ਸਾਡੇ ਨਾਲ ਸ਼ਾਮਲ

Follow us

14.5 C
Chandigarh
Saturday, January 31, 2026
More
    Home Breaking News Punjab Weathe...

    Punjab Weather Update: ਮੌਸਮ ਵਿਭਾਗ ਦੀ ਪੇਸ਼ਨਗੋਈ ਬਿਲਕੁਲ ਸੱਚੀ ਹੋਈ, ਪੰਜਾਬ ਦੇ ਕਈ ਜਿਲ੍ਹਿਆਂ ’ਚ ਵਰ੍ਹਿਆ ਮੀਂਹ

    Punjab Weather Update
    Punjab Weather Update: ਮੌਸਮ ਵਿਭਾਗ ਦੀ ਪੇਸ਼ਨਗੋਈ ਬਿਲਕੁਲ ਸੱਚੀ ਹੋਈ, ਪੰਜਾਬ ਦੇ ਕਈ ਜਿਲ੍ਹਿਆਂ ’ਚ ਵਰ੍ਹਿਆ ਮੀਂਹ

    Punjab Weather Update: ਮਾਨਸਾ (ਸੁਖਜੀਤ ਮਾਨ)। ਜੇਠ ਮਹੀਨੇ ਦੇ ਆਖਰੀ ਦਿਨਾਂ ’ਚ ਪਾਰਾ ਵੀ ਸਿਖਰਾਂ ਨੂੰ ਛੂਹ ਰਿਹਾ ਹੈ ਤੇ ਕਿਤੇ-ਕਿਤੇ ਪੈਂਦਾ ਹਲਕਾ ਮੀਂਹ ਤਾਪਮਾਨ ਘਟਾਉਣ ’ਚ ਸਹਾਈ ਹੋ ਰਿਹਾ ਹੈ। ਮੌਸਮ ਮਾਹਿਰਾਂ ਨੇ ਕੱਲ੍ਹ ਬਾਅਦ ਦੁਪਹਿਰ ਜੋ ਅਨੁਮਾਨ ਲਗਾਇਆ ਸੀ ਕਿ ਪੰਜਾਬ ’ਚ ਕਿਤੇ-ਕਿਤੇ ਮੀਂਹ ਪੈ ਸਕਦਾ ਹੈ, ਉਸ ਮੁਤਾਬਿਕ ਕਈਂ ਥਾਈਂ ਹਲਕੇ ਤੋਂ ਦਰਮਿਆਨਾ ਮੀਂਹ ਪਿਆ ਹੈ। Rain in Punjab

    Punjab Weather Update
    Punjab Weather Update: ਜਿਲ੍ਹਾ ਬਠਿੰਡਾ ‘ਚ ਛਾਏ ਸੰਘਣੇ ਬੱਦਲਾਂ ਦਾ ਦ੍ਰਿਸ਼।

    ਵੇਰਵਿਆਂ ਮੁਤਾਬਿਕ ਇੰਨ੍ਹੀਂ ਦਿਨੀਂ ਤਾਪਮਾਨ 42 ਡਿਗਰੀ ਤੋਂ ਪਾਰ ਜਾਣ ਲੱਗਿਆ ਸੀ। ਮਾਹਿਰਾਂ ਨੇ ਮੀਂਹ ਦੇ ਨਾਲ-ਨਾਲ ਇਹ ਵੀ ਦੱਸਿਆ ਕਿ ਤਾਪਮਾਨ 44 ਤੱਕ ਪੁੱਜ ਸਕਦਾ ਹੈ ਪਰ ਲੰਘੀ ਰਾਤ ਪੰਜਾਬ ਦੇ ਕਈ ਜ਼ਿਲਿ੍ਹਆਂ ’ਚ ਪਿਆ ਮੀਂਹ ਧਰਤੀ ਦਾ ਸੀਨਾ ਠਾਰ ਕੇ ਲੋਕਾਂ ਨੂੰ ਰਾਹਤ ਪਹੁੰਚਾ ਗਿਆ। ਇਹ ਮੀਂਹ ਆਮ ਜਨਜੀਵਨ ਤੋਂ ਇਲਾਵਾ ਸਬਜ਼ੀਆਂ ਤੇ ਹਰੇ-ਚਾਰੇ ਲਈ ਵੀ ਕਾਫੀ ਲੋੜੀਂਦਾ ਸੀ ਕਿਉਂਕਿ ਤੇਜ਼ ਗਰਮੀ ਨੇ ਸਬਜ਼ੀਆਂ ਦੇ ਪੱਤੇ ਝੁਲਸ ਦਿੱਤੇ ਸੀ। Punjab Weather Update

    Read Also : Pakistani Spy Arrested In Punjab: ਪੰਜਾਬ ’ਚ ਪਾਕਿਸਤਾਨੀ ਜਾਸੂਸ ਗ੍ਰਿਫਤਾਰ

    ਜਿੰਨ੍ਹਾਂ ਜਿਲ੍ਹਿਆਂ ਦੇ ਕੁਝ ਇਲਾਕਿਆਂ ’ਚ ਮੀਂਹ ਪਿਆ ਹੈ ਉਨ੍ਹਾਂ ’ਚ ਫਿਰੋਜ਼ਪੁਰ, ਸ੍ਰੀ ਅੰਮ੍ਰਿਤਸਰ ਸਾਹਿਬ, ਤਰਨਤਾਰਨ, ਕਪੂਰਥਲਾ, ਫਤਿਹਗੜ੍ਹ ਸਾਹਿਬ, ਫਰੀਦਕੋਟ , ਮੋਗਾ ਤੇ ਲੁਧਿਆਣਾ ਸ਼ਾਮਿਲ ਹਨ। ਮੌਸਮ ਮਾਹਿਰਾਂ ਨੇ ਅੱਜ ਵੀ ਮਾਲਵੇ ਦੇ ਕਈ ਜਿਲ੍ਹਿਆਂ ’ਚ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ। Rain in Punjab