ਸਾਡੇ ਨਾਲ ਸ਼ਾਮਲ

Follow us

10.7 C
Chandigarh
Tuesday, January 20, 2026
More
    Home Breaking News Patna Industr...

    Patna Industrialist Murder: ਵੱਡੀ ਘਟਨਾ, ਬੀਜੇਪੀ ਨੇਤਾ ਤੇ ਉਦਯੋਗਪਤੀ ਗੋਪਾਲ ਖੇਮਕਾ ਦਾ ਕਤਲ

    Murder

    ਦਹਿਸ਼ਤ ਦਾ ਮਾਹੌਲ | Patna Industrialist Murder

    ਪਟਨਾ (ਏਜੰਸੀ)। ਬਿਹਾਰ ਦੀ ਰਾਜਧਾਨੀ ਪਟਨਾ ’ਚ ਸ਼ੁੱਕਰਵਾਰ ਦੇਰ ਰਾਤ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ, ਜਦੋਂ ਪ੍ਰਸਿੱਧ ਉਦਯੋਗਪਤੀ ਤੇ ਬੀਜੇਪੀ ਨੇਤਾ ਗੋਪਾਲ ਖੇਮਕਾ ਦਾ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਹ ਘਟਨਾ ਗਾਂਧੀ ਮੈਦਾਨ ਥਾਣਾ ਖੇਤਰ ਦੇ ਰਾਮਗੁਲਮ ਚੌਕ ਨੇੜੇ ਵਾਪਰੀ, ਜੋ ਕਿ ਥਾਣੇ ਤੋਂ ਸਿਰਫ਼ 600 ਮੀਟਰ ਦੀ ਦੂਰੀ ’ਤੇ ਸਥਿਤ ਹੈ। ਕਤਲ ਤੋਂ ਬਾਅਦ ਇਲਾਕੇ ’ਚ ਸਨਸਨੀ ਫੈਲ ਗਈ ਤੇ ਲੋਕ ਗੁੱਸੇ ’ਚ ਆ ਗਏ, ਕਿਉਂਕਿ ਪੁਲਿਸ ਘਟਨਾ ਤੋਂ ਕਾਫ਼ੀ ਦੇਰ ਬਾਅਦ ਮੌਕੇ ’ਤੇ ਪਹੁੰਚੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਸਥਾਨਕ ਨਾਗਰਿਕਾਂ ਨੇ ਪੁਲਿਸ ਦੀ ਇਸ ਕਾਰਵਾਈ ’ਤੇ ਡੂੰਘਾ ਰੋਸ ਪ੍ਰਗਟ ਕੀਤਾ।

    ਇਹ ਖਬਰ ਵੀ ਪੜ੍ਹੋ : Abohar Hospital News: ਸਰਕਾਰੀ ਹਸਪਤਾਲਾਂ ‘ਚ ਬਿਹਤਰ ਸੇਵਾਵਾਂ ਦੇ ਦਾਅਵਿਆਂ ਦੀ ਨਿਕਲੀ ਫੂਕ, ਮਰੀਜ਼ ਨੂੰ ਨਾ ਮਿਲਿਆ ਇ…

    ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਸ਼੍ਰੀ ਰਾਮਕ੍ਰਿਪਾਲ ਯਾਦਵ ਨੇ ਖੇਮਕਾ ਪਰਿਵਾਰ ਨਾਲ ਮੁਲਾਕਾਤ ਕੀਤੀ ਤੇ ਸੰਵੇਦਨਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਛੇ ਸਾਲਾਂ ਦੇ ਅੰਦਰ ਇੱਕੋ ਪਰਿਵਾਰ ਦੇ 2 ਮੈਂਬਰਾਂ-ਪਿਤਾ ਤੇ ਪੁੱਤਰ ਦਾ ਕਤਲ ਨਾ ਸਿਰਫ਼ ਮੰਦਭਾਗੀ ਹੈ, ਸਗੋਂ ਇਹ ਕਾਨੂੰਨ ਵਿਵਸਥਾ ’ਤੇ ਇੱਕ ਗੰਭੀਰ ਸਵਾਲੀਆ ਨਿਸ਼ਾਨ ਹੈ। ਉਨ੍ਹਾਂ ਸਰਕਾਰ ਤੋਂ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਤੇ ਜਲਦੀ ਨਿਆਂ ਯਕੀਨੀ ਬਣਾਉਣ ਦੀ ਮੰਗ ਕੀਤੀ। Patna Industrialist Murder

    ਉਨ੍ਹਾਂ ਦੇ ਭਰਾ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ : ਸ਼ੰਕਰ

    ਗੋਪਾਲ ਖੇਮਕਾ ਦੇ ਭਰਾ ਸ਼ੰਕਰ ਖੇਮਕਾ ਨੇ ਕਿਹਾ ਕਿ ਉਨ੍ਹਾਂ ਦੇ ਭਰਾ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਉਹ ਹਰ ਰੋਜ਼ ਨਿਯਮਤ ਸਮੇਂ ’ਤੇ ਆਪਣੇ ਦਫ਼ਤਰ ਜਾਂਦਾ ਸੀ। ਉਸਨੇ ਕਿਹਾ ਕਿ ਗੋਲੀਬਾਰੀ ਬਾਰੇ ਸੂਚਿਤ ਕਰਨ ਬਾਵਜੂਦ, ਪੁਲਿਸ ਸਮੇਂ ਸਿਰ ਨਹੀਂ ਪਹੁੰਚੀ, ਤੇ ਜਦੋਂ ਉਹ ਆਏ, ਤਾਂ ਵੀ ਉਹ ਝਿਜਕਦੇ ਹੋਏ ਕੰਮ ਕਰ ਰਹੇ ਸਨ। ਮੌਕੇ ’ਤੇ ਤਾਇਨਾਤ ਇੱਕ ਸੁਰੱਖਿਆ ਗਾਰਡ ਰਾਮ ਪਾਰਸ ਨੇ ਕਿਹਾ ਕਿ ਰਾਤ ਲਗਭਗ 11:30 ਵਜੇ, ਸ਼੍ਰੀ ਖੇਮਕਾ ਆਪਣੀ ਕਾਰ ’ਚ ਪਹੁੰਚੇ ਤੇ ਗੇਟ ਖੋਲ੍ਹਣ ਲਈ ਹਾਰਨ ਵਜਾਇਆ। ਜਿਵੇਂ ਹੀ ਉਹ ਗੇਟ ਖੋਲ੍ਹਣ ਲਈ ਬਾਹਰ ਗਏ, ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ।

    ਜਦੋਂ ਤੱਕ ਗੇਟ ਖੋਲ੍ਹਿਆ ਗਿਆ, ਖੇਮਕਾ ਦੀ ਮੌਤ ਹੋ ਚੁੱਕੀ ਸੀ। ਇਹ ਪਤਾ ਨਹੀਂ ਲੱਗ ਸਕਿਆ ਕਿ ਹਮਲਾਵਰ ਕੌਣ ਸਨ। ਮੌਕੇ ’ਤੇ ਪਹੁੰਚੀ ਐੱਫਐੱਸਐੱਲ (ਫੋਰੈਂਸਿਕ ਸਾਇੰਸ ਲੈਬ) ਟੀਮ ਨੇ ਮੌਕੇ ਤੋਂ ਦੋ ਖਾਲੀ ਕਾਰਤੂਸ ਬਰਾਮਦ ਕੀਤੇ ਹਨ ਤੇ ਜ਼ਰੂਰੀ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਟਾਊਨ ਡੀਐਸਪੀ-2 ਸ਼੍ਰੀ ਪ੍ਰਕਾਸ਼ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਤੇ ਅਪਰਾਧੀਆਂ ਦੀ ਪਛਾਣ ਕਰਨ ਲਈ ਹਰ ਸੰਭਵ ਪਹਿਲੂ ’ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਕਤਲ ਨੇ ਨਾ ਸਿਰਫ ਕਾਰੋਬਾਰੀ ਜਗਤ ਨੂੰ ਹਿਲਾ ਕੇ ਰੱਖ ਦਿੱਤਾ ਹੈ, ਸਗੋਂ ਰਾਜਧਾਨੀ ’ਚ ਆਮ ਆਦਮੀ ਦੀ ਸੁਰੱਖਿਆ ਬਾਰੇ ਵੀ ਗੰਭੀਰ ਚਿੰਤਾਵਾਂ ਪੈਦਾ ਕੀਤੀਆਂ ਹਨ। ਜਨਤਾ ਤੇ ਖੇਮਕਾ ਪਰਿਵਾਰ ਇਨਸਾਫ਼ ਦੀ ਉਡੀਕ ਕਰ ਰਹੇ ਹਨ।