
Motorcycle Theft Case: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਸੀਨੀਅਰ ਪੱਤਰਕਾਰ ਗੁਰਚਰਨ ਸਿੰਘ ਜੰਜੂਆਂ ਦਾ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ’ਚੋਂ ਸਪਲੈਡਰ ਮੋਟਰਸਾਇਕਲ ਚੋਰੀ ਹੋਣ ਦੇ ਮਾਮਲੇ ਨੂੰ ਲੈ ਕੇ ਪੰਜਾਬ ਅਤੇ ਚੰਡੀਗੜ੍ਹ ਜਨਰਲਿਸਟ ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਭੂਸ਼ਨ ਸੂਦ, ਪੱਤਰਕਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਣਵੀਰ ਕੁਮਾਰ ਜੱਜੀ ਅਤੇ ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਮਹਿਕ ਦੀ ਅਗਵਾਈ ਹੇਠ ਅੱਜ ਇਕ ਵਫ਼ਦ ਸੀਨੀਅਰ ਪੁਲਿਸ ਕਪਤਾਨ ਸੁਭਮ ਅਗਰਵਾਲ ਨੂੰ ਮਿਲਿਆ ਅਤੇ ਚੋਰੀ ਹੋਏ ਮੋਟਰਸਾਇਕਲ ਦੀ ਭਾਲ ਕਰਨ ਅਤੇ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ।
ਇਹ ਵੀ ਪੜ੍ਹੋ: Car Fire Incident: ਸਪਾਰਕਿੰਗ ਕਾਰਨ ਕਾਰ ਨੂੰ ਲੱਗੀ ਅੱਗ, ਪਤੀ-ਪਤਨੀ ਵਾਲ਼-ਵਾਲ਼ ਬਚੇ
ਸ੍ਰੀ ਅਗਰਵਾਲ ਨੇ ਥਾਣਾ ਫ਼ਤਹਿਗੜ੍ਹ ਸਾਹਿਬ ਦੇ ਮੁਖੀ ਨੂੰ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਕਰਨ ਦੀ ਹਦਾਇਤ ਕੀਤੀ। ਵਫਦ ’ਚ ਪੱਤਰਕਾਰ ਯੂਨੀਅਨ ਅਮਲੋਹ ਦੇ ਪ੍ਰਧਾਨ ਰਜਨੀਸ਼ ਡੱਲਾ, ਪ੍ਰੈਸ ਕਲੱਬ ਦੇ ਚੇਅਰਮੈਨ ਜੋਗਿੰਦਰਪਾਲ ਫੈਜੂਲਾਪੁਰੀਆ, ਸੀਨੀਅਰ ਪੱਤਰਕਾਰ ਕੇਵਲ ਸਿੰਘ, ਜਗਮੀਤ ਸਿੰਘ, ਗੁਰਪ੍ਰੀਤ ਸਿੰਘ, ਅਮਰਬੀਰ ਸਿੰਘ ਚੀਮਾ, ਡਾ. ਅਨਿਲ ਲੁਟਾਵਾ ਅਤੇ ਰਵਿੰਦਰ ਮੋਦਗਿਲ ਆਦਿ ਸ਼ਾਮਲ ਸਨ। ਸ੍ਰੀ ਸੂਦ ਨੇ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕਰਦਿਆ ਆਉਂਣ ਵਾਲੇ ਸਮੇਂ ਵਿਚ ਵੀ ਇਕ ਪਲੇਟਫ਼ਾਰਮ ’ਤੇ ਇਕਠੇ ਹੋਣ ਦਾ ਸੱਦਾ ਦਿਤਾ। ਸ੍ਰੀ ਜੰਜੂਆਂ ਨੇ ਦੱਸਿਆ ਕਿ ਉਹ ਆਪਣੇ ਹੀਰੋ ਹੌਡਾ ਸਪਲੈਡਰ ਪਲੱਸ ਮੋਟਰਸਾਇਕਲ ਉਪਰ ਸਿਵਲ ਹਸਪਤਾਲ ਵਿਚ 17 ਫ਼ਰਵਰੀ ਨੂੰ ਕੰਮ ਆਇਆ ਸੀ ਕਿ ਅਣਪਛਾਤੇ ਵਿਅਕਤੀ ਨੇ ਉਸ ਦਾ ਇਹ ਮੋਟਰਸਾਇਕਲ ਚੋਰੀ ਕਰ ਲਿਆ।













