ਮਾਨਵਤਾ ਭਲਾਈ ਦੇ ਕੰਮ ਕਰਨ ਵਾਲੇ ਲੋਕਾਂ ‘ਤੇ ਹੋ ਰਹੇ ਕਾਤਲਾਨਾ ਹਮਲੇ ਚਿੰਤਾਜਨਕ : ਬਲਜੌਤ
ਡਕਾਲਾ, (ਰਾਮ ਸਰੂਪ ਪੰਜੋਲਾ) ਪੰਜਾਬ ‘ਚ ਜੰਗਲਰਾਜ ਚੱਲ ਰਿਹਾ ਹੈ, ਇੱਥੇ ਲਾਅ ਐਂਡ ਆਡਰ ਦੀ ਕੋਈ ਚੀਜ ਹੀ ਨਹੀਂ ਹੈ। ਦਿਨ ਦਿਹਾੜੇ ਆਮ ਲੋਕਾਂ ‘ਤੇ ਕਾਤਲਾਨਾ ਹਮਲੇ ਹੋ ਰਹੇ ਹਨ। ਧੀਆਂ ਭੈਣਾਂ ਦੀਆਂ ਇੱਜਤਾਂ ਖਤਰੇ ‘ਚ ਹਨ। ਕਨੂੰਨ ਦਾ ਕਿਸੇ ਨੂੰ ਬਿਲਕੁਲ ਵੀ ਡਰ ਨਹੀਂ ਹੈ। ਅਪਰਾਧੀ ਅਪਰਾਧ ਕਰਕੇ ਬੇਖੌਫ ਘੁੰਮ ਰਹੇ ਹਨ। ਇਹ ਵਿਚਾਰ ਪ੍ਰਵੀਨ ਬਲਜੌਤ ਸ਼ਿਵ ਸੈਨਾ ਸੰਗਠਨ ਮੰਤਰੀ ਪੰਜਾਬ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤੇ। ਇਸ ਮੌਕੇ ਉਹਨਾਂ ਕਿਹਾ ਕਿ ਕਸਬਾ ਭਗਤਾ ਭਾਈਕਾ ਵਿਖੇ ਅਣਪਛਾਤਿਆਂ ਨੇ ਡੇਰਾ ਸ਼ਰਧਾਲੂ ਮਨੋਹਰ ਲਾਲ ਨੂੰ ਭਰੇ ਬਜਾਰ ਸ਼ਰੇਆਮ ਦਿਨ ਦਿਹਾੜੇ ਗੋਲੀਆਂ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਜਿਸ ਤੋਂ ਸਾਫ ਹੁੰਦਾ ਹੈ ਕਿ ਪਲਿਸ ਪ੍ਰਸਾਸਨ ਦਾ ਅਪਰਾਧੀਆਂ ਨੂੰ ਕੋਈ ਡਰ ਹੀ ਨਹੀਂ। ਸ਼ਿਵ ਸੈਨਾ ਇਸ ਘਿਨੌਣੇ ਅਪਰਾਧ ਦੀ ਕਰੜੇ ਸ਼ਬਦਾਂ ‘ਚ ਨਿਖਧੀ ਕਰਦੀ ਹੈ।
ਇਸ ਮੌਕੇ ਉਹਨਾਂ ਕਿਹਾ ਕਿ ਡੇਰਾ ਪ੍ਰੇਮੀਆਂ ‘ਤੇ ਪਹਿਲਾਂ ਵੀ ਕਈ ਕਾਤਲਾਨਾ ਹਮਲੇ ਹੋਏ ਹਨ। ਪੁਲਿਸ ਪ੍ਰਸਾਸ਼ਨ ਨੇ ਜੇ ਪਹਿਲਾਂ ਅਜਿਹੇ ਅਪਰਾਧੀਆਂ ਖਿਲਾਫ ਸਖਤ ਕਦਮ ਚੁੱਕਿਆ ਹੁੰਦਾ ਤਾਂ ਅੱਗੇ ਤੋਂ ਕੋਈ ਅਜਿਹਾ ਅਪਰਾਧ ਕਰਨ ਦੀ ਹਿੰਮਤ ਨਾ ਕਰਦਾ। ਇਸ ਲਈ ਹੁਣ ਛੇਤੀ ਤੋਂ ਛੇਤੀ ਪੁਲਿਸ ਪ੍ਰਸਾਸਨ ਨੂੰ ਚਾਹੀਦਾ ਹੈ ਕਿ ਮਨੋਹਰ ਲਾਲ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਕੇ ਸਲਾਖਾ ਪਿੱਛੇ ਧਕੇਲੇ ਅਤੇ ਅਜਿਹੀ ਕਨੂੰਨੀ ਕਾਰਵਾਈ ਕਰੇ ਕਿ ਅੱਗੇ ਤੋਂ ਅਜਿਹੇ ਅਪਰਾਧ ਕਰਨ ਦੀ ਕੋਈ ਹਿੰਮਤ ਨਾ ਕਰੇ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.