ਹਰਿਆਣਾ ’ਚ ਉੱਚ ਅਧਿਕਾਰੀਆਂ ਦੀਆਂ ਹੋਈਆਂ ਬਦਲੀਆਂ

Haryana News

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਸਰਕਾਰ (Haryana News) ਨੇ ਸੋਮਵਾਰ ਨੂੰ ਦੋ ਭਾਰਤੀ ਪ੍ਰਾਸ਼ਸਨਿਕ ਸੇਵਾ (ਆਈਏਐਸ) ਅਧਿਕਾਰੀਆਂ ਅਤੇ ਤਿੰਨ ਐਚਸੀਐਸ ਅਧਿਕਾਰੀਆਂ ਦੀਆਂ ਬਦਲੀਆਂ ਅਤੇ ਤਾਇਨਾਤੀ ਦੇ ਆਦੇਸ਼ ਜਾਰੀ ਕੀਤੇ। ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅਜੈ ਸਿੰਘ ਤੋਮਰ, ਜੋ ਕਿ ਨਿਯੁਕਤੀ ਦੇ ਹੁਕਮਾਂ ਦੀ ਉਡੀਕ ਕਰ ਰਹੇ ਹਨ, ਨੂੰ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ, ਪੰਚਕੂਲਾ ਦਾ ਪ੍ਰਸ਼ਾਸਕ (ਹੈਡਕੁਆਰਟਰ) ਨਿਯੁਕਤ ਕੀਤਾ ਗਿਆ ਹੈ।

ਕੁਰੂਕਸੇਤਰ ਦੇ ਡਿਪਟੀ ਕਮਿਸਨਰ ਸਾਂਤਨੂ ਸ਼ਰਮਾ ਨੂੰ ਕੈਥਲ ਦੇ ਡਿਪਟੀ ਕਮਿਸ਼ਨਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਇਸੇ ਤਰ੍ਹਾਂ, ਐਚਸੀਐਸ ਅਧਿਕਾਰੀਆਂ ਵਿੱਚੋਂ ਉਪ ਮੰਡਲ ਅਧਿਕਾਰੀ (ਸਿਵਲ), ਬਰਾੜਾ, ਬਿਜੇਂਦਰ ਸਿੰਘ ਨੂੰ ਉਨ੍ਹਾਂ ਦੀਆਂ ਮੌਜੂਦਾ ਡਿਊਟੀਆਂ ਤੋਂ ਇਲਾਵਾ ਸਿਟੀ ਮੈਜਿਸਟਰੇਟ, ਅੰਬਾਲਾ ਦਾ ਚਾਰਜ ਦਿੱਤਾ ਗਿਆ ਹੈ। ਮੁਕੁੰਦ, ਸਿਟੀ ਮੈਜਿਸਟ੍ਰੇਟ, ਅੰਬਾਲਾ ਨੂੰ ਐੱਸਡੀਐੱਮ (ਸਿਵਲ) ਕਾਲਾਂਵਾਲੀ ਲਾਇਆ ਗਿਆ ਹੈ। ਅਭੈ ਸਿੰਘ ਜਾਂਗੜਾ, ਅਸਟੇਟ ਅਫ਼ਸਰ, ਹਰਿਆਣਾ ਸਹਿਰੀ ਵਿਕਾਸ ਅਥਾਰਟੀ, ਜਗਾਧਰੀ ਨੂੰ ਐੱਸਡੀਐੱਮ (ਸਿਵਲ) ਡੱਬਵਾਲੀ ਨਿਯੁਕਤ ਕੀਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here