ਗੋਤਾਖੋਰਾਂ ਵੱਲੋਂ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਬੀਤੇ ਦਿਨੀ ਸਥਾਨਕ ਸ਼ਹਿਰ ਦੇ ਗਰੀਬ ਪਰਿਵਾਰ ਦਾ ਲੜਕਾ ਮੁਰਥਲ ਯਮੁਨਾ ਵਿਚ ਰੁੜ੍ਹ ਗਿਆ, ਗੋਤਾਖੋਰਾਂ ਵੱਲੋਂ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਜਾਣਕਾਰੀ ਮੁਤਾਬਿਕ ਉਕਤ ਲੜਕੇ ਦਾ ਪੂਰਾ ਪਰਿਵਾਰ ਮੁਰਥਲ ਯਮੁਨਾ ਗਿਆ ਸੀ ਜਦੋਂਕਿ ਉਸਦੇ ਬਾਕੀ ਪਰਿਵਾਰਕ ਮੈਂਬਰ ਵੀ ਉੱਥੇ ਮੌਕੇ ’ਤੇ ਮੌਜੂਦ ਸਨ। (Murthal Yamuna River)
ਇਹ ਵੀ ਪੜ੍ਹੋ : ਡਿਪਟੀ ਕਮਿਸ਼ਨਰ ਵੱਲੋਂ ਹੜ੍ਹਾਂ ਆਉਣ ਦੀ ਸੂਰਤ ’ਚ ਬਣਾਈ ਰਣਨੀਤੀ ਦਾ ਲਿਆ ਜਾਇਜ਼ਾ
ਲੜਕੇ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਦਾ ਲੜਕਾ ਯਮੁਨਾ ਵਿੱਚ ਰੁੜ੍ਹਿਆ ਸੀ ਤਾਂ ਉਸ ਦੇ ਭਰਾ ਨੇ ਕੱਢਣ ਦੀ ਕੋਸ਼ਿਸ਼ ਕੀਤੀ ਪਰ ਕੱਢ ਨਾ ਸਕਿਆ, ਬਾਅਦ ਵਿੱਚ ਉਸ ਨੂੰ ਗੋਤਾਖੋਰਾਂ ਵੱਲੋਂ ਕੱਢਣ ਦੀ ਕੋਸ਼ਿਸ਼ਾਂ ਜਾਰੀ ਹੈ। ਹਾਲੇ ਤੱਕ ਨੌਜਵਾਨ ਦਾ ਕੁਝ ਪਤਾ ਨਹੀਂ ਚੱਲ ਸਕਿਆ, ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ।














