ਸਾਡੇ ਨਾਲ ਸ਼ਾਮਲ

Follow us

14.3 C
Chandigarh
Wednesday, February 11, 2026
More
    Home Breaking News ਜਦੋਂ ਪੁਲਿਸ ਆਪ...

    ਜਦੋਂ ਪੁਲਿਸ ਆਪਣੀ ਹੀ ਰਾਖੀ ਨਾ ਕਰ ਸਕੀ, ਲੈਪਟਾਪ ਲੈ ਉੱਡੇ ਚੋਰ

    Kharar Police Station

    ਦਰਵਾਜ਼ੇ ਦੇ ਨਾਲ-ਨਾਲ ਚੋਰਾਂ ਨੇ ਅਲਮਾਰੀ ਵੀ ਤੋੜੀ

    ਖਰੜ (ਐੱਮ ਕੇ ਸ਼ਾਇਨਾ) । ਪੰਜਾਬ ਵਿੱਚ ਲਗਾਤਾਰ ਦਹਿਸ਼ਤੀ ਅਤੇ ਹੋਰ ਅਪਰਾਧਿਕ ਘਟਨਾਵਾਂ ਵਾਪਰ ਰਹੀਆਂ ਹਨ। ਇਕ ਪਾਸੇ ਜਿਥੇ ਪੁਲਿਸ ਅਪਰਾਧੀਆਂ ਨੂੰ ਨੱਥ ਪਾਉਣ ਲਈ ਦਿਨ ਰਾਤ ਲੱਗੀ ਹੋਈ ਹੈ ਉਥੇ ਹੀ ਦੂਜੇ ਪਾਸੇ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਥਾਣੇ ਅੰਦਰ ਵੜ ਕੇ ਵੀ ਚੋਰੀ ਕਰਨ ਦੀ ਹਿੰਮਤ ਕਰ ਰਹੇ ਹਨ। ਇੱਕ ਤਾਜ਼ਾ ਮਾਮਲੇ ਵਿੱਚ, ਚੋਰਾਂ ਨੇ ਖਰੜ ਸਿਟੀ ਪੁਲਿਸ ਸਟੇਸ਼ਨ (Kharar Police Station) ਦੇ ਇੱਕ ਪੁਲਿਸ ਮੁਲਾਜ਼ਮ ਦੇ ਕਮਰੇ ਦਾ ਦਰਵਾਜ਼ਾ ਤੋੜ ਕੇ ਅੰਦਰੋਂ ਇੱਕ ਲੈਪਟਾਪ ਚੋਰੀ ਕਰ ਲਿਆ।

    ਸੀਸੀਟੀਵੀ ਫੁਟੇਜ ’ਚ ਹੋੇਇਆ ਖੁਲਾਸਾ

    ਇਹ ਘਟਨਾ ਬੀਤੀ 14 ਮਾਰਚ ਨੂੰ ਵਾਪਰੀ ਸੀ। ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਏਐਸਆਈ ਬਲਬੀਰ ਸਿੰਘ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਹ ਇੱਕ ਪਟੀਸ਼ਨ ਦੇ ਸਬੰਧ ਵਿੱਚ 13 ਮਾਰਚ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਗਿਆ ਸੀ। ਇੱਕ ਹੋਰ ਪੁਲਿਸ ਮੁਲਾਜ਼ਮ ਸਿਕੰਦਰ ਸਿੰਘ ਨੇ ਥਾਣੇ ਵਿੱਚ ਕਮਰੇ ਵਿੱਚ ਪਈ ਅਲਮਾਰੀ ਵਿੱਚ ਬੈਗ ਅੰਦਰ ਲੈਪਟਾਪ ਰੱਖਿਆ। ਇਸ ਸਬੰਧੀ ਉਨ੍ਹਾਂ ਨੂੰ ਵੀ ਸੂਚਿਤ ਕੀਤਾ ਗਿਆ।
    ਜਦੋਂ ਏਐਸਆਈ 14 ਮਾਰਚ ਨੂੰ ਥਾਣੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਉਸ ਦੇ ਕਮਰੇ ਦਾ ਦਰਵਾਜ਼ਾ ਥੋੜ੍ਹਾ ਟੁੱਟਿਆ ਹੋਇਆ ਸੀ। ਉਸ ਦਾ ਲੈਪਟਾਪ ਉਥੋਂ ਗਾਇਬ ਸੀ ਅਤੇ ਅਲਮਾਰੀ ਵੀ ਟੁੱਟੀ ਹੋਈ ਸੀ। ਪੁਲਿਸ ਮੁਲਾਜ਼ਮ ਨੇ ਇਸ ਬਾਰੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਉਸ ਤੋਂ ਬਾਅਦ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ। (Kharar Police Station)

    ਫੁਟੇਜ ਤੋਂ ਪਤਾ ਲੱਗਾ ਹੈ ਕਿ ਤੜਕੇ 2.30 ਵਜੇ ਦੋ ਅਣਪਛਾਤੇ ਨੌਜਵਾਨ ਪੁਲਿਸ ਮੁਲਾਜ਼ਮ ਦੇ ਕਮਰੇ ਵਿਚ ਦਾਖ਼ਲ ਹੁੰਦੇ ਹੋਏ ਦਿਖਾਈ ਦਿੱਤੇ। ਫਿਲਹਾਲ ਪੁਲਿਸ ਨੇ ਟੁੱਟੇ ਹੋਏ ਦਰਵਾਜ਼ੇ ਨੂੰ ਠੀਕ ਕਰਵਾ ਲਿਆ ਹੈ। ਦੱਸ ਦੇਈਏ ਕਿ ਮਾਮਲੇ ਵਿੱਚ ਸ਼ਿਕਾਇਤਕਰਤਾ ਵੀ ਏਐਸਆਈ ਜਾਂਚ ਅਧਿਕਾਰੀ ਹੈ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਅਪਰਾਧੀਆਂ ਨੇ ਇਹ ਚੋਰੀ ਖੁਦ ਕੀਤੀ ਹੋਵੇ ਜਾਂ ਕਿਸੇ ਦੇ ਕਹਿਣ ‘ਤੇ ਇਹ ਵਾਰਦਾਤ ਕੀਤੀ ਹੋਵੇ। ਥਾਣਾ ਸਦਰ ਦੀ ਪੁਲਿਸ ਨੇ ਆਈਪੀਸੀ ਦੀ ਧਾਰਾ 457 (ਧੋਖਾਧੜੀ), 380 (ਚੋਰੀ) ਅਤੇ 120ਬੀ (ਅਪਰਾਧਿਕ ਸਾਜ਼ਿਸ਼ ਰਚਣ) ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here