ਵਿਸ਼ਣੂਗੁਪਤ
ਇੱਕ ਵਾਰ ਫਿਰ ਸ਼ਰਨਾਰਥੀ ਸਮੱਸਿਆ ਦੁਨੀਆ ਭਰ ‘ਚ ਚਰਚਾ, ਚਿੰਤਾ ਤੇ ਸਬਕ ਦੇ ਤੌਰ ‘ਤੇ ਖੜ੍ਹੀ ਹੈ ਹੁਣੇ ਹਾਲ ਹੀ ‘ਚ ਦੁਨੀਆ ‘ਚ ਮਨੁੱਖੀ ਮਨ ਨੂੰ ਝੰਜੋੜਨ ਵਾਲੀ ਇੱਕ ਸ਼ਰਨਾਰਥੀ ਤਸਵੀਰ ਸਾਹਮਣੇ ਆਈ ਹੈ ਜਿਸ ‘ਚ ਇੱਕ ਪਿਓ-ਧੀ ਮੈਕਸੀਕੋ ਦੇ ਰਸਤੇ ਅਮਰੀਕਾ ‘ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਸਮੇਂ ਨਦੀ ਦੇ ਤੇਜ਼ ਬਹਾਅ ਨਾਲ ਰੁੜ੍ਹ ਗਏ ਅਤੇ ਉਨ੍ਹਾਂ ਦੀ ਜ਼ਿੰਦਗੀ ਕਾਲ ‘ਚ ਸਮਾ ਗਈ ਇਸ ਤੋਂ ਪਹਿਲਾਂ ਵੀ ਸੀਰੀਆ ਦੇ ਇੱਕ ਮ੍ਰਿਤਕ ਬੱਚੇ ਆਈਲਾਨ ਕੁਰਦੀ ਦੀ ਤਸਵੀਰ ਮਿਲੀ ਸੀ ਜੋ ਆਪਣੇ ਮਾਪਿਆਂ ਨਾਲ ਬਿਹਤਰ ਜ਼ਿੰਦਗੀ ਦੀ ਭਾਲ ‘ਚ ਯੂਰਪ ਜਾਣ ਦਾ ਯਤਨ ਕਰ ਰਿਹਾ ਸੀ, ਸਮੁੰਦਰ ਦੀਆਂ ਲਹਿਰਾਂ ‘ਚ ਉਹ ਬੱਚਾ ਜਿੰਦਗੀ ਗੁਆ ਬੈਠਾ ਸੀ ਉਸ ਸਮੇਂ ਦੁਨੀਆ ਭਰ ‘ਚ ਸ਼ਰਨਾਰਥੀ ਸਮੱਸਿਆ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਗਈ ਸੀ ਅਤੇ ਸ਼ਰਨਾਰਥੀਆਂ ਦੀ ਸਮੱਸਿਆ ਦਾ ਮਨੁੱਖੀਕਰਨ ਕਰਨ ‘ਤੇ ਜ਼ੋਰ ਦਿੱਤਾ ਗਿਆ ਸੀ, ਅਮਰੀਕਾ ਅਤੇ ਯੂਰਪ ਨੂੰ ਇਹ ਅਪੀਲ ਕੀਤੀ ਗਈ ਸੀ ਕਿ ਕਿਸੇ ਨਾ ਕਿਸੇ ਕਾਰਨ ਆਪਣਾ ਘਰ ਅਤੇ ਆਪਣਾ ਦੇਸ਼ ਛੱਡਣ ਵਾਲੇ ਸ਼ਰਨਾਰਥੀਆਂ ਨੂੰ ਸ਼ਰਨ ਦਿੱਤੀ ਜਾਣੀ ਚਾਹੀਦੀ ਹੈ ਉਨ੍ਹਾਂ ਨੂੰ ਆਪਣੇ ਜੀਵਨ ਨੂੰ ਸਵਾਰਨ ਅਤੇ ਮੁੜ-ਸਥਾਪਿਤ ਕਰਨ ਲਈ ਮੌਕਾ ਦਿੱਤਾ ਜਾਣਾ ਚਾਹੀਦਾ ਹੈ ।
ਅਮਰੀਕਾ ਅਤੇ ਯੂਰਪ ਸ਼ਰਨਾਰਥੀਆਂ ਪ੍ਰਤੀ ਪਹਿਲਾਂ ਤੋਂ ਕਾਫ਼ੀ ਉਦਾਰ ਰਹੇ ਹਨ, ਸ਼ਰਨਾਰਥੀਆਂ ਨੂੰ ਮਨੁੱਖੀ ਆਧਾਰ ‘ਤੇ ਸ਼ਰਨ ਦੇਣ, ਸ਼ਰਨਾਰਥੀਆਂ ਨੂੰ ਭਵਿੱਖ ਸੁੰਦਰ ਬਣਾਉਣ ਲਈ ਮੌਕਾ ਦੇਣ ‘ਚ ਅਮਰੀਕਾ ਅਤੇ ਯੂਰਪ ਕਾਫ਼ੀ ਅੱਗੇ ਰਹੇ ਹਨ ਕਦੇ ਅਮਰੀਕਾ ਅਤੇ ਯੂਰਪ ‘ਚ ਸ਼ਰਨ ਲੈਣ ਵਾਲੇ ਸ਼ਰਨਾਰਥੀ ਅੱਜ ਬਿਹਤਰ ਜ਼ਿੰਦਗੀ ਬਤੀਤ ਕਰ ਰਹੇ ਹਨ ਅਤੇ ਉਹ ਗੋਰੇ ਸਮਾਜ ਨੂੰ ਟੱਕਰ ਦੇਣ ਦੀ ਸਥਿਤੀ ‘ਚ ਹਨ ਅਮਰੀਕਾ ਅਤੇ ਯੂਰਪ ਦਾ ਮਨੁੱਖੀ ਇਤਿਹਾਸ ਸਰਵਸ੍ਰੇਸ਼ਠ ਹੈ ਜੋ ਸ਼ਰਨਾਰਥੀਆਂ ਲਈ ਲਾਭਕਾਰੀ ਰਿਹਾ ਹੈ ਸੀਰੀਆ ਦੇ ਲੱਖਾਂ ਸ਼ਰਨਾਰਥੀਆਂ ਨੂੰ ਜਰਮਨੀ ਨੇ ਸ਼ਰਣ ਦੇ ਰੱਖੀ ਹੈ ਹਾਲਾਂਕਿ ਇਹ ਵੀ ਸਹੀ ਹੈ ਕਿ ਸ਼ਰਨਾਰਥੀਆਂ ਪ੍ਰਤੀ ਅਮਰੀਕਾ ਅਤੇ ਯੂਰਪ ਦਾ ਵਿਚਾਰ ਹੁਣ ਹੌਲੀ-ਹੌਲੀ ਬਦਲ ਰਿਹਾ ਹੈ, ਸ਼ਰਨਾਰਥੀਆਂ ਦੇ ਖਤਰੇ ਨੂੰ ਵੀ ਪਹਿਚਾਣਿਆ ਜਾ ਰਿਹਾ ਹੈ, ਮਹਿਸੂਸ ਕੀਤਾ ਜਾ ਰਿਹਾ ਹੈ ਇਸ ‘ਚ ਅਮਰੀਕਾ ਅਤੇ ਯੂਰਪ ਦਾ ਹੀ ਦੋਸ਼ ਦੇਖਣਾ ਸਹੀ ਨਹੀਂ ਹੈ, ਇਸ ‘ਚ ਅਮਰੀਕਾ ਅਤੇ ਯੂਰਪ ਦਾ ਇੱਕਤਰਫ਼ਾ ਦੋਸ਼ ਦੇਖਣ ਦਾ ਅਰਥ ਸਿਰਫ਼ ਅਤੇ ਸਿਰਫ਼ ਇੱਕਤਰਫ਼ਾ ਸੋਚ ਹੋਵੇਗੀ ਅਤੇ ਸ਼ਰਨਾਰਥੀਆਂ ਵੱਲੋਂ ਪੈਦਾ ਖਤਰਿਆਂ ਅਤੇ ਹਿੰਸਕ ਮਾਨਸਿਕਤਾ, ਮਜ੍ਹਬੀ ਸੋਚ ਆਦਿ ਨੂੰ ਨਜ਼ਰਅੰਦਾਜ਼ ਕਰਨਾ ਹੋਵੇਗਾ ।
ਦੁਨੀਆ ‘ਚ ਕੋਈ ਇੱਕ-ਦੋ ਲੱਖ ਸ਼ਰਨਾਰਥੀਆਂ ਨਹੀਂ ਹਨ, ਸ਼ਰਨਾਰਥੀਆਂ ਦੀ ਗਿਣਤੀ ਬਹੁਤ ਹੀ ਜ਼ਿਆਦਾ ਹੈ, ਸ਼ਰਨਾਰਥੀਆਂ ਦੀ ਗਿਣਤੀ ਜਾਣ ਕੇ ਤੁਸੀਂ ਚਿੰਤਤ ਹੋ ਜਾਓਗੇ ਚਿੰਤਤ ਹੋਣਾ ਸੁਭਾਵਿਕ ਵੀ ਹੈ ਆਖ਼ਰ ਕਿਉਂ? ਇਸ ਲਈ ਕਿ ਦੁਨੀਆ ‘ਚ ਹੁਣ ਸ਼ਰਨਾਰਥੀਆਂ ਦੀ ਗਿਣਤੀ 7 ਕਰੋੜ ਤੋਂ ਜ਼ਿਆਦਾ ਹੈ ਇਹ 7 ਕਰੋੜ ਮਨੁੱਖ ਕਿਸ ਹਾਲ ‘ਚ ਹੋਣਗੇ, ਇਸਦੀ ਕਲਪਨਾ ਵੀ ਨਹੀਂ ਕਰ ਸਕਦੇ ਹਾਂ ਇਨ੍ਹਾਂ ਦੀ ਸਥਿਤੀ ਬਹੁਤੀ ਤਰਸਯੋਗ ਅਤੇ ਨਰਕਮਈ ਹੈ ਇਹ ਕਿਤੇ ਝੁੱਗੀਆਂ ‘ਚ ਰਹਿੰਦੇ ਹਨ, ਤਾਂ ਕਿਤੇ ਇਹ ਟੈਂਟਾਂ ‘ਚ ਰਹਿੰਦੇ ਹਨ।
ਇਨ੍ਹਾਂ ‘ਤੇ ਹਮੇਸ਼ਾ ਮੌਸਮ ਦੀ ਮਾਰ ਪੈਂਦੀ ਹੈ, ਰੁਜ਼ਗਾਰਹੀਣ-ਸਾਧਨਹੀਣ ਹੁੰਦੇ ਹਨ ਇਨ੍ਹਾਂ ਨੂੰ ਸਿਰਫ਼ ਅਤੇ ਸਿਰਫ਼ ਸ਼ਰਨ ਦੇਣ ਵਾਲੇ ਦੇਸ਼ਾਂ ‘ਤੇ ਨਿਰਭਰ ਰਹਿਣਾ ਪੈਂਦਾ ਹੈ, ਕੁਝ ਅੰਤਰਰਾਸ਼ਟਰੀ ਸਮਾਜਿਕ ਸੰਗਠਨਾਂ ਦੀ ਦਇਆ ਇਨ੍ਹਾਂ ‘ਤੇ ਜ਼ਰੂਰ ਵਰ੍ਹਦੀ ਹੈ, ਅੰਤਰਰਾਸ਼ਟਰੀ ਸਮਾਜਿਕ ਸੰਗਠਨ ਤੋਂ ਜੋ ਮੱਦਦ ਮਿਲਦੀ ਹੈ, ਉਹ ਮੱਦਦ ਵੀ ਸ਼ਰਨਾਰਥੀਆਂ ਦੀ ਸਮੱਸਿਆ ਨੂੰ ਦੂਰ ਨਹੀਂ ਕਰਦੀ, ਸ਼ਰਨਾਰਥੀਆਂ ਨੂੰ ਕਿਸੇ ਤਰ੍ਹਾਂ ਜਿੰਦਾ ਰੱਖਣ ਦਾ ਕੰਮ ਕਰਦੀ ਹੈ, ਦਾਨੀਆਂ ਦੀ ਘਾਟ ਨਾਲ ਵੀ ਅੰਤਰਰਾਸ਼ਟਰੀ ਸਮਾਜਿਕ ਸੰਗਠਨਾਂ ਨੂੰ ਜੂਝਣਾ ਪੈਂਦਾ ਹੈ ਸੰਯੁਕਤ ਰਾਸ਼ਟਰ ਸੰਘ ਦੀ ਸ਼ਰਨਾਰਥੀ ਨੀਤੀ ਜ਼ਰੂਰ ਲਾਭਕਾਰੀ ਹੈ ਪਰ ਸੰਯੁਕਤ ਰਾਸ਼ਟਰ ਸੰਘ ਵੀ ਸ਼ਰਨਾਰਥੀਆਂ ਦੀ ਵਧਦੀ ਗਿਣਤੀ ਦਾ ਬੋਝ Àੁਠਾਉਣ ‘ਚ ਸਫ਼ਲ ਨਹੀਂ ਹੋ ਪਾ ਰਿਹਾ ਹੈ ਦੁਨੀਆ ‘ਚ ਸ਼ਰਨਾਰਥੀ ਸਮੱਸਿਆ ਰੋਕਣ ਲਈ ਹਾਲੇ ਤੱਕ ਕੋਈ ਸਰਗਰਮ ਨੀਤੀ ਨਹੀਂ ਬਣ ਰਹੀ ਹੈ ਸ਼ਰਨਾਰਥੀ ਹੋਣ ਲਈ ਲੋਕ ਕਿਉਂ ਮਜ਼ਬੂਰ ਹੁੰਦੇ ਹਨ ਇਸ ‘ਤੇ ਵੀ ਸੋਚ ਅਤੇ ਨਜ਼ਰੀਆ ਕਈ ਵਿਵਾਦਾਂ ਨਾਲ ਗ੍ਰਾਸਤ ਹੈ ।
ਸ਼ਰਨਾਰਥੀ ਬਣਨ ਦੀ ਪ੍ਰਕਿਰਿਆ ‘ਤੇ ਵੀ ਵਿਚਾਰ ਕਰਨਾ ਜ਼ਰੂਰੀ ਹੈ ਸ਼ਰਨਾਰਥੀ ਬਣਦੇ ਕਿਉਂ ਹਨ ਲੋਕ? ਕੌਣ ਬਣਾਉਂਦਾ ਹੈ ਸ਼ਰਨਾਰਥੀ? ਸ਼ਰਨਾਰਥੀ ਬਣਾਉਣ ਪ੍ਰਤੀ ਕੋਈ ਕੂਟਨੀਤੀ ਵੀ ਹੁੰਦੀ ਹੈ ਕੀ? ਦੁਨੀਆਂ ‘ਚ ਸ਼ਰਨਾਰਥੀਆਂ ਪ੍ਰਤੀ ਸਿਰਫ਼ ਮਨੁੱਖੀ ਭਾਵ ਹੈ, ਅਜਿਹਾ ਨਹੀਂ ਹੈ ਦੁਨੀਆ ‘ਚ ਸ਼ਰਨਾਰਥੀਆਂ ਲਈ ਕਈ ਭਾਵ ਹਨ ਜੋ ਕਿ ਸ਼ਰਨਾਰਥੀ ਸਮੱਸਿਆ ਨੂੰ ਵਧਾਉਣ ਅਤੇ ਸ਼ਰਨਾਰਥੀਆਂ ਨੂੰ ਤ੍ਰਿਸਕਾਰ ਦਾ ਸਾਹਮਣਾ ਕਰਨ ਲਈ ਮਜ਼ਬੂਰ ਕਰਦੇ ਹਨ ਹਿੰਸਾ ਕਾਰਨ ਲੋਕ ਸ਼ਰਨਾਰਥੀ ਬਣਨ ਲਈ ਮਜ਼ਬੂਰ ਹੁੰਦੇ ਹਨ, ਪਰ ਲੋਕਾਂ ਨੂੰ ਸ਼ਰਨਾਰਥੀ ਬਣਾਉਣ ਦਾ ਕੰਮ ਦੁਨੀਆ ‘ਚ ਧੜੱਲੇ ਨਾਲ ਜਾਰੀ ਹੈ ਇਹ ਕਹਿਣਾ ਗਤਲ ਨਹੀਂ ਹੋਵੇਗਾ ਕਿ ਦੁਨੀਆ ਭਰ ‘ਚ ਇਹ ਗੱਲ ਬੜੀ ਡੂੰਘੀ ਬਣੀ ਹੋਈ ਹੈ ਕਿ ਹੁਣ ਸ਼ਰਨਾਰਥੀ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ, ਸ਼ਰਨਾਰਥੀ ਬਣਨ ਦਾ ਮਕਸਦ ਸਿਰਫ਼ ਅਤੇ ਸਿਰਫ਼ ਬਿਹਤਰ ਜਿੰਦਗੀ ਦੀ ਭਾਲ ਨਹੀਂ ਹੁੰਦਾ ਸਗੋਂ ਹੋਰ ਖੂਨੀ ਅਤੇ ਮਜ਼ਹਬੀ ਮਕਸਦ ਵੀ ਹੁੰਦੇ ਹਨ, ਕਿਸੇ ਸੱਭਿਅਤਾ ਅਤੇ ਸੰਸਕ੍ਰਿਤੀ ਨੂੰ ਨਸ਼ਟ ਕਰਨ ਦਾ ਉਦੇਸ ਵੀ ਹੁੰਦਾ ਹੈ, ਕਿਸੇ ਖੂਨੀ ਸੰਸਕ੍ਰਿਤੀ ਦੇ ਵਿਸਥਾਰ ਦਾ ਉਦੇਸ਼ ਵੀ ਹੁੰਦਾ ਹੈ ਜਨਸੰਖਿਆ ਜ਼ਿਹਾਦ ਦੇ ਜਰੀਏ ਨਾਲ ਆਪਣੀ ਸੰਸਕ੍ਰਿਤੀ ਨੂੰ ਸਰਵਸ੍ਰੇਸ਼ਠ ਬਣਾਉਣਾ ਵੀ ਇੱਕ ਮਕਸਦ ਹੁੰਦਾ ਹੈ ਇਹ ਸੋਚ ਕੋਈ ਜ਼ਮੀਨੀ ਵੀ ਨਹੀਂ ਹੈ ਇਹ ਸੋਚ ਝੂਠੀ ਵੀ ਨਹੀਂ ਹੈ ਹਾਲ ਦੇ ਸਾਲਾਂ ‘ਚ ਹੁਣ ਤੁਸੀਂ ਸ਼ਰਨਾਰਥੀ ਸਮੱਸਿਆ ਦਾ ਵਿਸ਼ਲੇਸ਼ਣ ਕਰੋਗੇ ਤਾਂ ਪਾਓਗੇ ਕਿ ਸ਼ਰਨਾਰਥੀਆਂ ਖਿਲਾਫ਼ ਅਜਿਹੀ ਸੋਚ ਕਿਸੇ ਨਾ ਕਿਸੇ ਰੂਪ ‘ਚ ਸਹੀ ਹੈ, ਕਿਸੇ ਨਾ ਕਿਸੇ ਰੂਪ ‘ਚ ਸ਼ਰਨਾਰਥੀ ਖੂਨੀ ਅਤੇ ਖਤਰਨਾਕ ਸਮੱਸਿਆ ਦੇ ਪ੍ਰਤੀ ਜਿੰਮੇਵਾਰ ਵੀ ਹਨ ਪਿਛਲੇ ਦਸ ਸਾਲਾਂ ਅੰਦਰ ਅਮਰੀਕਾ ਤੇ ਯੂਰਪ ‘ਚ ਅੱਤਵਾਦ ਦੀਆਂ ਘਟਨਾਵਾਂ ਨੂੰ ਜਦੋਂ ਤੁਸੀਂ ਦੇਖੋਗੇ ਤਾਂ ਪਾਓਗੇ ਕਿ ਕਦੇ ਨਾ ਕਦੇ ਸ਼ਰਨਾਰਥੀਆਂ ਦੇ ਤੌਰ ‘ਤੇ ਸ਼ਰਣ ਲੈਣ ਵਾਲੇ ਲੋਕ ਉਸਦੇ ਲਈ ਜਿੰਮੇਵਾਰੀ ਰਹੇ ਹਨ ਕਹਿਣ ਦਾ ਅਰਥ ਇਹ ਹੋਇਆ ਕਿ ਸ਼ਰਨਾਰਥੀ, ਅਪਰਾਧ, ਅੱਤਵਾਦ ਤੇ ਨਫ਼ਰਤ ਦੀ ਖੂਨੀ ਅਤੇ ਖਤਰਨਾਕ ਵਿਵਸਥਾ ਦੇ ਜਿੰਮੇਵਾਰ ਬਣ ਗਏ ਜਰਮਨੀ ਨੇ ਸੀਰੀਆ ਦੇ ਲੱਖਾਂ ਸ਼ਰਨਾਰਥੀਆਂ ਨੂੰ ਸ਼ਰਣ ਦੇਣ ਦਾ ਕੰਮ ਕੀਤਾ ਪਰ ਜਰਮਨੀ ਵਰਗੇ ਸ਼ਰਣ ਦੇਣ ਵਾਲੇ ਦੇਸ਼ਾਂ ਦਾ ਹਾਲ ਕੀ ਹੋਇਆ, ਇਹ ਜਾਣ ਕੇ ਤੁਸੀਂ ਚਿੰਤਤ ਹੋ ਜਾਓਗੇ ਤੇ ਸ਼ਰਨਾਰਥੀਆਂ ਦੇ ਸਿਰਫ਼ ਮਨੁੱਖੀ ਆਧਾਰ ਦੀ ਗੱਲ ਨਹੀਂ ਕਰੋਗੇ ਸਗੋਂ ਸ਼ਰਨਾਰਥੀਆਂ ਨੂੰ ਭਸਮਾਸੁਰ ਦੇ ਤੌਰ ‘ਤੇ ਵੀ ਦੇਖੋਗੇ ਜਰਮਨੀ ‘ਚ ਪਹੁੰਚਦਿਆਂ ਹੀ ਸੀਰੀਆ ਦੇ ਸ਼ਰਨਾਰਥੀਆਂ ਨੇ ਅਪਰਾਧਾਂ ਦੀ ਖਤਰਨਾਕ ਮਾਨਸਿਕਤਾ ਨਾਲ ਸ਼ਾਂਤੀ ਨਾਲ ਰਹਿਣ ਵਾਲੇ ਨੂੰ ਡਰਾ ਕੇ ਰੱਖ ਦਿੱਤਾ ਖਾਸ ਕਰਕੇ ਔਰਤਾਂ ਪ੍ਰਤੀ ਜਬਰ ਜਿਨਾਹ ਤੇ ਛੇੜਖਾਨੀ ਦੀਆਂ ਘਟਨਾਵਾਂ ਵਧ ਗਈਆਂ ਸਨ ਅਮਰੀਕਾ ਤੇ ਯੂਰਪ ਦੀਆਂ ਔਰਤਾਂ ਉਦਾਰਵਾਦ ਦੀਆਂ ਪ੍ਰਤੀਕ ਹਨ ਬੰਦ ਸਮਾਜ ‘ਚੋਂ ਆਉਣ ਵਾਲੇ ਸ਼ਰਨਾਰਥੀ ਅਮਰੀਕਾ-ਯੂਰਪ ਦੀਆਂ ਉਦਾਰ ਔਰਤਾਂ ਨੂੰ ਦੇਖ ਕੇ ਵਾਸਨਾ ਤੇ ਉਤੇਜਨਾ ਦੇ ਵਾਹਕ ਬਣ ਬੈਠੇ ਅਜਿਹੀਆਂ ਘਟਨਾਵਾਂ ਨੂੰ ਨਜ਼ਰਅੰਦਾਜ ਕਰਨਾ ਵੀ ਗਲਤ ਹੈ ਅਮਰੀਕਾ ਅਤੇ ਯੂਰਪ ਨੇ ਸ਼ਰਨਾਰਥੀਆਂ ਪ੍ਰਤੀ ਹੁਣ ਸਖ਼ਤ ਰੁਖ਼ ਅਪਣਾਇਆ ਹੈ ਖਾਸਕਰ ਅਮਰੀਕਾ ਹੁਣ ਸ਼ਰਨਾਰਥੀਆਂ ਦਾ ਬੋਝ ਚੁੱਕਣ ਲਈ ਤਿਆਰ ਨਹੀਂ ਹੈ ਉਸਨੇ ਸ਼ਰਨਾਰਥੀ ਨੀਤੀ ਸਖ਼ਤ ਕਰ ਦਿੱਤੀ ਹੈ ਮੈਕਸੀਕੋ ਸੀਮਾ ‘ਤੇ ਦੀਵਾਰ ਖੜ੍ਹੀ ਕਰਨ ਵੱਲ ਅੱਗੇ ਕਦਮ ਵਧਾਏ ਹਨ ਹਜਾਰਾਂ ਸ਼ਰਨਾਰਥੀਆਂ ਨੂੰ ਫੜ੍ਹ ਕੇ ਜੇਲ੍ਹਾਂ ‘ਚ ਸੁੱਟਿਆ ਹੈ ਯੂਰਪੀ ਦੇਸ਼ਾਂ ‘ਤੇ ਵੀ ਭਾਰੀ ਦਬਾਅ ਹੈ ਖਾਸਕਰ ਰਾਸ਼ਟਰਵਾਦੀ ਸਮੂਹ ਆਪਣੀ ਸਰਕਾਰ ‘ਤੇ ਦਬਾਅ ਬਣਾਏ ਹੋਏ ਹਨ ਅਜਿਹੀ ਸਥਿਤੀ ਨਾਲ ਸ਼ਰਨਾਰਥੀ ਸਮੱਸਿਆ ਤਾਂ ਵਧੇਗੀ ਸ਼ਰਨਾਰਥੀ ਭਸਮਾਸੁਰ ਨਹੀਂ ਹੋਣਗੇ, ਇਸਦੀ ਗਾਰੰਟੀ ਵੀ ਤਾਂ ਕੋਈ ਦੇਣ ਵਾਲਾ ਨਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।