ਗੁਰਦੇਵ ਸਿੰਘ ਦੇਵ ਮਾਨ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਕਨਸੂਹਾ ਖੁਰਦ ਦੀ ਚਾਰਦੀਵਾਰੀ ਰਿਪੇਅਰ, ਰੇਸਿੰਗ ਟਰੈਕ, ਹੱਡਾਰੋੜੀ ਤੇ ਸੀਵਰੇਜ਼ ਦਾ ਉਦਘਾਟਨ
Government Schools Punjab: (ਸੁਸ਼ੀਲ ਕੁਮਾਰ) ਭਾਦਸੋਂ । ਸਰਕਾਰੀ ਸਕੂਲਾਂ ਵਿੱਚ ਸਿੱਖਿਆ ਕ੍ਰਾਂਤੀ ਲਿਆਉਣ ਲਈ ਕਰੋੜਾਂ ਰੁਪਏ ਦੇ ਫੰਡ ਜਾਰੀ ਹੋਏ ਹਨ, ਜਿਸ ਨਾਲ ਜਿੱਥੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਫੰਡਾਂ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਕਨਸੂਹਾ ਖੁਰਦ ਦੀ ਚਾਰਦੀਵਾਰੀ ਰਿਪੇਅਰ, ਰੇਸਿੰਗ ਟਰੈਕ, ਹੱਡਾਰੋੜੀ ਤੇ ਸੀਵਰੇਜ਼ ਦਾ ਉਦਘਾਟਨ ਗੁਰਦੇਵ ਸਿੰਘ ਦੇਵ ਮਾਨ ਹਲਕਾ ਵਿਧਾਇਕ ਨਾਭਾ ਵੱਲੋਂ ਕੀਤਾ ਗਿਆ।
ਇਹ ਵੀ ਪੜ੍ਹੋ: Punjab sikhya kranti: ਵਿਧਾਇਕ ਦੇਵ ਮਾਨ ਵੱਲੋਂ ਮਾਂਗੇਵਾਲ ਸਕੂਲ ’ਚ ਨਵੀਂ ਚਾਰਦੀਵਾਰੀ ਦਾ ਕੀਤਾ ਉਦਘਾਟਨ

ਇਸ ਦੌਰਾਨ ਉਨ੍ਹਾਂ ਆਖਿਆ ਪਿੰਡ ਕਨਸੂਹਾ ਖੁਰਦ ਨੂੰ ਨਾਭੇ ਹਲਕੇ ਦਾ ਇਕ ਨੰਬਰ ਪਿੰਡ ਬਣਾਇਆ ਜਾਵੇਗਾ। ਪੰਜਾਬ ਸਰਕਾਰ ਸਿੱਖਿਆ ਤੇ ਸਿਹਤ ਸਹੂਲਤਾਂ ਦੇਣ ਲਈ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ। ਇਸ ਸਮੇਂ ਸਰਪੰਚ ਸਤਨਾਮ ਸਿੰਘ ਸੱਤੀ, ਚੇਅਰਮੈਨ ਇੰਪਰੂਵਮੈਟ ਟਰੱਸਟ ਨਾਭਾ ਸੁਰਿੰਦਰ ਪਾਲ ਸ਼ਰਮਾ, ਜਗਜੀਤ ਸਿੰਘ ਨੌਹਰਾ ਬੀਪੀਈਓ ਭਾਦਸੋਂ ,ਬੀਡੀਪੀਓ ਨਾਭਾ ਬੀਬੀ ਬਲਜੀਤ ਕੌਰ ਖਾਲਸਾ, ਸੀਡੀਪੀਓ ਨਾਭਾ ਗੁਰਮੀਤ ਸਿੰਘ, ਸ਼ਰਧਾ ਸਿੰਘ ਨਿਰਮਾਣ ਯੂ ਐੱਸ ਏ, ਤੇਜਿੰਦਰ ਸਿੰਘ ਖਹਿਰਾ, ਗੁਰਦੀਪ ਸਿੰਘ ਟਿਵਾਣਾ ਚੇਅਰਮੈਨ ਮਾਰਕੀਟ ਕਮੇਟੀ ਨਾਭਾ, ਗੁਰਦੀਪ ਸਿੰਘ ਦੀਪਾ ਚੇਅਰਮੈਨ ਮਾਰਕੀਟ ਕਮੇਟੀ ਭਾਦਸੋਂ, ਕਪਿਲ ਮਾਨ, ਭੁਪਿੰਦਰ ਸਿੰਘ ਕੱਲਰਮਾਜਰੀ, ਸਿਧਾਰਥ ਜੇਈ, ਹਰਦੇਵ ਸਿੰਘ ਸੈਕਟਰੀ, ਸੁਖਚੈਨ ਸਿੰਘ ਸੈਕਟਰੀ, ਪਿਊਸ਼ ਮਿੱਤਲ ਜੇਈ, ਅਮਰਜੀਤ ਸਿੰਘ ਏਪੀਉ,ਧਰਮਜੀਤ ਸਿੰਘ ਸਰਪੰਚ, ਹਰਪ੍ਰੀਤ ਸਿੰਘ ਸਰਪੰਚ, ਬੇਅੰਤ ਸਿੰਘ ਸਰਪੰਚ ,ਬਾਬਾ ਬਘੇਲ ਸਿੰਘ ,ਪੰਚ ਪਰਮਜੀਤ ਸਿੰਘ, ਹਰਦੇਵ ਸਿੰਘ, ਸੰਦੀਪ ਕੌਰ, ਜਸਵੰਤ ਕੌਰ ਹਾਜ਼ਰ ਸਨ। Government Schools Punjab