ਕਰਨਾਲ ‘ਚ 6 ਮਈ ਤੇ ਦਿੱਲੀ ‘ਚ 7 ਮਈ ਨੂੰ ਚੱਲੇਗਾ ਸਫ਼ਾਈ ਮਹਾਂ ਅਭਿਆਨ
- ਫਿਲਮ ‘ਜੱਟੂ ਇੰਜੀਨੀਅਰ’ ਦੇ ਸਫ਼ਾਈ ਰੱਖਣ ਦੇ ਸੰਦੇਸ਼ ਨੂੰ ਪਹੁੰਚਾਇਆ ਜਾਵੇਗਾ ਘਰ-ਘਰ
ਕਰਨਾਲ/ਨਵੀਂ ਦਿੱਲੀ, (ਸੱਚ ਕਹੂੰ ਨਿਊਜ਼) 19 ਮਈ ਨੂੰ ਰਿਲੀਜ਼ ਹੋਣ ਵਾਲੀ ‘ਜੱਟੂ ਇੰਜੀਨੀਅਰ’ ਫਿਲਮ ਰਾਹੀਂ ਪਿੰਡ ਦੀ ਸਫ਼ਾਈ ਦੇ ਨਾਲ ਦੇਸ਼ ਨੂੰ ਵਿਕਾਸ ਦਾ ਰਾਹ ਦਿਖਾਉਣ ਜਾ ਰਹੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਮਾਰਗ-ਦਰਸ਼ਨ ‘ਚ ਕਰਣ ਦੀ ਨਗਰੀ ਕਰਨਾਲ ‘ਚ 6 ਮਈ ਨੂੰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਸਫਾਈ ਮਹਾਂ ਅਭਿਆਨ ਚਲਾਇਆ ਜਾਵੇਗਾ 7 ਮਈ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਨੂੰ ਸਫਾਈ ਦਾ ਤੋਹਫਾ ਮਿਲੇਗਾ ਸ਼ਨਿੱਚਰਵਾਰ 6 ਮਈ ਨੂੰ ‘ਹੋ ਪ੍ਰਿਥਵੀ ਸਾਫ਼ ਮਿਟੇ ਰੋਗ ਅਭਿਸ਼ਾਪ’ ਸਫਾਈ ਮਹਾਂ ਅਭਿਆਨ ਤਹਿਤ ਡੇਰਾ ਸੱਚਾ ਸੌਦਾ ਵੱਲੋਂ ਸਫਾਈ ਦਾ ਸੰਦੇਸ਼ ਦਿੰਦਿਆਂ ਕਰਨਾਲ ‘ਚ ਸਫਾਈ ਮਹਾਂ ਅਭਿਆਨ ਚਲਾਇਆ ਜਾਵੇਗਾ ਸਫਾਈ ਮਹਾਂ ਅਭਿਆਨ ਦਾ ਸ਼ੁੱਭ ਆਰੰਭ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਕਰਨਗੇ ਸਫਾਈ ਮਹਾਂ ਅਭਿਆਨ ਨੂੰ ਲੈ ਕੇ ਸਾਧ-ਸੰਗਤ ‘ਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ।
ਸਫਾਈ ਮਹਾਂ ਅਭਿਆਨ ਸਬੰਧੀ ਜਾਣਕਾਰੀ ਦਿੰਦਿਆਂ ਡੇਰਾ ਸੱਚਾ ਸੌਦਾ ਦੇ ਬੁਲਾਰੇ ਨੇ ਦੱਸਿਆ ਕਿ ਸਫਾਈ ਮਹਾਂ ਅਭਿਆਨ ਦੇ 31ਵੇਂ ਪੜਾਅ ਤਹਿਤ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਦੀ ਪਵਿੱਤਰ ਅਗਵਾਈ ‘ਚ ਲੱਖਾਂ ਦੀ ਗਿਣਤੀ ‘ਚ ਸਾਧ-ਸੰਗਤ ਕਰਨਾਲ ਨੂੰ ਸਾਫ਼-ਸੁਥਰਾ ਬਣਾਉਂਦੇ ਹੋਏ ਸਵੱਛਤਾ ਲਈ ਜਾਗਰੂਕ ਕਰੇਗੀ ਉੱਥੇ 31ਵੇਂ ਪੜਾਅ ‘ਚ ਐਤਵਾਰ ਨੂੰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਦੇਸ਼ ਦੀ ਰਾਜਧਾਨੀ ਦਿੱਲੀ ਨੂੰ ਸਵੱਛਤਾ ਦਾ ਤੋਹਫ਼ਾ ਦੇਣਗੇ ਸਾਫ਼-ਸਫਾਈ ਤੋਂ ਇਲਾਵਾ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਲੋਕਾਂ ਨੂੰ ਸਵੱਛਤਾ ਬਰਕਰਾਰ ਰੱਖਣ ਲਈ ਸੰਕਲਪ ਪੱਤਰ ਵੀ ਭਰਵਾਉਣਗੇ ਉਨ੍ਹਾਂ ਦੱਸਿਆ ਕਿ ਸਫਾਈ ਮਹਾਂ ਅਭਿਆਨ ‘ਚ ਹਿੱਸਾ ਲੈਣ ਲਈ ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਰਾਜਸਥਾਨ ਤੇ ਪੰਜਾਬ ਦੇ ਡੇਰਾ ਸ਼ਰਧਾਲੂਆਂ ਦੇ ਨਾਲ-ਨਾਲ ਵਿਦੇਸ਼ਾਂ ਤੇ ਦੂਰ-ਦੁਰਾਡੇ ਤੋਂ ਵੀ ਡੇਰਾ ਸ਼ਰਧਾਲੂ ਸਫਾਈ ਮਹਾਂ ਅਭਿਆਨ ‘ਚ ਹਿੱਸਾ ਲੈਣਗੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੂਜਨੀਕ ਗੁਰੂ ਜੀ ਦੀ ਪਵਿੱਤਰ ਅਗਵਾਈ ‘ਚ ਸਾਧ-ਸੰਗਤ ਦੇਸ਼ ਦੇ ਕਈ ਮਹਾਂਨਗਰਾਂ ਸਮੇਤ 30 ਵੱੇਡੇ ਸ਼ਹਿਰਾਂ ‘ਚ ਸਫ਼ਾਈ ਮਹਾਂ ਅਭਿਆਨ ਚਲਾ ਚੁੱਕੀ ਹੈ।
ਡੇਰਾ ਸੱਚਾ ਸੌਦਾ ਦੀ ਪ੍ਰਬੰਧਕੀ ਕਮੇਟੀ ਨੇ ਸਫਾਈ ਮਹਾਂ ਅਭਿਆਨ ਸਬੰਧੀ ਜਾਰੀ ਹਦਾਇਤਾਂ ‘ਚ ਕਿਹਾ ਕਿ ਸਾਧ-ਸੰਗਤ ਆਪਣੇ ਨਾਲ ਡੰਡੇ ਵਾਲਾ ਝਾੜੂ, ਲੋਹੇ ਦਾ ਪੰਜਾ, ਕਹੀ, ਗੈਂਤੀ, ਬੱਠਲ, ਦਾਤਰੀ, ਪੱਲੀਆਂ, ਘਾਹ ਕੱਟਣ ਦੇ ਔਜਾਰ, ਮੋਟਾ ਰੱਸਾ ਜ਼ਰੂਰ ਲੈ ਕੇ ਆਏ, ਮਾਲੀ ਵੀਰ ਆਪਣੇ ਨਾਲ ਕੈਂਚੀਆਂ ਆਦਿ ਜ਼ਰੂਰਤ ਦਾ ਸਮਾਨ ਲੈ ਕੇ ਆਉਣ ਜੀ ਸਾਧ-ਸੰਗਤ ਆਪਣੇ ਨਾਲ ਲੰਗਰ ਮਿੱਠੀ ਰੋਟੀ, ਪੀਣ ਵਾਲੇ ਪਾਣੀ ਦੀ ਬੋਤਲ ਆਦਿ ਵੀ ਨਾਲ ਲੈ ਕੇ ਚੱਲੇ ਸਾਧ-ਸੰਗਤ ਨੇ ਵੱਧ ਤੋਂ ਵੱਧ ਗਿਣਤੀ ‘ਚ ਪਹੁੰਚਣਾ ਹੈ ਮਿਸਤਰੀ ਤੇ ਪੇਂਟਰ ਵੀਰ ਵੱਧ ਤੋਂ ਵੱਧ ਗਿਣਤੀ ‘ਚ ਆਉਣ ਤੇ ਆਪਣੇ ਨਾਲ ਜ਼ਰੂਰਤ ਦਾ ਸਮਾਨ ਜ਼ਰੂਰ ਲਿਆਉਣ।