ਜਗਰਾਓਂ (ਸੱਚ ਕਹੂੰ ਨਿਊਜ਼)। ਇੱਥੋਂ ਦੇ ਝਾਂਸੀ ਰਾਣੀ ਚੌਂਕ ਲਾਗੇ ਹੀ ਕਲਿਆਣੀ ਹਸਪਤਾਲ ਨਜ਼ਦੀਕ ਇੱਕ ਗਲੀ ’ਚ ਦੇਰ ਰਾਤ ਹੋਏ ਘਰੇਲੂ ਕਲੇਸ਼ ਕਾਰਨ ਪਤਨੀ ਵੱਲੋਂ ਆਪਣੇ ਪਤੀ ਨੂੰ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਸੂਚਨਾਂ ਮਿਲਦਿਆਂ ਹੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਆਰੰਭ ਦਿੱਤੀ ਹੈ। (Ludhiana News)

ਮੌਕੇ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਮਿ੍ਰਤਕ ਦੀ ਪਹਿਚਾਣ ਸੋਨੀ ਵਜੋਂ ਹੋਈ ਹੈ ਜੋ ਕਮਲ ਚੌਂਕ ਨਜ਼ਦੀਕ ਹੀ ਫਰੂਟ ਦੇ ਰੇਹੜੀ ਲਗਾ ਕੇ ਪਰਿਵਾਰ ਦਾ ਪੇਟ ਪਾਲ ਰਿਹਾ ਸੀ। ਸ਼ਨੀਵਾਰ ਤੇ ਐਤਵਾਰ ਦੀ ਦਰਮਿਆਨੀ ਰਾਤ ਸੋਨੀ ਤੇ ਉਸਦੀ ਪਤਨੀ ਪਰਵੀਨ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ, ਜਿਸ ਤੋਂ ਬਾਅਦ ਪਰਵੀਨ ਨੇ ਸੋਨੀ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਇਸ ਦੌਰਾਨ ਘਰ ’ਚ ਪਤੀ ਪਤਨੀ ਤੋਂ ਸਿਵਾਏ ਕੋਈ ਵੀ ਮੌਜੂਦ ਨਹੀਂ ਸੀ। ਦੋਵਾਂ ਦੀ 12 ਸਾਲਾ ਧੀ ਕੁੱਝ ਦਿਨਾਂ ਲਈ ਕਿਸੇ ਰਿਸਤੇਦਾਰੀ ’ਚ ਗਈ ਹੋਈ ਸੀ।
ਘਟਨਾ ਦੀ ਸੂਚਨਾ ਮਿਲਣ ’ਤੇ ਡੀਐਸਪੀ ਸਤਵਿੰਦਰ ਸਿੰਘ ਵਿਰਕ ਅਤੇ ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਹੀਰਾ ਸਿੰਘ ਨੇ ਪੁਲਿਸ ਪਾਰਟੀ ਸਮੇਤ ਪੁੱਜ ਕੇ ਮਾਮਲੇ ਦੀ ਤਫ਼ਤੀਸ ਸ਼ੁਰੂ ਕਰ ਦਿੱਤੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਪਹੁੰਚਾਇਆ ਅਤੇ ਪਰਵੀਨ ਨੂੰ ਪੁੱਛਗਿੱਛ ਲਈ ਹਿਰਾਸਤ ’ਚ ਲੈ ਲਿਆ। ਸੋਨੀ ਦੀ ਹੱਤਿਆ ਸਮੇਂ ਘਰ ’ਚ ਕੋਈ ਹੋਰ ਮੌਜੂਦ ਸੀ ਜਾਂ ਨਹੀ ਇਹ ਗੱਲ ਹਾਲੇ ਭੇਦ ਬਣੀ ਹੋਈ ਹੈ।














