ਸਾਡੇ ਨਾਲ ਸ਼ਾਮਲ

Follow us

13.8 C
Chandigarh
Sunday, February 1, 2026
More
    Home Breaking News ਨੌਜਵਾਨ ਨੇ ਸੁੱ...

    ਨੌਜਵਾਨ ਨੇ ਸੁੱਤੀ ਪਈ ਸੱਸ ਤੇ ਸਾਲੇ ਨੂੰ ਕੁਲਹਾੜੀ ਨਾਲ ਵੱਢਿਆ

    Opium

    Crime News ਮੰਗੇਤਰ ਦੀ ਸ਼ਿਕਾਇਤ ’ਤੇ ਮਾਮਲਾ ਦਰਜ਼ ਕਰਕੇ ਪੁਲਿਸ ਨੇ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ

    (ਜਸਵੀਰ ਸਿੰਘ ਗਹਿਲ) ਲੁਧਿਆਣਾ। ਲੁਧਿਆਣਾ ਵਿਖੇ ਇੱਕ ਨੌਜਵਾਨ ਨੇ ਘਰ ਅੰਦਰ ਸੁੱਤੇ ਪਈ ਆਪਣੀ ਸੱਸ ਤੇ ਸਾਲੇ ਕੁਲਹਾੜੀ ਨਾਲ ਵੱਢ ਕੇ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਮੰਗੇਤਰ ਦੀ ਸ਼ਿਕਾਇਤ ’ਤੇ ਪੁਲਿਸ ਨੇ ਮਾਮਲਾ ਦਰਜ਼ ਕਰਨ ਤੋਂ ਬਾਅਦ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ। Crime News

    ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਸੁਮਨ ਪੁੱਤਰੀ ਰਾਮ ਸਿੰਘ ਵਾਸੀ ਫੁੱਟਪਾਥ, ਦੁੱਗਰੀ ਨਹਿਰ ਪੁਲ ਲੁਧਿਆਣਾ ਨੇ ਦੱਸਿਆ ਕਿ ਉਹ ਅਮਰਦੀਪ ਸਿੰਘ ਪੁੱਤਰ ਦਿਆਲਾ ਸਿੰਘ ਵਾਸੀ ਜਹਾਜ ਵਾਲੀ ਕੋਠੀ ਮਾਣਕਵਾਲ ਨਾਲ ਮੰਗੀ ਹੋਈ ਹੈ। ਜਿਸ ਦੀ ਉਸਦੀ ਮਾਂ ਪੁਸ਼ਪਾ ਰਾਣੀ ਤੇ ਭਰਾ ਪ੍ਰਦੀਪ ਕੁਮਾਰ ਨਾਲ 8 ਜੂਨ ਨੂੰ ਬਹਿਸਬਾਜ਼ੀ ਹੋਈ ਸੀ। ਜਿਸ ਤੋਂ ਬਾਅਦ ਉਹ ਆਪਣੇ ਘਰ ਚਲਾ ਗਿਆ ਅਤੇ ਰਾਤ ਨੂੰ ਤਕਰੀਬਨ ਸਾਢੇ ਕੁ 12 ਵਜੇ ਮੁੜ ਉਨ੍ਹਾਂ ਦੇ ਘਰ ਆਇਆ। ਜਿੱਥੇ ਉਸਨੇ ਉਸਦੀ ਮਾਂ ਪੁਸ਼ਪਾ ਰਾਣੀ ਤੇ ਭਰਾ ਪ੍ਰਦੀਪ ਕੁਮਾਰ, ਜੋ ਘਰ ਅੰਦਰ ਸੁੱਤੇ ਪਏ ਸਨ, ਨੂੰ ਲੱਕੜਾਂ ਕੱਟਣ ਵਾਲੀ ਕੁਲਹਾੜੀ ਨਾਲ ਬੇਰਹਿਮੀ ਨਾਲ ਵੱਢ ਦਿੱਤਾ। Crime News

    ਇਹ ਵੀ ਪੜ੍ਹੋ: Jalandhar Police: ਪੁਲਿਸ ਦੀ ਵੱਡੀ ਕਾਰਵਾਈ, ਲਖਬੀਰ ਲੰਡਾ ਦੇ ਤਿੰਨ ਸਾਥੀ ਕਾਬੂ

    ਜਿਸ ਕਾਰਨ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਅਮਰਦੀਪ ਸਿੰਘ ਮੌਕੇ ’ਤੋਂ ਫ਼ਰਾਰ ਹੋ ਗਿਆ। ਪੀੜਤਾ ਦੀ ਸ਼ਿਕਾਇਤ ’ਤੇ ਥਾਣਾ ਦੁੱਗਰੀ ਦੀ ਪੁਲਿਸ ਨੇ ਅਮਰਦੀਪ ਸਿੰਘ ਦੇ ਖਿਲਾਫ਼ ਮਾਮਲਾ ਦਰਜ਼ ਕਰਨ ਤੋਂ ਬਾਅਦ ਤਫ਼ਤੀਸ ਦੌਰਾਨ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਤਫ਼ਤੀਸੀ ਅਫ਼ਸਰ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕਾ ਦੀ ਪੁੱਤਰੀ ਸੁਮਨ ਦੇ ਬਿਆਨਾਂ ’ਤੇ ਮੁਕੱਦਮਾ ਦਰਜ਼ ਕਰਕੇ ਦੋਸ਼ੀ ਅਮਰਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। Crime News

    LEAVE A REPLY

    Please enter your comment!
    Please enter your name here