ਮੋਬਾਈਲਾਂ ਦੇ ਨਾਲ-ਨਾਲ ਕੈਮਰੇ ਅਤੇ ਰਿਕਾਰਡ ਲੈ ਗਏ
ਲੌਂਗੋਵਾਲ (ਹਰਪਾਲ) | ਕਸਬਾ ਲੌਂਗੋਵਾਲ ਅੰਦਰ ਰਾਤ ਸਮੇਂ ਹੋਣ ਵਾਲੀਆ ਚੋਰੀਆਂ ਰੁਕਣ ਦਾ ਨਾਮ ਨਹੀ ਲੈ ਰਹੀਆ, ਇਸ ਦੇ ਚੱਲਦਿਆਂ ਲੰਘੀ ਰਾਤ ਇਥੋ ਦੀ ਬੱਸ ਸਟੈਂਡ ਰੋਡ ਵਿਖੇਂ ਸਥਿਤ ਮਨੀ ਮੋਬਾਈਲਾਂ ਵਾਲਾ ਦੀ ਦੁਕਾਨ ਨਾਲ ਜਾਣੀ ਜਾਂਦੀ ਐਮ.ਬੀ. ਟੈਲੀਕਾਮ ਲੌਂਗੋਵਾਲ ਵਿਚੋ ਲੱਖਾਂ ਰੁਪਏ ਦੇ ਮੋਬਾਈਲ ਫੋਨ ਅਤੇ ਮੋਬਾਈਲਾਂ ਦੀ ਅਸੈਸਰੀ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਚੋਰੀ ਨੂੰ ਲੈ ਕੇ ਥਾਣਾ ਲੌਂਗੋਵਾਲ ਦੀ ਪੁਲਿਸ ਨੇ ਦੁਕਾਨ ਮਾਲਕ ਦੇ ਬਿਆਨਾਂ ਦੇ ਆਧਾਰਤ ਕੇਸ ਦਰਜ਼ ਕਰ ਲਿਆ ਹੈ। ਇਥੋ ਦੀ ਬੱਸ ਸਟੈਂਡ ਰੋਡ ਤੇ ਸਥਿਤ ਐਮ.ਬੀ. ਟੈਲੀਕਾਮ ਲੌਂਗੋਵਾਲ ਦੇ ਮਾਲਕ ਮੁਨੀਸ਼ ਕੁਮਾਰ ਉਰਫ ਮਨੀ ਪੁੱਤਰ ਉਮ ਪ੍ਰਕਾਸ਼ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਲੰਘੀ ਰਾਤ ਉਹ ਅਪਣੀ ਇਸ ਦੁਕਾਨ ਨੂੰ ਸਹੀ ਹਾਲਤ ਵਿਚ ਬੰਦ ਕਰਕੇ ਗਿਆ ਸੀ। ਇਸ ਦੋਰਾਨ ਅੱਜ ਸਵੇਰੇ ਜਦੋ ਮੈਂ ਅਪਣੀ ਦੁਕਾਨ ਖੋਲੀ ਤਾਂ ਮੈਨੂੰ ਦੁਕਾਨ ਵਿਚ ਹੋਈ ਚੋਰੀ ਦਾ ਪਤਾ ਲੱਗਾ।
ਉਨ੍ਹਾਂ ਦੱਸਿਆ ਕਿ ਚੋਰ ਮੇਰੀ ਦੁਕਾਨ ਵਿਚੋ ਕਰੀਬ 12-13 ਲੱਖ ਦੇ ਮੋਬਾਈਲ ਫੋਨ ਅਤੇ ਮੋਬਾਈਲਾਂ ਦੀ ਅਸੈਸਰੀ ਚੋਰੀ ਕਰਕੇ ਲੈ ਗਏ। ਪੀੜਤ ਦੁਕਾਨ ਮਾਲਕ ਨੇ ਭਰੇ ਮਨ ਨਾਲ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਕੀਤੀ ਗਈ ਸਖਤ ਮਿਹਨਤ ਨਾਲ ਕੀਤੀ ਗਈ ਮੇਰੀ ਸਾਰੀ ਉਮਰ ਦੀ ਹੁਣ ਤੱਕ ਦੀ ਕੀਤੀ ਕਮਾਈ ਨੂੰ ਚੋਰੀ ਕਰਕੇ ਲੈ ਗਏ।
ਇਥੋ ਤੱਕ ਕਿ ਦੁਕਾਨ ਵਿਚ ਲੱਗੇ ਕੈਮਰੇ ਅਤੇ ਰਿਕਾਰਡਰ ਤੱਕ ਨੂੰ ਪੁੱਟ ਕੇ ਲੈ ਗਏ ਹਨ। ਪੀੜਤ ਮੁਨੀਸ਼ ਕੁਮਾਰ ਨੇ ਅੱਗੇ ਦੱਸਿਆ ਕਿ ਮੈਂ ਇਸ ਚੋਰੀ ਦੀ ਘਟਨਾ ਸਬੰਧੀ ਥਾਣਾ ਲੌਂਗੋਵਾਲ ਵਿਖੇਂ ਰਿਪੋਰਟ ਦਰਜ਼ ਕਰਵਾ ਦਿੱਤੀ ਹੈ। ਚੋਰੀ ਦੀ ਇਸ ਘਟਨਾ ਸਬੰਧੀ ਜਦੋ ਥਾਣਾ ਲੌਂਗੋਵਾਲ ਦੇ ਕਾਰਜ਼ਕਾਰੀ ਐਸ.ਐਚ.ਓ. ਹਰਚੇਤਨ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੀੜਤ ਦੁਕਾਨ ਮਾਲਕ ਦੇ ਬਿਆਨਾ ਤੇ ਆਧਾਰਤ ਥਾਣਾ ਲੌਂਗੋਵਾਲ ਵਿਖੇਂ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਪੁਲਿਸ ਵੱਖ-ਵੱਖ ਪਾਰਟੀਆਂ ਰਾਹੀਂ ਜਾਂਚ-ਪੜਤਾਲ ਵਿਚ ਲੱਗੀ ਹੋਈ ਹੈ, ਫਿੰਗਰ ਪ੍ਰਿੰਟ ਐਕਸਪਾਰਟ ਟੀਮ ਵੀ ਇਥੇ ਅਪਣਾ ਕੰਮ ਕਰ ਰਹੀ ਹੈ ਅਤੇ ਦੋਸ਼ੀ ਚੋਰਾਂ ਨੂੰ ਜਲਦ ਹੀ ਗਿਰਫਤਾਰ ਕਰ ਲਿਆ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.