌਸਮ ਦਾ ਮਿਜ਼ਾਜ ਬਦਲਿਆ, ਜਿਸ ਨੇ ਠਾਰੀ ਨੂੰ ਵਧਾਉਂਦਿਆਂ ਲੋਕਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਗਰਮ ਕੱਪੜੇ ਪਹਿਨਣ ਲਈ ਮਜ਼ਬੂਰ ਕਰ ਦਿੱਤਾ। ਮੌਸਮ ਵਿਭਾਗ ਮੁਤਾਬਕ ਮੰਗਲਵਾਰ ਸਵੇਰ ਤੱਕ ਪੱਛਮੀ ਗੜਬੜੀ ਸਰਗਰਮ ਰਹਿਣ ਦੀ ਸੰਭਾਵਨਾ ਹੈ। ਜਿਸ ਕਾਰਨ ਮੌਸਮ ’ਚ ਆਏ ਬਦਲਾਅ ਕਾਰਨ ਘੱਟੋ-ਘੱਟ ਤਾਪਮਾਨ ’ਚ 4 ਡਿਗਰੀ ਸੈਲਸੀਅਸ ਦੀ ਗਿਰਾਵਟ ਹੋਣ ਦੇ ਅਸਾਰ ਹਨ। (Weather Upfate Punjab)

    ਇਹ ਵੀ ਪੜ੍ਹੋ : ਮੋਹਾਲੀ ’ਚ ਧਰਨਾ ਦੂਜੇ ਦਿਨ ਵੀ ਜਾਰੀ, ਆਪਣੀਆਂ ਮੰਗਾਂ ਮਨਵਾਉਣ ਲਈ ਅੜੇ ਕਿਸਾਨ

    ਨਾਲ ਹੀ ਹੋਰ ਕਈ ਜ਼ਿਲ੍ਹਿਆਂ ’ਚ ਵੀ ਤਾਪਮਾਨ ਘੱਟੋ-ਘੱਟ 5 ਡਿਗਰੀ ਸੈਲਸੀਅਸ ਤੱਕ ਹੇਠਾਂ ਆਉਣ ਦਾ ਅਨੁਮਾਨ ਹੈ। ਜਿਸ ਕਾਰਨ ਮੌਸਮ ਵਿਗਿਆਨੀਆਂ ਵੱਲੋਂ ਧੁੰਦ ਦੇ ਵਧਣ ਦੀ ਸੰਭਾਵਨਾ ਵੀ ਪ੍ਰਗਟਾਈ ਜਾ ਰਹੀ ਹੈ ਜੋ ਵਾਹਨ ਚਾਲਕਾਂ ਲਈ ਮੁਸ਼ਕਿਲਾਂ ਵਧਾ ਸਕਦੀ ਹੈ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਪੂਰਾ ਦਿਨ ਬੱਦਲਵਾਈ ਰਹਿਣ ਕਾਰਨ ’ਚ ਦੀ ਕਦੇ-ਕਦੇ ਧੁੱਪ ਨਿਕਲੀ ਸੀ ਅਤੇ ਮੌਸਮ ਠੰਢਾ ਰਿਹਾ ਸੀ। ਜਿਸ ’ਚ ਅੱਜ ਸੋਮਵਾਰ ਨੂੰ ਮੀਂਹ ਪੈਣ ਕਾਰਨ ਮਾਮੂਲੀ ਵਾਧਾ ਮਹਿਸੂਸ ਕੀਤਾ ਜਾ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਪਟਿਆਲਾ ’ਚ 12.3 ਡਿਗਰੀ ਸੈਲਸੀਅਸ, ਲੁਧਿਅਣਾ ’ਚ 11.9 ਤੇ ਗੁਰਦਾਸਪੁਰ ’ਚ 10 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ।

    ਮੌਸਮ ’ਚ ਬਦਲਾਅ ਦੇ ਮੱਦੇਨਜ਼ਰ ਸ਼ਹਿਰ ਦੇ ਚੌੜੇ ਬਜ਼ਾਰ ਸਮੇਤ ਵੱਖ-ਵੱਖ ਥਾਵਾਂ ’ਤੇ ਸਥਿੱਤ ਰੈਡੀਮੇਡ ਕੱਪੜਿਆਂ ਦੀਆਂ ਦੁਕਾਨਾਂ/ਸ਼ੋਅਰੂਮ ’ਚ ਲੋਕਾਂ ਵੱਲੋਂ ਗਰਮ ਕੱਪੜਿਆਂ ਦੀ ਖ੍ਰੀਦਦਾਰੀ ਕੀਤੇ ਜਾਣ ’ਚ ਦਿਲਚਸਪੀ ਦਿਖਾਈ ਜਾ ਰਹੀ ਹੈ। ਜਿਸ ਕਰਕੇ ਦੁਕਾਨਦਾਰਾਂ ’ਚ ਵੀ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਕਿਉਂਕਿ ਇਸ ਤੋਂ ਪਹਿਲਾਂ ਲੋਕਾਂ ਨੂੰ ਠੰਢਕ ਦਾ ਅਹਿਸਾਸ ਨਹੀਂ ਹੋ ਰਿਹਾ ਸੀ।

    ਅਗਲੇ ਤਿੰਨ ਦਿਨਾਂ ‘ਚ ਤਾਪਮਾਨ 2 ਤੋਂ 3 ਡਿਗਰੀ ਸੈਲਸੀਅਸ ਹੇਠਾਂ ਆਉਣ ਦੀ ਸੰਭਾਵਨਾ | Weather Upfate Punjab

    ਮੌਸਮ ਵਿਗਿਆਨੀਆਂ ਮੁਤਾਬਕ ਸੂਬੇ ਅੰਦਰ ਅਗਲੇ ਤਿੰਨ ਦਿਨਾਂ ਦੌਰਾਨ ਘੱਟੋ ਘੱਟ ਤਾਪਮਾਨ 2 ਤੋਂ 3 ਡਿਗਰੀ ਸੈਲਸੀਅਸ ਤੱਕ ਹੇਠਾਂ ਆਉਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਰਾਜ ’ਚ 28 ਅਤੇ 29 ਨਵੰਬਰ ਨੂੰ ਕੁੱਝ ਹਿੱਸਿਆ ’ਚ ਦਰਮਿਆਨੀ ਤੋਂ ਸੰਘਣੀ ਧੁੰਦ ਪੈਣ ਦੇ ਵੀ ਅਸਾਰ ਹਨ। ਜਦਕਿ ਮੰਗਲਵਾਰ ਤੋਂ ਐਤਵਾਰ ਤੱਕ ਛੇ ਦਿਨਾਂ ’ਚ ਮੌਸਮ ਖੁਸ਼ਕ ਰਹਿ ਸਕਦਾ ਹੈ। (Weather Upfate Punjab)

    LEAVE A REPLY

    Please enter your comment!
    Please enter your name here