ਪ੍ਰੇਮ ਦੇ ਅੱਗੇ ਨੇਮ ਨਹੀਂ

Dera Sacha Sauda
Dera Sacha Sauda: ਪ੍ਰੇਮ ਦੇ ਅੱਗੇ ਨੇਮ ਨਹੀਂ

ਜ਼ਿਲ੍ਹਾ ਮੇਰਠ ’ਚ ਇੱਕ ਪਤਲਾ ਨਾਂਅ ਦਾ ਪਿੰਡ ਹੈ। ਇੱਕ ਵਾਰ ਉੱਥੇ ਸਤਿਸੰਗ ਸੀ। ਸਤਿਸੰਗ ਤੋਂ ਬਾਅਦ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ 8-10 ਘਰਾਂ ’ਚ ਪਵਿੱਤਰ ਚਰਨ ਟਿਕਾਉਣ ਗਏ। ਉਸ ਤੋਂ ਬਾਅਦ ਜਦੋਂ ਪੂਜਨੀਕ ਪਰਮ ਪਿਤਾ ਜੀ ਜੀਪ ’ਚ ਜਾਣ ਲੱਗੇ ਤਾਂ ਪਿੱਛੋਂ ਇੱਕ ਮਹਿਲਾ ਸ਼ਰਧਾਲੂ ਨੇ ਪਿਆਰ ਨਾਲ ਪੂਜਨੀਕ ਪਰਮ ਪਿਤਾ ਜੀ ਦਾ ਕੁੜਤਾ ਫੜ ਲਿਆ ਤੇ ਕਹਿਣ ਲੱਗੀ, ‘‘ਗੁਰੂ ਜੀ, ਆਪ ਤੁਰ ਪਏ! ਸਾਡੇ ਘਰ ਤਾਂ ਚਰਨ ਟਿਕਾਏ ਨਹੀ। ਇਸ ਪਿੰਡ ਦੇ ਅਸੀਂ ਸਭ ਤੋਂ ਪੁਰਾਣੇ ਸਤਿਸੰਗੀ ਹਾਂ। Dera Sacha Sauda

ਲੋਕ ਸਾਨੂੰ ਤਾਅਨੇ ਮਾਰਨਗੇ ਕਿ ਤੁਹਾਡੇ ਘਰ ਤਾਂ ਗੁਰੂ ਜੀ ਆਏ ਨਹੀਂ।’’ ਪੂਜਨੀਕ ਪਰਮ ਪਿਤਾ ਜੀ ਨੇ ਫ਼ਰਮਾਇਆ, ‘‘ਆਵਾਂਗੇ ਬੇਟਾ, ਫਿਰ ਕਦੇ ਆਵਾਂਗੇ।’’ ਉਹ ਕਹਿਣ ਲੱਗੀ, ‘ਪਿਤਾ ਜੀ, ਆਏ ਹੋਏ ਤਾਂ ਜਾ ਰਹੇ ਹੋ, ਫਿਰ ਪਤਾ ਨਹੀਂ ਕਦੋਂ ਆਓਗੇ। ਆਪ ਜੀ ਹੁਣੇ ਚੱਲੋ ਜੀ। ਉਸ ਭੈਣ ਦੀ ਤੜਫ ਨੂੰ ਵੇਖਦਿਆਂ ਪੂਜਨੀਕ ਪਰਮ ਪਿਤਾ ਜੀ ਕਹਿਣ ਲੱਗੇ, ‘ਚੱਲ ਬੇਟਾ, ਚੱਲਦੇ ਹਾਂ ਤੇਰੇ ਨਾਲ।’’ ਪੂਜਨੀਕ ਪਰਮ ਪਿਤਾ ਜੀ ਉਸ ਦੇ ਨਾਲ ਚੱਲ ਪਏ ਤੇ ਅੱਧਾ ਘੰਟਾ ਉਸ ਦੇ ਘਰ ਬਿਰਾਜ਼ਮਾਨ ਰਹੇ ਅਤੇ ਪੂਜਨੀਕ ਪਰਮ ਪਿਤਾ ਜੀ ਨੇ ਸਾਰੇ ਪਰਿਵਾਰ ਨੂੰ ਬੇਅੰਤ ਪਿਆਰ ਤੇ ਖੁਸ਼ੀਆਂ ਬਖਸ਼ੀਆਂ।

Read Also : ਸੱਚਖੰਡ ਵਾਸੀ ਕੁਲਦੀਪ ਕੌਰ ਇੰਸਾਂ ਦੀ ਮ੍ਰਿਤਕ ਦੇਹ ਡਾਕਟਰੀ ਖੋਜਾਂ ਲਈ ਦਾਨ