ਨਾਰੀਅਲ ਤਰਾਉਂਦੇ ਸਮੇਂ ਪੈਰ ਫਿਸਲਣ ਕਾਰਨ ਮਹਿਲਾ ਆਪਣੇ ਡੇਢ ਸਾਲਾ ਬੱਚੇ ਸਮੇਤ ਨਹਿਰ ’ਚ ਰੁੜੀ

Canal

ਮਹਿਲਾ ਦੀ ਲਾਸ਼ ਬਰਾਮਦ, ਬੱਚੇ ਦੀ ਭਾਲ ਜਾਰੀ  Canal News Today

(ਸੁਨੀਲ ਚਾਵਲਾ) ਸਮਾਣਾ। ਸਮਾਣਾ ਨੇੜਲੇ ਪਿੰਡ ਕਲਵਾਨੂੰ ਵਿਖੇ ਭਾਖੜਾ ਨਹਿਰ ’ਚ ਨਾਰੀਅਲ ਤਰਾਉਂਦੇ ਸਮੇਂ ਪੈਰ ਫਿਸਲਣ ਕਾਰਨ ਇੱਕ ਮਹਿਲਾ ਆਪਣੇ ਡੇਢ ਸਾਲ ਦੇ ਬੱਚੇ ਸਣੇ ਭਾਖੜਾ ਨਹਿਰ ’ਚ ਡਿੱਗੀ ਗਈ ਅਤੇ ਪਾਣੀ ਦਾ ਤੇਜ਼ ਬਹਾਅ  ਹੋਣ ਕਾਰਨ ਪਾਣੀ ’ਚ ਰੁੜ ਗਈ। ਸੂਚਨਾ ਮਿਲਣ ’ਤੇ ਪੁਲਿਸ ਨੇ ਮ੍ਰਿਤਕ ਮਹਿਲਾ ਦੀ ਲਾਸ਼ ਨੂੰ ਤਾਂ ਭਾਖੜਾ ਨਹਿਰ ਵਿਚੋਂ ਬਰਾਮਦ ਕਰ ਲਿਆ ਹੈ ਜਦੋਂਕਿ ਉਸਦਾ ਡੇਢ ਸਾਲਾ ਬੱਚਾ ਅਜੇ ਲਾਪਤਾ ਹੈ। ਮਿ੍ਰਤਕ ਮਹਿਲਾ ਗੁਰਪ੍ਰੀਤ ਕੌਰ ਵਾਸੀ ਪਿੰਡ ਜਣੇਤਪੁਰ ਕੈਥਲ ਹਰਿਆਣਾ ਆਪਣੇ ਪਤੀ ਸ਼ੌਕੀਨ ਸਿੰਘ ਅਤੇ ਦੋ ਬੱਚਿਆਂ 4 ਸਾਲਾ ਲੜਕੇ ਨਿਸ਼ਾਨ ਸਿੰਘ ਅਤੇ ਡੇਢ ਸਾਲਾ ਲੜਕੇ ਗੁਰਨਾਜ ਸਿੰਘ ਨਾਲ ਧਾਰਮਿਕ ਸਥਾਨ ’ਤੇ ਮੱਥਾ ਟੇਕਣ ਜਾ ਰਹੇ ਸਨ ਕਿ ਰਸਤੇ ਵਿਚ ਪਿੰਡ ਕਲਵਾਨੂੰ ਵਿਖੇ ਇਹ ਹਾਦਸਾ ਵਾਪਰ ਗਿਆ। (Canal News Today)

ਪਿੰਡ ਕਲਵਾਨੂੰ ਵਿਖੇ ਭਾਖੜਾ ਨਹਿਰ ਵਿਚ ਨਾਰੀਅਲ ਤੈਰਾਉਣ ਲਈ ਰੁੱਕੇ ਸਨ

ਮ੍ਰਿਤਕ ਗੁਰਪ੍ਰੀਤ ਕੌਰ (30 ਸਾਲ) ਪਤਨੀ ਸ਼ੌਕੀਨ ਸਿੰਘ ਵਾਸੀ ਪਿੰਡ ਜਣੇਤਪੁਰ ਕੈਥਲ ਹਰਿਆਣਾ ਦੇ ਪਿਤਾ ਅਮਰੀਕ ਸਿੰਘ ਵਾਸੀ ਪਿੰਡ ਦਫ਼ਤਰੀਵਾਲਾ ਨੇ ਪੁਲਿਸ ਕੋਲ ਦਰਜ ਕਰਵਾਏ ਆਪਣੇ ਬਿਆਨਾਂ ਵਿਚ ਦੱਸਿਆ ਕਿ ਗੁਰਪ੍ਰੀਤ ਕੌਰ ਆਪਣੇ ਦੋਵੇਂ ਬੱਚਿਆਂ ਤੇ ਪਤੀ ਨਾਲ ਅੱਜ ਸਵੇਰੇ ਧਾਰਮਿਕ ਸਥਾਨ ਵਿਖੇ ਮੱਥਾ ਟੇਕਣ ਜਾਣ ਲਈ ਸਾਡੇ ਕੋਲ ਆ ਰਹੇ ਸਨ ਜਿੱਥੋਂ ਅਸੀਂ ਵੀ ਉਨ੍ਹਾਂ ਨਾਲ ਜਾਣਾ ਸੀ। ਪ੍ਰੰਤੂ ਇਸ ਤੋਂ ਪਹਿਲਾ ਹੀ ਉਹ ਪਿੰਡ ਕਲਵਾਨੂੰ ਵਿਖੇ ਭਾਖੜਾ ਨਹਿਰ ਵਿਚ ਨਾਰੀਅਲ ਤੈਰਾਉਣ ਲਈ ਰੁੱਕੇ। ਜਿੱਥੇ ਨਾਰੀਅਲ ਤੈਰਾਉਂਦੇ ਸਮੇਂ ਗੁਰਪ੍ਰੀਤ ਕੌਰ ਅਤੇ ਉਸਦਾ ਛੋਟਾ ਲੜਕਾ ਗੁਰਨਾਜ ਸਿੰਘ ਭਾਖੜਾ ਨਹਿਰ ਦੇ ਤੇਜ਼ ਬਹਾਅ  ਵਿਚ ਰੁੜ ਗਏ।

ਇਹ ਵੀ ਪੜ੍ਹੋ: ਫੂਡ ਸੇਫਟੀ ਟੀਮ ਨੇ ਭਰੇ ਖਾਣ-ਪੀਣ ਦੀਆਂ ਵਸਤਾਂ ਦੇ ਸੈਂਪਲ

ਮਾਮਲੇ ਨੂੰ ਦੇਖ ਰਹੇ ਥਾਣਾ ਘੱਗਾ ਦੇ ਏਐਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਮਿ੍ਰਤਕ ਮਹਿਲਾ ਦੀ ਲਾਸ਼ ਨਹਿਰ ਵਿਚੋਂ ਬਰਾਮਦ ਕਰ ਲਈ ਗਈ ਹੈ ਜਦੋਂ ਕਿ ਛੋਟੇ ਬੱਚਾ ਦਾ ਅਜੇ ਕੁੱਝ ਪਤਾ ਨਹੀਂ ਚਲ ਸਕਿਆ। ਉਨ੍ਹਾਂ ਦੱਸਿਆ ਕਿ ਮਿ੍ਰਤਕ ਮਹਿਲਾ ਦੇ ਪਿਤਾ ਅਮਰੀਕ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ 174 ਤਹਿਤ ਮਾਮਲਾ ਦਰਜ਼ ਕਰਕੇ ਮਿ੍ਰਤਕਾਂ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਗਈ ਹੈ ਜਦੋਂਕਿ ਬੱਚੇ ਦੀ ਭਾਲ ਜਾਰੀ ਹੈ। (Canal News Today)