ਤ੍ਰਿਣਮੂਲ ਕਾਂਗਰਸ ਸਾਂਸਦ ਮਹੂਆ ਮੋਇਰਤਾ ਸਮੇਤ ਵਿਰੋਧੀ ਧਿਰ ਦੇ 8 ਤੋਂ ਜ਼ਿਆਦਾ ਆਗੂਆਂ ਨੇ 31 ਅਕਤੂਬਰ ਨੂੰ ਕੇਂਦਰ ਸਰਕਾਰ ’ਤੇ ਫੋਨ ਹੈਕਿੰਗ ਦਾ ਦੋਸ਼ ਲਾਇਆ ਹੈ ਮਾਮਲੇ ’ਚ ਆਈਟੀ ਮੰਤਰਾਲੇ ਦੀ ਪਾਰਲੀਆਮੈਂਟ੍ਰੀ ਸਟੈਂਡਿੰਗ ਕਮੇਟੀ ਐਪਲ ਨੂੰ ਸੰਮਨ ਭੇਜ ਕੇ ਪੁੱਛਗਿੱਛ ਲਈ ਸੱਦ ਸਕਦੀ ਹੈ 31 ਅਕਤੂਬਰ ਨੂੰ ਮਹੂਆ ਮੋਇਰਤਾ ਤੋਂ ਇਲਾਵਾ ਕਾਂਗਰਸ ਸਾਂਸਦ ਸ਼ਸ਼ੀ ਥਰੂਰ, ਪਵਨ ਖੇੜਾ, ਆਮ ਆਦਮੀ ਪਾਰਟੀ ਸਾਂਸਦ ਰਾਘਵ ਚੱਢਾ ਨੇ ਸੋਸ਼ਲ ਮੀਡੀਆ ’ਤੇ ਆਈਫੋਨ ਦਾ ਅਲਰਟ ਮੈਸੇਜ ਪੋਸਟ ਕਰਕੇ ਲਿਖਿਆ ਸਰਕਾਰ ਉਨ੍ਹਾਂ ਦੇ ਫੋਨ ਅਤੇ ਈਮੇਲ ਨੂੰ ਹੈਕ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕੁਝ ਘੰਟੇ ਬਾਅਦ ਰਾਹੁਲ ਗਾਂਧੀ ਵੀ ਕਾਂਗਰਸ ਦਫ਼ਤਰ ਪਹੁੰਚੇ ਅਤੇ ਕਿਹਾ ਕਿ ਐਪਲ ਵੱਲੋਂ ਜੋ ਅਲਰਟ ਆਇਆ ਹੈ, ਉਹ ਮੇਰੇ ਆਫਿਸ ’ਚ ਸਾਰਿਆਂ ਨੂੰ ਮਿਲਿਆ ਹੈ। (Phone Hacking)
ਸਾਲ 2021 ’ਚ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਬੀਜੇਪੀ ’ਤੇ ਸਪਾਈਵੇਅਰ ਪੇਗਾਸਸ ਜਰੀਏ ਜਾਸੂਸੀ ਕਰਨ ਦਾ ਦੋਸ਼ ਲਾਇਆ ਸੀ ਐਮਨੇਸਟੀ ਇੰਟਰਨੈਸ਼ਨਲ ਤੇ ਫਾਰਬਿਡੇਨ ਸਟੋਰੀਜ਼ ਦੀ ਇੱਕ ਰਿਪੋਰਟ ਦੇ ਮੁਤਾਬਿਕ ਇਜਰਾਇਲੀ ਕੰਪਨੀ ਐਨਐਸਓ ਦੇ ਪੇਗਾਸਸ ਸਾਫਟਵੇਅਰ ਨਾਲ ਭਾਰਤ ’ਚ ਕਥਿਤ ਤੌਰ ’ਤੇ 300 ਤੋਂ ਜਿਆਦਾ ਹਸਤੀਆਂ ਦੇ ਫੋਨ ਹੈਕ ਕੀਤੇ ਸਨ ਇਨ੍ਹਾਂ ’ਚ ਸਿਆਸੀ ਆਗੂਆਂ, ਪੱਤਰਕਾਰਾਂ ਅਤੇ ਕਈ ਸਾਬਕਾ ਪ੍ਰੋਫਸਰਾਂ ਦੇ ਫੋਨ ਸ਼ਾਮਲ ਸਨ ਰਾਜ ਸਭਾ ਸਾਂਸਦ ਅਮਰ ਸਿੰਘ ਨੇ 2006 ’ਚ ਯੂਪੀਏ ਸਰਕਾਰ ਅਤੇ ਸੋਨੀਆ ਗਾਂਧੀ ’ਤੇ ਫੋਨ ਟੈਪਿੰਗ ਦਾ ਦੋਸ਼ ਲਾਇਆ ਸੀ। (Phone Hacking)
ਇਹ ਵੀ ਪੜ੍ਹੋ : ਗ੍ਰੇਪ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਛੇ ਮੈਂਬਰੀ ਟਾਸਕ ਫੋਰਸ ਬਣਾਈ
ਉਨ੍ਹਾਂ ਦਾਅਵਾ ਕੀਤਾ ਸੀ ਇੰਟੈਲੀਜੈਂਸ ਬਿਊਰੋ ਉਨ੍ਹਾਂ ਦਾ ਫੋਨ ਟੈਪ ਕਰ ਰਹੀ ਹੈ ਭਾਜਪਾ ਨੇ ਮਾਮਲੇ ’ਚ ਜਾਰਜ਼ ਸੋਰੋਸ ਫੰਡਿਡ ਐਕਸੈੱਸ ਨਾਉ ਅਤੇ ਆਈਫੋਨ ਨੋਟੀਫ਼ਿਕੇਸ਼ਨ ਵਿਚਕਾਰ ਸਬੰਧ ਦਾ ਸੰਕੇਤ ਦਿੱਤਾ ਬੀਜੇਪੀ ਆਈਟੀ ਵਿਭਾਗ ਮੁਖੀ ਅਮਿਤ ਮਾਲਵੀਆ ਵੱਲੋਂ?ਐਕਸ ’ਤੇ ਇੱਕ ਨੋਟੀਜਨ ਦਾ ਪੋਸਟ ਕੀਤਾ ਗਿਆ ਥ੍ਰੇਡ ਵੀ ਸ਼ੇਅਰ ਕੀਤਾ ਕਿਹਾ ਕਿ ਇਹ ਇੱਕ ਦਿਲਚਸਪ ਥ੍ਰੇਡ ਹੈ ਜੋ ਜਾਰਜ਼ ਸੋਰੋਸ ਫੰਡਿਡ ਐਕਸੈੱਸ ਨਾਉ ਅਤੇ ਐਪਲ ਨੋਟੀਫਿਕੇਸ਼ਨ ਵਿਚਕਾਰ ਇੱਕ Çਲੰਕ ਖਿੱਚਦਾ ਹੈ ਨੋਟੀਫਿਕੇਸ਼ਨ ਸਿਰਫ਼ ਵਿਰੋਧੀ ਆਗੂਆਂ ਨੂੰ ਮਿਲਿਆ ਹੈ ਇਸ ਵਿਚ ਐਕਸੈੱਸ ਨਾਉ ਦੀ ਭੂਮਿਕਾ ਦਿਖਾਈ ਦਿੰਦੀ ਹੈ ਮਾਲਵੀਆ ਨੇ ਕਿਹਾ ਕਿ ਇਸ ਵਿਚ ਕੋਈ ਹੈਰਾਨੀ ਨਹੀਂ ਹੈ ਕਿਉਂਕਿ ਕਾਂਗਰਸ ਆਗੂ ਰਾਹੁਲ ਗਾਂਧੀ ਸਾਰਾ ਕੁਝ ਛੱਡ ਕੇ ਪ੍ਰੈਸ ਕਾਨਫਰੰਸ ਕਰਨ ਭੱਜ ਪਏ। (Phone Hacking)
ਮਾਲਵੀਆ ਨੇ ਕਿਹਾ ਕਿ ਇੱਥੇ ਭਿਆਨਕ ਸਾਜਿਸ਼ ਦੇਖੋ ਥ੍ਰੇਡ ’ਚ ਐਕਸੈੱਸ ਨਾਉ ਦੇ ਭਾਰਤ ’ਚ ਬਣਾਏ ਗਏ ਨੈਟਵਰਕ ਦੀ ਡਿਟੇਲ ਵੀ ਹੈ ਭਾਜਪਾ ਆਗੂ ਨੇ ਐਕਸ ’ਤੇ ਲਿਖਿਆ ਕਿ ਜੇਕਰ ਤੁਸੀਂ ਪਰੀਆਂ ਦੀਆਂ ਕਹਾਣੀਆਂ ’ਚ ਵਿਸ਼ਵਾਸ ਕਰਦੇ ਹੋ, ਤਾਂ ਕੀ ਤੁਸੀਂ ਸੋਚੋਗੇ ਕਿ ਇਹ ਸਾਰਾ ਕੁਝ ਸੰਯੋਗ ਹੈ ਅਸਲ ’ਚ, ਬਹੁਰਾਸ਼ਟਰੀ ਕੰਪਨੀ ਐਪਲ ਨੇ ਵਿਰੋਧੀ ਧਿਰ ਦੇ ਕੁਝ ਆਗੂਆਂ ਨੂੰ ਅਲਰਟ ਭੇਜਿਆ ਕਿ ਤੁਹਾਡੇ ਆਈਫੋਨ ਹੈਕ ਕੀਤੇ ਜਾ ਸਕਦੇ ਹਨ ਐਪਲ ਨੇ ਇਹ ਅਲਰਟ ਸਿਰਫ਼ ਵਿਰਧੀ ਪਾਰਟੀ ਆਗੂਆਂ ਨੂੰ ਹੀ ਨਹੀਂ ਭੇਜਿਆ, ਸਗੋਂ ਅਜਿਹੇ ਲੋਕਾਂ ਤੱਕ ਵੀ ਭੇਜਿਆ ਹੈ, ਜੋ ਜਨਤਕ ਜੀਵਨ ’ਚ ਨਹੀਂ ਹਨ ਕੁਝ ਪੱਤਰਕਾਰਾਂ ਅਤੇ ਸਕਾਲਰਸ ਤੱਕ ਵੀ ਇਹ ਅਲਰਟ ਪਹੁੰਚਿਆ ਹੈ ਇਹ ਅਲਰਟ 150 ਦੇਸ਼ਾਂ ’ਚ ਵੀ ਭੇਜਿਆ ਗਿਆ ਹੈ। (Phone Hacking)
ਇਹ ਵੀ ਪੜ੍ਹੋ : ਵਿਅਕਤੀ ਨੇ 3 ਬੱਚਿਆਂ ਸਮੇਤ ਨਹਿਰ ’ਚ ਮਾਰੀ ਛਾਲ
ਜਿੱਥੇ ਐਪਲ ਦੇ ਆਈਫੋਨ ਇਸਤੇਮਾਲ ਕੀਤੇ ਜਾਂਦੇ ਹਨ ਸਾਫ਼ ਮਾਇਨੇ ਹਨ ਕਿ ਇਹ ਚਿਤਾਵਨੀ ਸੰਸਾਰਕ ਹੈ, ਲਿਹਾਜ਼ਾ ਵਿਰੋਧੀ ਆਗੂਆਂ ਦਾ ਚੀਕ-ਚਿਹਾੜਾ ਸਿਰਫ਼ ਸਿਆਸਤ ਹੈ ਵਿਵਾਦ ਵਧਣ ਤੋਂ ਬਾਅਦ ਐਪਲ ਨੇ ਕਿਹਾ ਕਿ ਸਟੇਟ ਸਪਾਂਸਰਡ ਅਟੈਕਰਸ ਨੂੰ ਵਧੀਆ ਫੰਡ ਮਿਲਦਾ ਹੈ ਅਤੇ ਉਹ ਬਹੁਤ ਸਾਫੀਸਟਿਕੇਟਿਡ ਤਰੀਕੇ ਨਾਲ ਕੰਮ ਕਰਦੇ ਹਨ ਉਨ੍ਹਾਂ ਦੇ ਅਟੈਕ ਵੀ ਸਮੇਂ ਨਾਲ ਬਿਹਤਰ ਹੁੰਦੇ ਜਾਂਦੇ ਹਨ ਅਜਿਹੇ ਹਮਲਿਆਂ ਦਾ ਪਤਾ ਲਾ ਸਕਣ ਲਈ ਸਾਨੂੰ ਥ੍ਰੇਟ ਇੰਟੈਲੀਜੈਂਸ ਸਿਗਨਲ ’ਤੇ ਨਿਰਭਰ ਰਹਿਣਾ ਪੈਂਦਾ ਹੈ, ਜੋ ਕਿ ਕਈ ਵਾਰ ਪਰਫੈਕਟ ਨਹੀਂ ਹੁੰਦੇ ਜਾਂ ਅਧੂਰੇ ਰਹਿੰਦੇ ਹਨ ਇਹ ਸੰਭਵ ਹੈ ਕਿ ਐਪਲ ਦੇ ਕੁਝ ਥ੍ਰੇਟ ਨੋਟੀਫ਼ਿਕੇਸ਼ਨ ਫਾਲਸ ਅਲਾਰਮ ਹੋਣ ਜਾਂ ਕੁਝ ਅਟੈਕ ਨੂੰ ਡਿਟੈਕਟ ਨਾ ਕੀਤਾ ਜਾ ਸਕੇ ਅਸੀਂ ਇਹ ਜਾਣਕਾਰੀ ਦੇਣ ’ਚ ਅਸਰਮੱਥ ਹਾਂ ਕਿ ਕਿਹੜੇ ਕਾਰਨਾਂ ਨਾਲ ਅਸੀਂ ਥ੍ਰੇਟ ਨੋਟੀਫਿਕੇਸ਼ਨ ਜਾਰੀ ਕਰਦੇ ਹਾਂ।
ਕਿਉਂਕਿ ਅਜਿਹਾ ਕਰਨ ਨਾਲ ਸਟੇਟ ਸਪਾਂਸਰਡ ਅਟੈਕਰਸ ਅਲਰਟ ਹੋ ਜਾਣਗੇ ਅਤੇ ਫਿਰ ਉਹ ਅਟੈਕ ਕਰਨ ਦੇ ਆਪਣੇ ਤਰੀਕੇ ਬਦਲ ਲੈਣਗੇ ਕਿ ਭਵਿੱਖ ’ਚ ਪਕੜ ’ਚ ਨਹੀਂ ਆ ਸਕਣਗੇ ਐਪਲ ਨੇ ਆਪਣੇ ਬਿਆਨ ’ਚ ਇਹ ਸਪੱਸ਼ਟੀਕਰਨ ਵੀ ਦਿੱਤਾ ਹੈ ਕਿ ਖੁਫ਼ੀਆ ਸੰਕੇਤਾਂ ਦੇ ਆਧਾਰ ’ਤੇ ਅਜਿਹੇ ਅਲਰਟ ਆਉਂਦੇ ਹਨ, ਜੋ ਅਧੂਰੇ ਅਤੇ ਗਲਤ ਵੀ ਸਾਬਤ ਹੋ ਸਕਦੇ ਹਨ ਕੰਪਨੀ ਨੇ ਸਰਕਾਰ ਵੱਲੋਂ ਪ੍ਰਾਯੋਜਿਤ ਹਮਲਾਵਰਾਂ ਦੀ ਗੱਲ ਤਾਂ ਕੀਤੀ ਹੈ, ਪਰ ਕਿਸੇ ‘ਵਿਸ਼ੇਸ਼ ਸਰਕਾਰ’ ਦਾ ਖੁਲਾਸਾ ਨਹੀਂ ਕੀਤਾ ਹੈ ਐਪਲ ਨੇ ਹੈਕਿੰਗ ਦੇ ਅਜਿਹੇ ਖਤਰਿਆਂ ਨਾਲ ਨਜਿੱਠਣ ਵਾਲੇ ਸਿਸਟਮ ਤੋਂ ਇਨਕਾਰ ਕੀਤਾ ਹੈ ਕੰਪਨੀ ਇਹ ਵੀ ਨਹੀਂ ਦੱਸ ਸਕਦੀ ਕਿ ਅਲਰਟ ਕਿਹੜੇ ਹਾਲਾਤਾਂ ’ਚ ਦੇਣਾ ਪਿਆ, ਕਿਉਂਕਿ ਇਹ ਜਾਣਕਾਰੀ ਦੇਣ ਨਾਲ ਹੈਕਰਸ ਉਸ ਤੋਂ ਬਚਣ ਦੇ ਰਸਤੇ ਲੱਭ ਸਕਦੇ ਹਨ। (Phone Hacking)
ਭਾਵ ਸਪੱਸ਼ਟ ਹੈ ਕਿ ਫੋਨ ਹੈਕਰਸ ਚੀਨ, ਪਾਕਿਸਤਾਨ ਜਾਂ ਕਿਸੇ ਹੋਰ ਦੇਸ਼ ਦੇ ਵੀ ਹੋ ਸਕਦੇ ਹਨ! ਐਪਲ ਨੇ ਇੱਕ ਹੀ ਸਮੇਂ, ਇਕੱਠੇ, ਵਿਰੋਧੀ ਆਗੂਆਂ ਅਤੇ 150 ਦੇਸ਼ਾਂ ਨੂੰ ਇਹ ਚਿਤਾਵਨੀ ਸੰਦੇਸ਼ ਭੇਜਿਆ ਹੈ, ਲਿਹਾਜ਼ਾ ਸ਼ੱਕੀ ਅਤੇ ਸਵਾਲੀਆ ਲੱਗਦਾ ਹੈ ਜੇਕਰ ਹੈਕਿੰਗ ਹੋਈ ਹੈ ਜਾਂ ਕੀਤੀ ਜਾ ਰਹੀ ਹੈ, ਤਾਂ ਉਹ ਵੱਖ-ਵੱਖ ਥਾਵਾਂ ਹਨ, ਵੱਖ-ਵੱਖ ਸਮੇਂ ’ਤੇ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਫਿਰ ਵੀ ਮੰਨ ਸਕਦੇ ਹਾਂ ਕਿ ਮੋਦੀ ਸਰਕਾਰ ਨੇ ਵਿਰੋਧੀ ਧਿਰ ਦੇ ਕੁਝ ਆਗੂਆਂ ਅਤੇ ਬੁਲਾਰਿਆਂ ਦੇ ਫੋਨ ਹੈਕ ਕਰਵਾਏ ਹਨ, ਪਰ 150 ਦੇਸ਼ਾਂ ਅਤੇ ਗੈਰ-ਰਾਜਨੀਤਿਕ ਚਿਹਰਿਆਂ ਦੇ ਫੋਨ ਹੈਕ ਕਰਾਉਣ ’ਚ ਸਰਕਾਰ ਦੇ ਸਰੋਕਾਰ ਕੀ ਹੋ ਸਕਦੇ ਹਨ? ਉਨ੍ਹਾਂ ਤੋਂ ਹਾਸਲ ਕੀ ਹੋਵੇਗਾ? ਯਕੀਨਨ ਹੀ ਕਿਸੇ ਲੋਕਤੰਤਰਿਕ ਵਿਵਸਥਾ ’ਚ ਸਰਕਾਰ ਵੱਲੋਂ ਵਿਰੋਧੀ ਆਗੂਆਂ ਦੀ ਨਿੱਜਤਾ ਭੰਗ ਕਰਨ ਦਾ ਕੋਈ ਵੀ ਮਾਮਲਾ ਸਾਹਮਣੇ ਆਉਂਦਾ ਹੈ।
ਇਹ ਵੀ ਪੜ੍ਹੋ : ਤਕਨੀਕ ਦੀ ਦੁਰਵਰਤੋਂ ਬੰਦ ਹੋਵੇ
ਤਾਂ ਸੁਭਾਵਿਕ ਹੀ ਸਰਕਾਰ ਨੂੰ ਘੇਰਿਆ ਜਾਣਾ ਚਾਹੀਦਾ ਅਤੇ ਜਵਾਬ ਮੰਗਿਆ ਜਾਣਾ ਚਾਹੀਦਾ ਹੈ ਪਰ ਬਿਨਾਂ ਬੁਨਿਆਦ ਦੇ ਅਜਿਹੇ ਵਿਵਾਦ ਖੜੇ੍ਹ ਕਰਨਾ ਸਹੀ ਨਹੀਂ ਹੈ ਚੰਗੀ ਗੱਲ ਇਸ ਮਾਮਲੇ ’ਚ ਇਹ ਹੈ ਕਿ ਸਰਕਾਰ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਗੰਭੀਰਤਾ ਨਾਲ ਲਿਆ ਹੈ ਅਤੇ ਤੁਰੰਤ ਫੈਸਲਾ ਲੈਂਦੇ ਹੋਏ ਨਾ ਸਿਰਫ਼ ਪੂਰੇ ਮਾਮਲੇ ਦੀ ਵਿਸਥਾਰਿਤ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ ਸਗੋਂ ਆਈਫੋਨ ਕੰਪਨੀ ਨੂੰ ਵੀ ਜਾਂਚ ’ਚ ਸ਼ਾਮਲ ਹੋਣ ਨੂੰ ਕਿਹਾ ਗਿਆ ਹੈ ਭਾਰਤ ’ਚ 2 ਕਰੋੜ ਤੋਂ ਜ਼ਿਆਦਾ ਲੋਕ ਆਈਫੋਨ ਦੀ ਵਰਤੋਂ ਕਰਦੇ ਹਨ ਅਤੇ ਦੁਨੀਆ ਭਰ ’ਚ ਕਰੀਬ 146 ਕਰੋੜ ਯੂਜ਼ਰਸ ਹਨ ਕੀ ਇਹ ਸਾਰੇ ਮੋਦੀ ਸਰਕਾਰ ਦੇ ਨਿਸ਼ਾਨੇ ’ਤੇ ਹਨ ਅਤੇ ਸਾਰਿਆਂ ਨੂੰ ਅਲਰਟ ਭੇਜਿਆ ਗਿਆ ਹੈ।
ਐਪਲ ਨੂੰ ਇਸ ਸੰਦਰਭ ’ਚ ਤਮਾਮ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ ਫ਼ਿਲਹਾਲ ਕੇਂਦਰੀ ਸੂਚਨਾ ਤਕਨੀਕੀ ਮੰਤਰੀ ਅਸ਼ਵਨੀ ਵੈਸ਼ਣਵ ਦੇ ਐਲਾਨ ਅਨੁਸਾਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਐਪਲ ਵੀ ਜਾਂਚ ਦੇ ਘੇਰੇ ’ਚ ਹੋਵੇਗੀ ਐਪਲ ਤੋਂ ਕਥਿਤ ‘‘ਰਾਜ ਪ੍ਰਾਯੋਜਿਤ ਹਮਲਿਆਂ’’ ’ਤੇ ਅਸਲ ਅਤੇ ਸਟੀਕ ਜਾਣਕਾਰੀ ਮੰਗੀ ਗਈ ਹੈ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਇਸ ਦੀ ਜਾਂਚ ਕਰਕੇ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰੇਗੀ ਮੰਤਰੀ ਨੇ ਇਸ ਨੂੰ ਭਾਰਤ ਸਰਕਾਰ ਨੂੰ ਬਦਨਾਮ ਕਰਨ ਦੀ ਸਾਜਿਸ਼ ਅਤੇ ਭਟਕਾਉਣ ਵਾਲੀ ਵਿਰੋਧੀ ਧਿਰ ਦੀ ਰਾਜਨੀਤੀ ਕਰਾਰ ਦਿੱਤਾ ਹੈ ‘ਫੋਨ ’ਚ ਸੰਨ੍ਹ’ ਲਾਉਣ ਦਾ ਕੋਈ ਨਵਾਂ ਮੁੱਦਾ ਨਹੀਂ ਹੈ। (Phone Hacking)
ਕਿਸੇ ਦੀ ਨਿੱਜਤਾ ਅਤੇ ਗੋਪਨੀਅਤਾ ’ਤੇ ਪਹਿਲਾ ਹਮਲਾ ਵੀ ਨਹੀਂ ਹੈ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਰਿਕ ਦੇਸ਼ ਹੈ ਲੋਕਤੰਤਰ ਇੱਕ ਜਿਉਂਦਾ, ਨਿਰਪੱਖ ਅਤੇ ਆਦਰਸ਼ ਤੰਤਰ ਹੈ, ਜਿਸ ’ਚ ਸਭ ਨੂੰ ਸਮਾਨ ਰੂਪ ’ਚ ਆਪਣੀਆਂ-ਆਪਣੀਆਂ ਮਾਨਵਾਤਵਾਂ ਦੇ ਅਨੁਸਾਰ ਚੱਲਣ, ਗਤੀਵਿਧੀਆਂ ਚਲਾਉਣ ਦੀ ਪੂਰੀ ਅਜ਼ਾਦੀ ਹੈ ਲੋਕਤੰਤਰ ਦੀ ਨੀਂਹ ਹੀ ਨਿੱਜਤਾ ਦੀ ਸੁਰੱਖਿਆ ਕਰਨ ਦੇ ਸਿਧਾਂਤਾਂ ’ਤੇ ਟਿਕੀ ਹੈ, ਇਸ ਵਿਵਸਥਾ ’ਚ ਹਰੇਕ ਨਾਗਰਿਕ ਸੰਵਿਧਾਨ ਦੇ ਦਾਇਰੇ ’ਚ ਖੁਦਮੁਖਤਿਆਰ ਹੁੰਦਾ ਹੈ ਇਸ ਲਈ ਇਸ ਮੁੱਦੇ ’ਤੇ ਵਿਰੋਧੀ ਆਗੂਆਂ ਦੀ ਚਿੰਤਾ ਵਾਜ਼ਿਬ ਮੰਨੀ ਜਾ ਸਕਦੀ ਹੈ। (Phone Hacking)
ਪਰ ਇਸ ਦੇ ਨਾਲ ਹੀ ਸਰਕਾਰ ਵੱਲੋਂ ਤੁਰੰਤ ਸਿੱਧੇ ਤੌਰ ’ਤੇ ਇਸ ਮਾਮਲੇ ’ਚ ਸ਼ਾਮਲ ਨਾ ਹੋਣ ਦੇ ਸਾਫਗੋਈ ਬਿਆਨ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਜੇਕਰ ਸਰਕਾਰ ਨੇ ਇਸ ਮਾਮਲੇ ’ਚ ਤੁਰੰਤ ਕਾਰਵਾਈ ਕੀਤੀ ਹੈ ਤਾਂ ਉਸ ਦੀ ਨੀਅਤ ’ਤੇ ਵੀ ਸ਼ੱਕ ਕਰਨ ਦੀ ਕੋਈ ਵਜ੍ਹਾ ਨਹੀਂ ਸਾਹਮਣੇ ਆਉਂਦੀ ਸਰਕਾਰ ਕਿਸੇ ਦੀ ਵੀ ਨਿੱਜਤਾ ਨੂੰ ਭੰਗ ਕਰਨ ਦਾ ਦੋਸ਼ ਖੁਦ ’ਤੇ ਲੱਗਦਾ ਦੇਖ ਬਿਨਾ ਸੱਦੇ ਸੰਕਟ ਨੂੰ ਕਿਵੇਂ ਸੱਦਾ ਦੇ ਸਕਦੀ ਹੈ? ਕਿਉਂਕਿ ਇਸ ਤਰ੍ਹਾਂ ਦਾ ਕੋਈ ਵੀ ਕੰਮ ਪੂਰੀ ਤਰ੍ਹਾਂ ਅਸੰਵਿਧਾਨਕ ਅਤੇ ਗੈਰ-ਕਾਨੂੰਨੀ ਹੁੰਦਾ ਹੈ ਅਜਿਹੀ ਅਰਾਜਕਤਾ, ਅਵਿਵਵਥਾ ਅਤੇ ਏਕਾਧਿਕਾਰ ਲੋਕਤੰਤਰ ਨੂੰ ਹੀ ਅਲੋਪ ਕਰ ਸਕਦਾ ਹੈ। (Phone Hacking)