ਸਾਡੇ ਨਾਲ ਸ਼ਾਮਲ

Follow us

18.3 C
Chandigarh
Thursday, February 26, 2026
More
    Home Breaking News Road Accident...

    Road Accident: ਨੌਜਵਾਨਾਂ ਦੀ ਕਾਰ ਨਹਿਰ ’ਚ ਡਿੱਗੀ, 2 ਦੀ ਮੌਤ, ਇੱਕ ਦਾ 3 ਮਹੀਨੇ ਪਹਿਲਾਂ ਹੋਇਆ ਸੀ ਵਿਆਹ

    Road Accident

    ਜਨਮਦਿਨ ਪਾਰਟੀ ਤੋਂ ਵਾਪਸ ਆ ਰਹੇ 6 ਦੋਸਤਾਂ ਨਾਲ ਹੋਇਆ ਹਾਦਸਾ | Road Accident

    • 2 ਦੀ ਮੌਤ ਤੇ ਬਾਕੀ ਚਾਰ ਗੰਭੀਰ ਰੂਪ ਨਾਲ ਜ਼ਖਮੀ | Road Accident

    ਪਠਾਨਕੋਟ (ਸੱਚ ਕਹੂੰ ਨਿਊਜ਼)। ਪੰਜਾਬ ਦੇ ਪਠਾਨਕੋਟ ’ਚ ਵੱਡਾ ਸੜਕ ਹਾਦਸਾ ਹੋਇਆ ਹੈ। ਕਾਰ ’ਚ ਸਵਾਰ 6 ਨੌਜਵਾਨਾਂ ਦੀ ਕਾਰ ਨਹਿਰ ’ਚ ਡਿੱਗੀ ਹੈ। ਜਿਸ ’ਚ 2 ਨੌਜਵਾਨਾਂ ਦੀ ਮੌਤ ਦਾ ਸਮਾਚਾਰ ਹਾਸਲ ਹੋਇਆ ਹੈ। ਜਦਕਿ ਬਾਕੀ 4 ਹੋਰ ਜ਼ਖਮੀ ਦੱਸੇ ਜਾ ਰਹੇ ਹਨ। ਬੁੱਧਵਾਰ ਦੇਰ ਰਾਤ ਪਠਾਨਕੋਟ ਦੇ ਕਾਠਵਾਲਾ ਨਹਿਰ ਪੁੱਲ ਕੋਲ ਇਹ ਹਾਦਸਾ ਵਾਪਰਿਆ ਹੈ। ਸਾਰੇ ਦੋਸਤ ਜਨਮਦਿਨ ਦੀ ਪਾਰਟੀ ਕਰਕੇ ਵਾਪਸ ਪਰਤ ਰਹੇ ਸਨ। ਕਾਰ ਜਦੋਂ ਕਾਠਵਾਲਾ ਨਹਿਰ ਕੋਲ ਪਹੁੰਚੀ ਤਾਂ ਅਚਾਨਕ ਬੇਕਾਬੂ ਹੋ ਕੇ ਨਹਿਰ ’ਚ ਡਿੱਗ ਗਈ। ਜਾਣਕਾਰੀ ਮੁਤਾਬਕ ਬੁੱਧਵਾਰ ਦੇਰ ਰਾਤ ਲਗਭਗ 1 ਵਜੇ ਸਾਰੇ ਨੌਜਵਾਨ ਜਨਮਦਿਨ ਦੀ ਪਾਰਟੀ ਕਰਕੇ ਕਾਰ ਨਾਲ ਆਪਣੇ-ਆਪਣੇ ਘਰ। (Road Accident)

    ਇਹ ਵੀ ਪੜ੍ਹੋ : Haryana: ਹਰਿਆਣਾ ਦੇ ਲੋਕਾਂ ਨੂੰ ਮਿਲੇਗਾ ਸਰਕਾਰ ਵੱਲੋਂ ਇੱਕ ਹੋਰ ਤੋਹਫਾ

    ਵਾਪਸ ਆ ਰਹੇ ਸਨ। ਤਾਂ ਅਚਾਨਕ ਗੱਡੀ ਚਲਾ ਰਹੇ ਨੌਜਵਾਨ ਤੋਂ ਕਾਰ ਬੇਕਾਬੂ ਹੋ ਗਈ। ਬੇਕਾਬੂ ਹੋਣ ਕਾਰਨ ਕਾਰ ਨਹਿਰ ’ਚ ਡਿੱਗ ਗਈ, ਜਿਸ ਵਿੱਚ 2 ਨੌਜਵਾਨ ਪਾਣੀ ’ਚ ਡੁੱਬ ਗਏ ਤੇ ਉਨ੍ਹਾਂ ਦੀ ਮੌਤ ਹੋ ਗਈ। ਜਦਕਿ ਬਾਕੀ ਚਾਰ ਹੌਲੀ-ਹੌਲੀ ਗੱਡੀ ਤੋਂ ਬਾਹਰ ਨਿਕਲ ਆਏੇ। ਹਾਦਸੇ ’ਚ ਜਿਹੜੇ ਨੌਜਵਾਨਾਂ ਦੀ ਮੌਤ ਹੋਈ ਹੈ ਉਨ੍ਹਾਂ ਵਿੱਚੋਂ ਇੱਕ ਨੌਜਵਾਨ ਦਾ ਵਿਆਹ 3 ਮਹੀਨੇ ਪਹਿਲਾਂ ਹੀ ਹੋਇਆ ਹੈ। ਉਹ ਕੁਝ ਦਿਨਾਂ ਬਾਅਦ ਵਿਦੇਸ਼ ਜਾਣ ਵਾਲਾ ਸੀ। ਕਾਰ ਕਰੀਬ 30-40 ਫੁੱਟ ਹੇਠਾਂ ਡਿੱਗੀ ਹੈ। ਜਖਮੀਆਂ ਨੂੰ ਇਲਾਜ਼ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਨਾਲ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਦੀ ਟੀਮ ਮੌਕੇ ’ਤੇ ਪਹੁੰਚੀ ਹੈ। ਸਵੇਰੇ ਕ੍ਰੈਨ ਦੀ ਮੱਦਦ ਨਾਲ ਨਹਿਰ ’ਚ ਡਿੱਗੀ ਕਾਰ ਨੂੰ ਵੀ ਬਾਹਰ ਕੱਢ ਲਿਆ ਗਿਆ ਹੈ। (Road Accident)

    LEAVE A REPLY

    Please enter your comment!
    Please enter your name here