ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home ਸੂਬੇ ਪੰਜਾਬ ਬਿਮਾਰ ਪਿਤਾ ਨੂ...

    ਬਿਮਾਰ ਪਿਤਾ ਨੂੰ ਸੰਭਾਲਦੀ ਜਾਂ ਫਿਰ ਦਿੰਦੀ ਸੋਸ਼ਲ ਮੀਡੀਆ ਦੇ ਜੁਆਬ, ‘ਆਪ’ ਨੂੰ ਛੱਡਣ ਦਾ ਸੁਆਲ ਹੀ ਪੈਦਾ ਨੀਂ ਹੁੰਦਾ

    MLA Rupinder Ruby Sachkahoon

     ਆਪ ਨੂੰ ਛੱਡਣ ਦੀ ਚਰਚਾ ’ਚ ਵਿਧਾਇਕ ਰੁਪਿੰਦਰ ਰੂਬੀ ਬੋਲੀ, ਵਿਧਾਇਕ ਦਾ ਵੀ ਹੁੰਦੈ ਪਰਿਵਾਰ

    • ਆਪ ਆਗੂਆਂ ਦੇ ਲਗਾਤਾਰ ਸੀ ਸੰਪਰਕ ਪਰ ਨਹੀਂ ਲੈ ਪਾਈ ਕਿਸੇ ਪਾਰਟੀ ਪ੍ਰੋਗਰਾਮ ‘ਚ ਭਾਗ : ਰੂੁਬੀ

    • ਕਿਹਾ, ਜਲਦ ਹੀ ਦਿਖਾਈ ਦੇਣਗੇ ਪਾਰਟੀ ਪ੍ਰੋਗਰਾਮ ਅਤੇ ਵਿਧਾਨ ਸਭਾ ਹਲਕੇ ‘ਚ

    ਚੰਡੀਗੜ, (ਅਸ਼ਵਨੀ ਚਾਵਲਾ)। ਬਠਿੰਡਾ ਦਿਹਾਤੀ ਤੋਂ ਵਿਧਾਇਕ ਰੂਪਿੰਦਰ ਰੂਬੀ ਵੱਲੋਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਨੂੰ ਖ਼ੁਦ ਵਿਧਾਇਕ ਰੂਪਿੰਦਰ ਕੌਰ ਰੂਬੀ ਨੇ ਸਿਰੇ ਤੋਂ ਨਕਾਰ ਦਿੱਤਾ ਹੈ। ਰੂਪਿੰਦਰ ਰੂਬੀ ਦਾ ਕਹਿਣਾ ਹੈ ਕਿ ਇੱਕ ਵਿਧਾਇਕ ਦਾ ਵੀ ਪਰਿਵਾਰ ਹੁੰਦਾ ਹੈ ਅਤੇ ਉਨਾਂ ਦੇ ਪਿਤਾ ਪਿਛਲੇ 2 ਮਹੀਨੇ ਤੋਂ ਗੰਭੀਰ ਬਿਮਾਰ ਸਨ ਤਾਂ ਉਨਾਂ ਦੇ ਇਲਾਜ ਕਰਕੇ ਹੀ ਉਹ ਉਲਝੇ ਹੋਏ ਸਨ। ਉਹ ਆਮ ਆਦਮੀ ਪਾਰਟੀ ਨੂੰ ਕਦੇ ਛੱਡਣ ਬਾਰੇ ਸੋਚ ਵੀ ਨਹੀਂ ਸਕਦੇ ਅਤੇ ਹਮੇਸ਼ਾ ਹੀ ਇਸੇ ਪਾਰਟੀ ਵਿੱਚ ਰਹਿੰਦੇ ਹੋਏ ਆਮ ਲੋਕਾਂ ਦੀ ਸੇਵਾ ਕਰਦੇ ਰਹਿਣਗੇ। ਉਨਾਂ ਦੱਸਿਆ ਕਿ ਪਹਿਲਾਂ ਉਨਾਂ ਦੇ ਪਿਤਾ ਦਾ ਇੱਕ ਵੱਡਾ ਆਪ੍ਰੇਸ਼ਨ ਹੋਇਆ ਸੀ ਤਾਂ ਬਾਅਦ ਵਿੱਚ ਉਨ੍ਹਾਂ ਨੂੰ ਹਾਰਟ ਅਟੈਕ ਆ ਗਿਆ ਸੀ। ਇਸੇ ਕਰਕੇ ਉਹ ਦੋ ਮਹੀਨੇ ਤੋਂ ਰੁੱਝੇ ਹੋਏ ਸਨ।

    ਸੋਸ਼ਲ ਮੀਡੀਆ ‘ਤੇ ਪਾਰਟੀ ਛੱਡਣ ਦੀ ਚਰਚਾ ਨੂੰ ਨਕਾਰਦੇ ਹੋਏ ਉਨਾਂ ਕਿਹਾ ਕਿ ਬਿਨਾਂ ਕਿਸੇ ਗਲ ਤੋਂ ਇਸ ਤਰਾਂ ਦੀਆਂ ਅਫ਼ਵਾਹਾਂ ਵੀ ਫੈਲਾਉਣੀਆਂ ਗਲਤ ਹਨ। ਉਨਾਂ ਕਿਹਾ ਕਿ ਉਹ ਤਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਸੰਪਰਕ ਵਿੱਚ ਹਨ। ਉਨਾਂ ਦੀ ਲਗਾਤਾਰ ਹਰਪਾਲ ਚੀਮਾ ਅਤੇ ਹੋਰ ਪਾਰਟੀ ਲੀਡਰਾਂ ਸਣੇ ਵਿਧਾਇਕਾਂ ਨਾਲ ਗੱਲਬਾਤ ਵੀ ਹੁੰਦੀ ਰਹਿੰਦੀ ਹੈ।

    ਇਥੇ ਦੱਸਣਯੋਗ ਹੈ ਕਿ ਪਿਛਲੇ 2 ਮਹੀਨੇ ਤੋਂ ਬਠਿੰਡਾ ਦਿਹਾਤੀ ਦੀ ਵਿਧਾਇਕ ਰੂਪਿੰਦਰ ਕੌਰ ਰੂਬੀ ਪਾਰਟੀ ਦੇ ਸਾਰੇ ਪ੍ਰੋਗਰਾਮ ਤੋਂ ਦੂਰ ਚੱਲ ਰਹੇ ਸਨ ਅਤੇ ਜਿਆਦਾਤਰ ਸਮਾਂ ਉਸ ਕਿਤੇ ਵੀ ਦਿਖਾਈ ਨਹੀਂ ਦਿੱਤੇ। ਕੋਰੋਨਾ ਦੀ ਇਸ ਦੁਜੀ ਲਹਿਰ ਦੌਰਾਨ ਉਹ ਆਪਣੇ ਵਿਧਾਨ ਸਭਾ ਹਲਕੇ ਵਿੱਚ ਵੀ ਕੋਈ ਜਿਆਦਾ ਸਰਗਰਮ ਨਜ਼ਰ ਨਹੀਂ ਆਏ ਤਾਂ ਉਨਾਂ ਬਾਰੇ ਕਈ ਤਰਾਂ ਦੀਆਂ ਚਰਚਾਵਾ ਚਲ ਪਈਆਂ ਸਨ। ਕੋਈ ਕਹਿੰਦਾ ਸੀ ਕਿ ਉਹ ਕਾਂਗਰਸ ਪਾਰਟੀ ਦੇ ਸੰਪਰਕ ਵਿੱਚ ਹਨ ਤਾਂ ਕੋਈ ਕਹਿੰਦਾ ਸੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੀ ਤਿਆਰੀ ਕਰ ਰਹੇ ਹਨ।

    ਇੱਕ ਅਖ਼ਬਾਰ ਨੇ ਤਾਂ ਉਨਾਂ ਦਾ ਨਾਅ ਛਾਪੇ ਬਿਨਾ ਲਿਖ ਦਿੱਤਾ ਸੀ ਕਿ ਉਹ ਜਲਦ ਹੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਸਕਦੇ ਹਨ। ਇਸ ਚਰਚਾਵਾ ਦੌਰਾਨ ਰੁਪਿੰਦਰ ਕੌਰ ਰੂੁਬੀ ਨੇ ਇਨਾਂ ਦੇ ਖੰਡਨ ਕਰ ਦਿੱਤਾ ਹੈ ਉਨ੍ਹਾ ਕਿਹਾ ਉਹ ਆਮ ਆਦਮੀ ਪਾਰਟੀ ਲਈ ਪਹਿਲਾਂ ਤੋਂ ਦਿਲੋਂ ਜਾਨ ਨਾਲ ਕੰਮ ਕਰ ਰਹੇ ਸਨ ਅਤੇ ਹੁਣ ਉਹ 2022 ਦੀ ਤਿਆਰੀ ਵਿੱਚ ਜੁਟਣ ਵਾਲੇ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।