ਬ੍ਰਾਜ਼ੀਲ ’ਚ ਕਰੋਨਾ ਦੇ 2,24,567 ਨਵੇਂ ਕੇਸ ਆਏ ਸਾਹਮਣੇ
ਬ੍ਰਾਸੀਲੀਆ। ਬ੍ਰਾਜ਼ੀਲ ਵਿੱਚ ਕਰੋਨਾ ਵਾਇਰਸ ਦੇ 2,24,4567 ਨਵੇਂ ਕੇਸ ਦਰਜ਼ ਕੀਤੇ ਗਏ ਹਨ। ਇਸੇ ਨਾਲ ਹੀ ਇੱਥੇ ਇਹ ਜਾਨਲੇਵਾ ਵਾਇਰਸ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 2.46 ਕਰੋੜ ਹੋ ਗਈ ਹੈ। ਬ੍ਰਾਜੀਲ ਦੇ ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲੇ ਦੇ ਮੁਤਾਬਿਕ ਕੋਵਿਡ-19 ਨਾਲ 570 ਹੋਰ ਲੋਕਾਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 6,24,413 ਹੋ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ