ਸਾਡੇ ਨਾਲ ਸ਼ਾਮਲ

Follow us

16.5 C
Chandigarh
Friday, January 23, 2026
More
    Home Breaking News ਅਣਪਛਾਤੇ ਵਿਅਕਤ...

    ਅਣਪਛਾਤੇ ਵਿਅਕਤੀਆਂ ਵੱਲੋਂ ਦਿਨ-ਦਿਹਾੜੇ ਔਰਤ ਦਾ ਕਤਲ ਕਰਕੇ ਗਹਿਣੇ ਲੁੱਟੇ

    ok, Woman killed

    ਲੁੱਟ ਵੇਲੇ ਘਰ ਵਿੱਚ ਔਰਤ ਸੀ ਇਕੱਲੀ 

    (ਅਨਿਲ ਲੁਟਾਵਾ) ਅਮਲੋਹ। ਸਥਾਨਕ ਸ਼ਹਿਰ ਦੀ ਸੀਮਿੰਟਡ ਕਾਲੋਨੀ ਮੰਡੀ ਗੋਬਿੰਦਗੜ੍ਹ ਰੋਡ ਅਮਲੋਹ ਵਿਖੇ ਅੱਜ ਬਾਅਦ ਦੁਪਹਿਰ ਅਰਚਨਾ (45 ਸਾਲ) ਨਾਂਅ ਦੀ ਔਰਤ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਕੰਨਾਂ ਦੀਆਂ ਵਾਲੀਆਂ ਅਤੇ ਗਲੇ ਦੀ ਚੈਨੀ ਲੁੱਟਣ ਉਪਰੰਤ ਉਸ ਦੇ ਘਰ ਵਿਚ ਹੀ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਸ ਦਾ ਛੋਟਾ ਲੜਕਾ ਗੁਰਪ੍ਰੀਤ ਸਿੰਘ ਸਕੂਲ ਤੋਂ ਛੁੱਟੀ ਉਪਰੰਤ ਘਰ ਵਾਪਸ ਆਇਆ ਤਾਂ ਦਰਵਾਜਾ ਬੰਦ ਸੀ ਅਤੇ ਜਦੋਂ ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਉਸ ਦੀ ਮਾਂ ਦੀ ਲਾਸ਼ ਰਸੋਈ ਵਿਚ ਫਰਸ਼ ’ਤੇ ਪਈ ਸੀ।

    ਪੁਲਿਸ ਪਾਰਟੀ ਨੇ ਮੌਕੇ ’ਤੇ ਜਾ ਕੇ ਦੇਖਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਐਸ.ਪੀ. ਡੀ ਫ਼ਤਹਿਗੜ੍ਹ ਸਾਹਿਬ ਰਾਜਪਾਲ ਸਿੰਘ, ਡੀ.ਐਸ.ਪੀ ਅਮਲੋਹ ਸੁਖਵਿੰਦਰ ਸਿੰਘ ਅਤੇ ਥਾਣਾ ਮੁਖੀ ਅਮਲੋਹ ਹਰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਔਰਤ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਅਮਲੋਹ ਭੇਜ ਦਿੱਤੀ ਹੈ।

    0f14d5de-d312-462e-ba3a-d954cb762307 ਜਿਕਰਯੋਗ ਹੈ ਕਿ ਘਟਨਾ ਸਮੇਂ ਔਰਤ ਘਰ ਵਿਚ ਇਕੱਲੀ ਸੀ ਅਤੇ ਬਿਜਲੀ ਬੰਦ ਹੋਣ ਕਾਰਨ ਨਜ਼ਦੀਕੀ ਸੀ.ਸੀ.ਟੀ.ਵੀ ਕੈਮਰੇ ਵੀ ਬੰਦ ਸਨ। ਮ੍ਰਿਤਕ ਦਾ ਪਤੀ ਮਾਧਵ ਅਲਾਇਜ਼ ਵਿਚ ਮੁਲਾਜ਼ਮ ਹੈ ਅਤੇ ਵੱਡਾ ਲੜਕਾ ਕੈਨੇਡਾ ਵਿਖੇ ਉਚੇਰੀ ਸਿੱਖਿਆ ਲੈਣ ਲਈ ਗਿਆ ਹੋਇਆ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here