ਚੋਰ ਆਂਗਣਵਾਡ਼ੀ ’ਚੋਂ ਖਿੱਚਡ਼ੀ ਤੱਕ ਲੈ ਗਏ

Anganwadi Center

(ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਬੱਚਿਆਂ ਅਤੇ ਔਰਤਾਂ ਲਈ ਪੰਜਾਬ ਸਰਕਾਰ ਵੱਲੋਂ ਆਂਗਨਵਾੜੀ ਕੇਂਦਰਾਂ (Anganwadi Center) ਰਾਹੀਂ ਦਿੱਤਾ ਜਾਣ ਵਾਲਾ ਸਰਕਾਰੀ ਰਾਸ਼ਨ ਵੀ ਹੁਣ, ਚੋਰ-ਲੁਟੇਰਿਆਂ ਤੋਂ ਨਹੀਂ ਬਚ ਸਕਿਆ। ਸ਼ਹਿਰੀ ਖੇਤਰ ਦੀ ਸੰਘਣੀਂ ਅਬਾਦੀ ਵਾਲੇ ਕੱਚਾ ਥਾਂਦੇਵਾਲਾ ਰੋਡ ’ਤੇ ਸਥਿੱਤ ਬਾਬਾ ਨਾਮਦੇਵ ਭਵਨ ‘ਚ ਚੱਲਦੇ ਆਂਗਨਵਾੜੀ ਕੇਂਦਰ ਦੇ ਸਰਕਾਰੀ ਰਾਸ਼ਨ ਨੂੰ ਅਣ-ਪਛਾਤੇ ਚੋਰਾਂ ਨੇ ਨਿਸ਼ਾਨਾ ਬਣਾਇਆ। ਹੈਰਾਨੀ ਦੀ ਗੱਲ ਹੈ ਕਿ ਇਸ ਇਮਾਰਤ ‘ਚ ਸੀਸੀਟੀਵੀ ਲੱਗੇ ਹੋਣ ਦੇ ਬਾਵਜੂਦ ਵੀ ਚੋਰਾਂ ਨੇ ਇਸ ਦੀ ਪ੍ਰਵਾਹ ਨਹੀਂ ਕੀਤੀ।

ਆਂਗਨਵਾੜੀ ਕੇਂਦਰ ਦੀ ਸੰਚਾਲਕ ਪਰਨੀਤ ਕੌਰ ਬੇਦੀ ਨੇ ਦੱਸਿਆ ਕਿ ਸੈਂਟਰ ’ਚ ਪਏ 7 ਪੈਕਟ ਡਾਲਡਾ ਘਿਓ, 2 ਪੈਕਟ ਨਮਕ, 4 ਪੈਕਟ ਖਿੱਚੜੀ, 8 ਪੈਕਟ ਵੇਸਣ ਨੂੰ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ। ਉਕਤ ਮਾਮਲੇ ਦੀ ਐੱਸਐੱਸਪੀ ਸ੍ਰੀ ਮੁਕਤਸਰ ਸਾਹਿਬ ਅਤੇ ਥਾਣਾ ਸਿਟੀ ਪੁਲਿਸ ਨੂੰ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here