ਦਿੱਲੀ ’ਚ ਮੀਂਹ ਪੈਣ ਨਾਲ ਮੌਸਮ ਹੋਇਆ ਸੁਹਾਵਣਾ

Heavy, Rain, Kerala

ਦਿੱਲੀ ’ਚ ਮੀਂਹ ਪੈਣ ਨਾਲ ਮੌਸਮ ਹੋਇਆ ਸੁਹਾਵਣਾ

ਨਵੀਂ ਦਿੱਲੀ। ਕੌਮੀ ਰਾਜਧਾਨੀ ਦਿੱਲੀ ’ਚ ਸੋਮਵਾਰ ਸਵੇਰੇ-ਸਵੇਰੇ ਮੀਂਹ ਪੈਣ ਨਾਲ ਮੌਸਮ ਸੁਹਾਵਣਾ ਹੋ ਗਿਆ ਨਵੀਂ ਦਿੱਲੀ ਤੇ ਪਾਲਮ ਇਲਾਕਿਆਂ ’ਚ ਸੋਮਵਾਰ ਸਵੇਰੇ ਸ਼ੁਰੂ ਹੋਏ ਮੀਂਹ ਨਾਲ ਤਾਪਮਾਨ ’ਚ ਗਿਰਾਵਟ ਆਈ ਤੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ। ਸਵੇਰੇ 5:30 ਵਜੇ ਨਵੀਂ ਦਿੱਲੀ ’ਚ ਤਾਪਮਾਨ ਘੱਟ ਕੇ 26.2 ਡਿਗਰੀ ਸੈਂਡੀਗ੍ਰੇਡ ਤੇ ਪਾਲਮ ’ਚ 27 ਡਿਗਰੀ ਸੈਟੀਗ੍ਰੇਡ ’ਤੇ ਆ ਗਿਆ ਮੀਂਹ ਕਾਰਨ ਕੁਝ ਇਲਾਕਿਆਂ ’ਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਮੌਸਮ ਵਿਭਾਗ ਨੇ ਦਿੱਲੀ ’ਚ 22 ਜੁਲਾਈ ਤੱਕ ਮੀਂਹ ਦਾ ਅੰਦਾਜ਼ਾ ਲਾਇਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।