ਛੁੱਟੀਆਂ ਦੌਰਾਨ ਸਕੂਲ ’ਚ ਚੋਰੀ, ਮਿੱਡ ਡੇ ਮੀਲ ਦੇ ਭਾਂਡੇ ਵੀ ਲੈ ਗਏ

School Holidays
ਮਾਲੇਰਕੋਟਲਾ: ਚੋਰੀ ਦੌਰਾਨ ਸਕੂਲ ਖਿਲਰਿਆ ਸਮਾਨ।

(ਗੁਰਤੇਜ ਜੋਸ਼ੀ) ਮਾਲੇਰਕੋਟਲਾ। ਜ਼ਿਲ੍ਹਾ ਮਾਲੇਰਕੋਟਲਾ ਅਧੀਨ ਪੈਂਦੇ ਪਿੰਡ ਮਾਣਕਹੇੜੀ ਦੇ ਸਰਕਾਰੀ ਮਿਡਲ ਸਕੂਲ ’ਚੋਂ ਬੀਤੀ ਰਾਤ ਚੋਰਾਂ ਵੱਲੋਂ ਕਮਰਿਆਂ ਅਤੇ ਅਲਮਾਰੀਆਂ ਦੇ ਜਿੰਦੇ ਤੋੜਕੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਕੂਲ ਮਾਣਕਹੇੜੀ ਦੇ ਇੰਚਾਰਜ ਲਖਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਸਕੂਲ ’ਚ ਚੋਰੀ ਹੋਈ ਹੈ। ਉਨ੍ਹਾਂ ਦੱਸਿਆ ਕਿ ਸਕੂਲ ਵਿਚੋਂ ਇਕ, ਕੈਮਰਾ, ਡੀ.ਵੀ.ਆਰ, ਇਕ ਕੰਪਿਊਟਰ ਸੈੱਟ, ਇੱਕ ਪ੍ਰਿੰਟਰ,  ਸਪੀਕਰ, ਇਕ ਐੱਲ.ਈ.ਡੀ. ਮਿਡ ਡੇ ਮੀਲ ਦੇ ਭਾਂਡੇ ਅਤੇ ਕੁਝ ਖੇਡਾਂ ਦਾ ਸਮਾਨ ਸਮੇਤ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ ਅਤੇ ਅਲਮਾਰੀ ਤੋੜ ਕੇ ਉਸ ਵਿਚ ਕੁਝ ਸਰਕਾਰੀ ਰਿਕਾਰਡ ਨਾਲ ਵੀ ਛੇੜਛਾੜ ਕੀਤੀ ਗਈ ਹੈ।

ਇਹ ਵੀ ਪੜ੍ਹੋ : ਰੇਲਗੱਡੀ ਹੇਠ ਆਉਣ ਨਾਲ ਵਿਅਕਤੀ ਦੀ ਮੌਤ

School Holidays
ਮਾਲੇਰਕੋਟਲਾ: ਚੋਰੀ ਦੌਰਾਨ ਸਕੂਲ ਖਿਲਰਿਆ ਸਮਾਨ।

ਇਸ ਸਬੰਧੀ ਪੁਲਿਸ ਨੂੰ ਸੂੁਚਿਤ ਕਰ ਦਿੱਤਾ ਹੈ। ਇਸ ਮੌਕੇ ਸਰਪੰਚ ਯੂਨੀਅਨ ਆਫ਼ ਪੰਜਾਬ ਦੇ ਕੌਰ ਕਮੇਟੀ ਮੈਂਬਰ ਤਰਸੇਮ ਰਿਖੀ ਮਾਣਕਵਾਲ ਨੇ ਦੱਸਿਆ ਕਿ ਸਰਕਾਰੀ ਮਿਡਲ ਸਕੂਲ ਵਿਚ ਹੋਈ ਚੋਰੀ ਦੀ ਵਾਰਦਾਤ ਬਾਰੇ ਪੁਲਿਸ ਥਾਣਾ ਸੰਦੌੜ ਵਿਖੇ ਇਤਲਾਹ ਕਰ ਦਿੱਤੀ ਗਈ ਹੈ। ਇਸ ਮੌਕੇ ਪੁਲਿਸ ਥਾਣਾ ਸੰਦੌੜ ਮੁਖੀ ਗਗਨਦੀਪ ਸਿੰਘ ਨੇ ਆਪਣੀ ਪੁਲਿਸ ਪਾਰਟੀ ਸਮੇਤ ਮੌਕਾ ਵੇਖਿਆ ਅਤੇ ਅਣਪਛਾਤੇ ਵਿਅਕਤੀਆਂ ’ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

LEAVE A REPLY

Please enter your comment!
Please enter your name here