ਤ੍ਰਿਪੁਰਾ ‘ਚ ਅਮਿਤ ਸ਼ਾਹ ਦੀ ਸੁਰੱਖਿਆ ’ਚ ਹੋਈ ਚੂਕ

Amit Shah

ਕਾਫਲੇ ‘ਚ ਦਾਖਲ ਹੋਈ ਚਿੱਟੀ ਕਾਰ

(ਸੱਚ ਕਹੂੰ ਨਿਊਜ਼) ਅਗਰਤਲਾ। ਤ੍ਰਿਪੁਰਾ ’ਚ ਕੇਂਦਰੀ ਮੰਤਰੀ ਅਮਿਤ ਸ਼ਾਹ ਦੀ ਸੁਰੱਖਿਆ ਵਿੱਚ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਅਮਿਤ ਸ਼ਾਹ ਤ੍ਰਿਪੁਰਾ ‘ਚ ਬੁੱਧਵਾਰ ਨੂੰ ਨਵੀਂ ਸੂਬਾ ਸਰਕਾਰ ਦੇ ਸਹੁੰ ਚੁੱਕ ਸਮਾਗਮ ’ਚ ਸ਼ਾਮਲ ਹੋਣ ਲਈ ਜਾ ਰਹੇ ਸਨ। ਜਦੋਂ ਕਾਫਲਾ ਜਾ ਰਿਹਾ ਸੀ ਤਾਂ ਅਚਾਨਕ ਇਕ ਸਫੇਦ ਰੰਗ ਦੀ ਕਾਰ ਉਨ੍ਹਾਂ ਦੇ ਕਾਫਲੇ ‘ਚ ਅੰਦਰ ਦਾਖਲ ਹੋ ਗਈ। ਹਾਲਾਂਕਿ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਤੇਜ਼ ਰਫ਼ਤਾਰ ਕਾਰ ਕਾਫ਼ਲੇ ਨੂੰ ਓਵਰਟੇਕ ਕਰਦੇ ਹੋਏ ਭੱਜ ਗਈ।

ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਦੇਖਿਆ ਜਾ ਸਕਦਾ ਹੈ ਕਿ ਅਮਿਤ ਸ਼ਾਹ ਦਾ ਕਾਫਲਾ ਲੰਘ ਰਿਹਾ ਹੈ, ਜਦੋਂ ਅਚਾਨਕ ਇਕ ਚਿੱਟੇ ਰੰਗ ਦੀ ਕਾਰ ਉਨ੍ਹਾਂ ਦੇ ਕਾਫਲੇ ਦੇ ਨੇੜੇ ਆ ਗਈ। ਜਦੋਂ ਪੁਲਿਸ ਵਾਲਿਆਂ ਨੇ ਉਸ ਨੂੰ ਰੋਣਕ ਦੀ ਕੋਸ਼ਿਸ਼ ਕੀਤਾ ਤਾਂ ਉਹ ਨਾ ਰੁਕੀ। ਇਸ ਤੋਂ ਬਾਅਦ ਅਚਾਨਕ ਕਾਰ ਅਮਿਤ ਸ਼ਾਹ ਦੇ ਕਾਫਲੇ ਦੇ ਵਿਚਕਾਰ ਆ ਜਾਂਦੀ ਹੈ। ਪਿੱਛੇ ਭੱਜ ਰਹੇ ਪੁਲਿਸ ਵਾਲੇ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ, ਪਰ ਉਹ ਨਹੀਂ ਰੁਕੀ।

ਤ੍ਰਿਪੁਰਾ ‘ਚ ਬੁੱਧਵਾਰ ਨੂੰ ਨਵੀਂ ਸੂਬਾ ਸਰਕਾਰ ਦਾ ਸਹੁੰ ਚੁੱਕ ਸਮਾਗਮ ਸੀ। ਇਸ ਪ੍ਰੋਗਰਾਮ ‘ਚ ਹਿੱਸਾ ਲੈਣ ਲਈ ਅਮਿਤ ਸ਼ਾਹ ਅਗਰਤਲਾ ਪਹੁੰਚੇ ਸਨ। ਜਦੋਂ ਇਹ ਘਟਨਾ ਵਾਪਰੀ ਤਾਂ ਉਹ ਸਟੇਟ ਗੈਸਟ ਹਾਊਸ ਤੋਂ ਬਾਹਰ ਜਾ ਰਿਹਾ ਸੀ। ਪੁਲਿਸ ਦਾ ਕਹਿਣਾ ਹੈ ਕਿ ਕਾਰ ਚਾਲਕ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here