ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਮਹੀਨਾ : ਸਫ਼ਾਈ ਕਾਰਜਾਂ ’ਚ ਜੁਟੇ ਸਰਸਾ ਦੇ ਸੇਵਾਦਾਰ : Shah Satnam Ji Green S Welfare Committee
ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ (Shah Satnam Ji Green S Welfare Committee) ਦੇ ਸੇਵਾਦਾਰਾਂ ਨੇ ਸ਼ੁੱਕਰਵਾਰ ਨੂੰ ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਮਹੀਨੇ ਦੀ ਖੁਸ਼ੀ ’ਚ ਵਧ-ਚੜ੍ਹ ਕੇ ਸੇਵਾ ਕਾਰਜਾਂ ’ਚ ਹਿੱਸਾ ਲੈ ਰਹੇ ਹਨ। ਇਸੇ ਕੜੀ ਤਹਿਤ ਸਰਸਾ ਬਲਾਕ ਦੇ ਸੇਵਾਦਾਰਾਂ ਨੇ ਬਰਨਾਲਾ ਰੋਡ ਸਥਿਤ ਪੁਲਿਸ ਲਾਈਨ ’ਚ ਸਫ਼ਾਈ ਅਭਿਆਨ ਚਲਾ ਕੇ ਰੂਹਾਨੀ ਸਥਾਪਨਾ ਦਿਵਸ ਮਨਾਇਆ। ਇਸ ਸੇਵਾ ਕਾਰਜ ’ਚ ਵੱਡੀ ਗਿਣਤੀ ਸੇਵਾਦਾਰਾਂ ਨੇ ਭਾਗ ਲਿਆ।
ਸੇਵਾਦਾਰਾਂ ਦੀ ਹਿੰਮਤ ਸਦਕਾ ਕਰੀਬ ਤਿੰਨ ਘੰਟਿਆਂ ’ਚ ਜੰਗਲੀ ਘਾਹ, ਅੱਕ ਅਤੇ ਕੰਡਿਆਲੀ ਝਾੜੀਆਂ ਦੀ ਜਗ੍ਹਾ ਪੁਲਿਸ ਲਾਈਨ ਦੇ ਬਣੇ ਵੱਖ ਵੱਖ ਪਾਰਕ ਸਾਫ਼-ਸੁਥਰੇ ਨਜ਼ਰ ਆਉਣ ਲੱਗੇ। ਸਫ਼ਾਈ ਅਭਿਆਨ ਦੀ ਸ਼ੁਰੂਆਤ ਸੇਵਾਦਾਰਾਂ ਅਤੇ ਮੌਜ਼ੂਦ 85 ਮੈਂਬਰਾਂ ਵੱਲੋਂ ਪਵਿੱਤਰ ਨਾਅਰਾ ਬੋਲ ਕੇ ਕੀਤੀ। ਇਸ ਤੋਂ ਬਾਅਦ ਸੇਵਾਦਾਰ ਹੱਥਾਂ ’ਚ ਕਹੀ, ਬੱਠਲ, ਦਾਤੀਆਂ, ਲੈ ਕੇ ਵੱਖ ਵੱਖ ਪਾਰਕਾਂ ’ਚ ਸਫ਼ਾਈ ਲਈ ਜੁਟ ਗਏ। ਸੇਵਾਦਾਰਾਂ ਨੇ ਕੁਝ ਹੀ ਘੰਟਿਆਂ ’ਚ ਪੁਲਿਸ ਲਾਈਨ ਦੇ ਵੱਖ-ਵੱਖ ਪਾਰਕਾਂ ਨੂੰ ਸਾਫ਼-ਸੁਥਰਾ ਬਣਾ ਕੇ ਚਮਕਾ ਦਿੱਤਾ।
Read Also : Patiala Police: ਪਟਿਆਲਾ ਪੁਲਿਸ ਨੇ ਰਾਤ ਸਮੇਂ ਗਸ਼ਤ ਕਰਕੇ ਨੱਪੀ ਅਪਰਾਧੀਆਂ ਦੀ ਪੈੜ
ਹਾਲਾਂਕਿ ਦੁਪਹਿਰ ਬਾਅਦ ਮੀਂਹ ਸ਼ੁਰੂ ਹੋ ਗਿਆ , ਜਿਸ ਕਾਰਨ ਸਫ਼ਾਈ ਦੇ ਕਾਰਜਾਂ ’ਚ ਥੋੜ੍ਹੀ ਰੁਕਾਵਟ ਆਈ ਪਰ ਮੀਂਹ ਬੰਦ ਹੋਣ ’ਤੇ ਸੇਵਾਦਾਰ ਮੁੜ ਸਫ਼ਾਈ ਕਾਰਜਾਂ ’ਚ ਜੁਟੇ ਗਏ ਅਤੇ ਪੁਲਿਸ ਲਾਈਨ ਦੀ ਮੁੱਖ ਸੜਕ ਕੰਢੇ ਉੱਘੇ ਘਾਹ-ਫੂਸ ਜੰਗਲੀ ਘਾਹ ਤੇ ਅੱਕ ਦੇ ਬੂਟਿਆਂ ਪੁੱਟ ਕੇ ਸੜਕ ਦੀ ਸਫ਼ਾਈ ਕੀਤੀ। ਸਫਾਈ ਅਭਿਆਨ ਦੌਰਾਨ ਸੇਵਾਦਾਰਾਂ ਦਾ ਅਨੁਸ਼ਾਸਨ ਕਾਬਲ-ਏ-ਤਾਰੀਫ਼ ਰਿਹਾ। ਜਿੱਥੇ ਸੇਵਾਦਰਾਂ ਨੇ ਪਾਰਕ ’ਚ ਖਿਲਰੇ ਸੁੱਕੇ ਪੱਤਿਆਂ ਤੇ ਕੂੜੇ ਨੂੰ ਝਾੜੂ ਫੇਰ ਕੇ ਇਕੱਠਾ ਕੀਤਾ ਅਤੇ ਉੱਥੇ ਹੀ ਕੁਝ ਸੇਵਾਦਾਰਾਂ ਨੇ ਇਕੱਠਾ ਕਰਕੇ ਲਾਏ ਕੂੜੇ ਦੇ ਢੇਰਾਂ ਨੂੰ ਪੱਲ੍ਹੀਆਂ ਦੀ ਸਹਾਇਤਾ ਨਾਲ ਕੈਂਟਰ ’ਚ ਭਰ ਕੇ ਕੂੜੇਦਾਨ ਤੱਕ ਪਹੁਚਾਇਆ।
ਸੇਵਾਦਾਰਾਂ ਦਾ ਕਾਰਜ ਸ਼ਲਾਘਾਯੋਗ:ਡੀਐੱਸਪੀ
ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਚਲਾਏ ਗਏ ਸਫ਼ਾਈ ਅਭਿਆਨ ਦਾ ਜਾਇਜ਼ਾ ਲੈਣ ਡੀਐੱਸਪੀ ਅਰਸ਼ਦੀਪ ਸਿੰਘ ਪਹੁੰਚੇ। ਉਨ੍ਹਾਂ ਨੇ ਸੇਵਾ ਭਾਵਨਾ ਨਾਲ ਸਫ਼ਾਈ ਕਾਰਜਾਂ ’ਚ ਜੁਟੇ ਸੇਵਾਦਾਰਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸੇਵਾਦਾਰਾਂ ਦਾ ਕਾਰਜ ਸ਼ਲਾਘਾਯੋਗ ਹੈ। ਉਨ੍ਹਾਂ ਦੀ ਕੋਸ਼ਿਸ਼ ਸਦਕਾ ਪੁਲਿਸ ਲਾਈਨ ਸਾਫ਼-ਸੁਥਰਾ ਹੋ ਗਿਆ।
ਮੀਂਹ ਹਨ੍ਹੇਰੀ ਵੀ ਸੇਵਾਦਾਰਾਂ ਦੀ ਸੇਵਾ ਭਾਵਨਾ ਅੱਗੇ ਨਾ ਬਣੀ ਰੁਕਾਵਟ
85 ਮੈਂਬਰ ਸਹਿਦੇਵ ਇੰਸਾਂ, ਸਰਸਾ ਬਲਾਕ ਦੇ ਪ੍ਰੇਮੀ ਸੇਵਕ ਕਸਤੂਰ ਸੋਨੀ ਇੰਸਾਂ ਤੇ ਰੋੜੀ ਬਲਾਕ ਦੇ ਪ੍ਰੇਮੀ ਸੇਵਕ ਪਵਨ ਇੰਸਾਂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚਲਦੇ ਹੋਏ ਸਫ਼ਾਈ ਅਭਿਆਨ ਸਮੇਤ 167 ਮਾਨਵਤਾ ਭਲਾਈ ਕਾਰਜ ਕਰਦੀ ਹੈ। ਇਸੇ ਤਹਿਤ ਪੁਲਿਸ ਪ੍ਰਸ਼ਾਸਨ ਦੇ ਸੱਦੇ ’ਤੇ ਪੁਲਿਸ ਲਾਈਨ ’ਚ ਸਫ਼ਾਈ ਅਭਿਆਨ ਚਲਾਇਆ ਗਿਆ। ਇਸ ਦੌਰਾਨ ਪਏ ਮੀਂਹ ਕਾਰਨ ਰੁਕਾਵਟ ਜ਼ਰੂਰ ਆਈ, ਪਰ ਮੀਂਹ ਬੰਦ ਹੋਣ ’ਤੇ ਸਫ਼ਾਈ ਕਾਰਜ ਮੁੜ ਸ਼ੁਰੂ ਕਰ ਦਿੱਤਾ ਗਿਆ।