Wedding News: ਸ਼ਾਦੀ ਕਰਵਾਉਣ ਲਈ ਨੌਜਵਾਨ ਪਹੁੰਚਿਆ ਫੁੱਲਾਂ ਵਾਲੀ ਕਾਰ ’ਤੇ ਘਰ ਪਰਤਿਆ ਬੇਰੰਗ

Wedding News
Wedding News: ਸ਼ਾਦੀ ਕਰਵਾਉਣ ਲਈ ਨੌਜਵਾਨ ਪਹੁੰਚਿਆ ਫੁੱਲਾਂ ਵਾਲੀ ਕਾਰ ’ਤੇ ਘਰ ਪਰਤਿਆ ਬੇਰੰਗ

Wedding News: (ਅਸ਼ੋਕ ਗਰਗ) ਬਠਿੰਡਾ। ਬਠਿੰਡਾ ਸ਼ਹਿਰ ਵਿੱਚ ਇੱਕ ਨਾਬਾਲਗ ਲੜਕੀ ਦੀ ਸ਼ਾਦੀ ਹੋਣ ਦਾ ਪਤਾ ਲੱਗਣ ’ਤੇ ਪੁਲਿਸ ਅਤੇ ਸ਼ੋਸਲ ਵੈਲਫੇਅਰ ਦੇ ਅਧਿਕਾਰੀਆਂ ਵੱਲੋਂ ਲੜਕੀ ਦੀ ਸ਼ਾਦੀ ਰੋਕ ਕੇ ਲਾੜੇ ਨੂੰ ਬੇਰੰਗ ਭੇਜਣ ਦਾ ਪਤਾ ਲੱਗਿਆ ਹੈ। ਸਥਾਨਕ ਵਰਧਮਾਨ ਪੁਲਿਸ ਚੌਂਕੀ ਦੇ ਇੰਚਾਰਜ ਮਨਜੀਤ ਸਿੰਘ ਅਤੇ ਸ਼ੋਸਲ ਵੈਲਫੇਅਰ ਦੇ ਅਧਿਕਾਰੀ ਰਾਜਵਿੰਦਰ ਸਿੰਘ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਿਆ ਕਿ ਇਥੇ ਬਲਰਾਜ ਨਗਰ ਵਿਖੇ ਇੱਕ ਨਾਬਾਲਗ ਲੜਕੀ ਜਿਸ ਦੀ ਉਮਰ ਕਰੀਬ 16 ਸਾਲ ਸੀ ਦੀ ਸ਼ਾਦੀ ਹੋ ਰਹੀ ਸੀ ਜਿਸ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਜਿਲ੍ਹੇ ਵਿੱਚੋਂ ਬਰਾਤ ਆਈ ਹੋਈ ਸੀ ਅਤੇ ਲੜਕੇ ਦੀ ਉਮਰ ਕਰੀਬ 25 ਸਾਲ ਸੀ।

ਇਹ ਵੀ ਪੜ੍ਹੋ:Motivational Story: ਹੌਸਲਾ ਹੋਵੇ ਤਾਂ ਕੋਈ ਪ੍ਰੇਸ਼ਾਨੀ ਵੱਡੀ ਨਹੀਂ, ਅਪੰਗਤਾ ਨੂੰ ਨਕਾਰ ਕਿਰਤ ਨੂੰ ਬਣਾਇਆ ਜਿਉਣ ਦਾ ਸਹ…

ਇਸ ਦੌਰਾਨ ਉਨ੍ਹਾਂ ਨੇ ਵਿਆਹ ਵਾਲੇ ਘਰ ਪੁੱਜ ਕੇ ਦੋਵੇਂ ਪਰਿਵਾਰਾਂ ਨੂੰ ਸਮਝਾਇਆ ਅਤੇ ਸ਼ਾਦੀ ਰੋਕ ਦਿੱਤੀ ਜਿਸ ਤੋਂ ਬਾਅਦ ਲਾੜੇ ਨੂੰ ਬਰਾਤ ਸਮੇਤ ਵਾਪਸ ਭੇਜ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਅਠਾਰਾਂ ਸਾਲ ਤੋਂ ਘੱਟ ਉਮਰ ਦੇ ਬੱਚੇ ਦੀ ਸ਼ਾਦੀ ਕਰਨਾ ਜੁਰਮ ਹੈ ਜੇਕਰ ਇਹ ਸ਼ਾਦੀ ਸਿਰੇ ਚੜ੍ਹ ਜਾਂਦੀ ਤਾਂ ਦੋਵੇਂ ਪਰਿਵਾਰਾਂ ਖਿਲਾਫ ਬਾਲ ਵਿਆਹ ਐਕਟ ਤਹਿਤ ਮੁਕੱਦਮਾ ਦਰਜ ਹੋ ਸਕਦਾ ਸੀ। Wedding News