ਸਾਡੇ ਨਾਲ ਸ਼ਾਮਲ

Follow us

16.5 C
Chandigarh
Thursday, January 22, 2026
More

    Welfare Work: ਡੇਰਾ ਸੱਚਾ ਸੌਦਾ ਦੇ ਭਲਾਈ ਕਾਰਜ ਦਾ ਕਮਾਲ, ਗੁੰਮ ਹੋਏ ਨਗਦੀ ਤੇ ਕੀਮਤੀ ਮੋਬਾਇਲ ਮੁੜ ਹੱਥ ਆਏ

    Welfare Work
    Welfare Work: ਡੇਰਾ ਸੱਚਾ ਸੌਦਾ ਦੇ ਭਲਾਈ ਕਾਰਜ ਦਾ ਕਮਾਲ, ਗੁੰਮ ਹੋਏ ਨਗਦੀ ਤੇ ਕੀਮਤੀ ਮੋਬਾਇਲ ਮੁੜ ਹੱਥ ਆਏ

    Welfare Work: ਗੋਬਿੰਦਗੜ੍ਹ ਜੇਜੀਆ (ਭੀਮ ਸੈਨ ਇੰਸਾਂ)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚਲਦਿਆਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਲਗਾਤਾਰ ਭਲਾਈ ਕਾਰਜ ਕਰ ਰਹੇ ਹਨ। ਇਸੇ ਤਹਿਤ ਹੀ ਬਲਾਕ ਗੋਬਿੰਦਗੜ੍ਹ ਜੇਜੀਆਂ ਅਧੀਨ ਪੈਂਦੇ ਪਿੰਡ ਨੰਗਲਾ ਦੇ ਸੇਠ ਲੀਲਾ ਰਾਮ ਇੰਸਾ ਨੇ ਰਸਤੇ ਵਿੱਚ ਡਿੱਗਿਆ ਕੀਮਤੀ ਮੋਬਾਇਲ ਅਤੇ ਨਗਦੀ ਉਸ ਦੇ ਅਸਲੀ ਮਾਲਕ ਨੂੰ ਸੌਂਪ ਕੇ ਇਮਾਨਦਾਰੀ ਦਾ ਸਬੂਤ ਪੇਸ਼ ਕੀਤਾ ਹੈ।

    ਜਾਣਕਾਰੀ ਅਨੁਸਾਰ ਲਖਵਿੰਦਰ ਸਿੰਘ ਪੁੱਤਰ ਜਸਵਿੰਦਰ ਸਿੰਘ ਏਐਸਆਈ ਪੰਜਾਬ ਪੁਲਿਸ ਪਿੰਡ ਨੰਗਲਾ ਦਾ 52 ਹਜਾਰ ਰੁਪਏ ਦੀ ਕੀਮਤ ਵਾਲਾ ਐਪਲ ਦਾ ਆਈ ਫੋਨ ਰਸਤੇ ਵਿੱਚ ਡਿੱਗ ਗਿਆ ਸੀ। ਆਈਫੋਨ ਮੋਬਾਈਲ ਡਿੱਗਣ ਕਰਕੇ ਲਖਵਿੰਦਰ ਸਿੰਘ ਕਾਫੀ ਪਰੇਸ਼ਾਨ ਸੀ, ਉਸ ਨੇ ਝੋਨੇ ਦੀ ਫਸਲ ਵਿੱਚ ਅਤੇ ਖੇਤਾਂ ਦੇ ਵਿੱਚ ਆਲੇ ਦੁਆਲੇ ਲੱਭਣ ਦੀ ਕੋਸ਼ਿਸ਼ ਕੀਤੀ। ਜਦੋਂ ਲੀਲਾ ਰਾਮ ਨੂੰ ਉਸਦੇ ਪਰਿਵਾਰਕ ਮੈਂਬਰਾਂ ਦੀ ਡਿੱਗੇ ਹੋਏ ਮੋਬਾਇਲ ਤੇ ਫੋਨ ਆਇਆ ਤਾਂ ਲੀਲਾ ਰਾਮ ਇੰਸਾਂ ਨੇ ਇਹ ਆਈਫੋਨ ਆਪਣੇ ਕੋਲ ਹੋਣ ਦੀ ਗੱਲ ਦੱਸੀ, ਮੋਬਾਈਲ ਲੱਭਣ ਦੀ ਗੱਲ ਸੁਣ ਕੇ ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ।

    Welfare Work

    ਲੀਲਾ ਰਾਮ ਇੰਸਾਂ ਨੇ 52 ਹਜ਼ਾਰ ਰੁਪਏ ਦੀ ਕੀਮਤ ਦਾ ਮੋਬਾਇਲ ਫੋਨ ਅਤੇ 1000 ਰੁਪਏ ਨਗਦੀ ਜੋ ਕਿ ਮੋਬਾਈਲ ਦੀ ਕਬਰ ਵਿੱਚ ਪਾਏ ਹੋਏ ਸਨ ਵਾਪਸ ਕਰ ਦਿੱਤੇ। ਲਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਦਿਲ ਦੀਆਂ ਗਹਿਰਾਈਆਂ ਦੇ ’ਚੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਕੋਟਿਨ-ਕੋਟ ਧੰਨਵਾਦ ਕਰਦਾ ਹੈ, ਜਿਨ੍ਹਾਂ ਦੇ ਸ਼ਰਧਾਲੂ ਨੇ ਮੇਰਾ ਕੀਮਤੀ ਮੋਬਾਇਲ ਫੋਨ ਅਤੇ ਨਗਦੀ ਮੈਨੂੰ ਵਾਪਸ ਕਰਕੇ ਇਮਾਨਦਾਰੀ ਦਾ ਸਬੂਤ ਪੇਸ਼ ਕੀਤਾ ਹੈ।

    ਉਨ੍ਹਾਂ ਕਿਹਾ ਕਿ ਧੰਨ ਹਨ ਪੂਜਨੀਕ ਗੁਰੂ ਜੀ ਜਿਨ੍ਹਾਂ ਦੀ ਪਵਿੱਤਰ ਪ੍ਰੇਰਨਾ ਸਦਕਾ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਰਸਤੇ ’ਚ ਮਿਲੇ ਸਮਾਨ ਨੂੰ ਅਸਲੀ ਮਾਲਕਾਂ ਤੱਕ ਪਹੁੰਚਾ ਰਹੇ ਹਨ, ਉਨ੍ਹਾਂ ਕਿਹਾ ਕਿ ਕਲਯੁਗ ਦੇ ਸਮੇਂ ਦੇ ਦੌਰ ਵਿੱਚ ਭਰਾ ਸਕੇ ਭਰਾ ਦੇ ਹੱਕਾਂ ’ਤੇ ਡਾਕਾ ਮਾਰ ਰਿਹਾ ਹੈ। ਲੀਲਾ ਰਾਮ ਇੰਸਾਂ ਵੱਲੋਂ ਵਿਖਾਈ ਇਮਾਨਦਾਰੀ ਦੀ ਮਿਸਾਲ ਦੀ ਇਲਾਕੇ ਵਿੱਚ ਬੁੱਧੀਜੀਵੀ ਵਰਗ ਵੱਲੋਂ ਪ੍ਰਸ਼ੰਸਾ ਕੀਤੀ ਜਾ ਰਹੀ।