ਪੰਜਾਬ ’ਚ ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ, ਸਾਰਿਆਂ ਲਈ ਕੰਮ ਦੀ ਖ਼ਬਰ

Weather Department

ਚੰਡੀਗੜ੍ਹ। ਪੰਜਾਬ ’ਚ ਇਨ੍ਹੀਂ ਦਿਨੀਂ ਹੁੰਮਸ ਨੇ ਲੋਕਾਂ ਦਾ ਜਿਉਣਾ ਦੁੱਭਰ ਕਰ ਰੱਖਿਆ ਹੈ। ਇਸ ਦੌਰਾਨ ਮੌਸਮ ਵਿਭਾਗ (Weather Department) ਦੀ ਚੇਤਾਵਨੀ ਵੀ ਚਿੰਤਾਜਨਕ ਹੈ। ਗਰਮੀ ਤੇ ਹੁੰਮਸ ਦੀ ਮਾਰ ਝੱਲ ਰਹੇ ਪੰਜਾਬੀਆਂ ਲਈ ਮੌਸਮ ਵਿਭਾਗ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਮਾਨਸੂਨ ਵੀ ਵਾਪਸ ਚਲਾ ਗਿਆ ਹੈ। ਹਾਲਾਂਕਿ ਬੀਤੇ ਦਿਨ ਅੰਮਿ੍ਰਤਸਰ, ਜਲੰਧਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਹਲਕਾ ਮੀਂਹ ਪਿਆ ਸੀ ਪਰ ਕਈ ਥਾਈਂ ਮੀਂਹ ਮਗਰੋਂ ਹੁੰਮਸ ਵਾਲੇ ਹਾਲਾਤ ਪੈਦਾ ਹੋ ਗਏ। ਮੌਸਮ ਵਿਭਾਗ ਮੁਤਾਬਿਕ ਪੰਜਾਬ ’ਚ ਅਲ ਨੀਨੋ ਦੀ ਸਥਿਤੀ ਵੀ ਪੈਦਾ ਹੋ ਸਕਦੀ ਹੈ।

ਇਸ ਦੇ ਪ੍ਰਭਾਵ ਨਾਲ ਸੂਬੇ ਭਰ ਵਿੱਚ ਹੁਣ ਇੱਕਾ-ਦੁੱਕਾ ਥਾਵਾਂ ’ਤੇ ਹੀ ਬੂੰਦਾਬਾਂਦੀ ਦੇ ਆਸਾਰ ਹਨ। ਅਲ ਨੀਨੋ ਦੇ ਅਸਰ ਕਾਰਨ ਹੀ ਸੂਬੇ ’ਚ ਤਾਪਮਾਨ ਵੀ ਵਧਦਾ ਜਾ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਆਉਂਦੇ ਦਿਨਾਂ ’ਚ ਤਾਪਮਾਨ ’ਚ ਕਿਸੇ ਤਰ੍ਹਾਂ ਦੇ ਬਦਲਾਅ ਦੀ ਸੰਭਾਵਨਾ ਨਹੀਂ ਹੈ। (Weather Department)

ਇਹ ਵੀ ਪੜ੍ਹੋ : ਔਰਤਾਂ ਘਰ ਬੈਠੇ ਕਰ ਸਕਦੀਆਂ ਨੇ ਚੰਗੀ ਕਮਾਈ, ਬੱਸ ਸ਼ੁਰੂ ਕਰੋ ਇਹ ਸੌਖੇ ਜਿਹੇ ਬਿਜ਼ਨਸ, ਜਾਣੋ ਕਿਵੇ?

ਇਸ ਮਾਨਸੂਨ ਸੀਜ਼ਨ ਦੌਰਾਨ ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਰਨਾਲਾ, ਸੰਗਰੂਰ, ਮਾਨਸਾ, ਮੋਗਾ ਅਤੇ ਬਠਿੰਡਾ ’ਚ ਮਾਨਸੂਨ ਸੁਸਤ ਰਿਹਾ ਹੈ, ਜਦੋਂਕਿ ਅੰਮਿ੍ਰਤਸਰ, ਫਰੀਦਕੋਟ, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਲੁਧਿਆਣਾ ਪਠਾਨਕੋਟ, ਪਟਿਆਲਾ, ਰੋਪੜ, ਮੋਹਾਲੀ, ਨਵਾਂ ਸ਼ਹਿਰ ਤੇ ਤਰਨਤਾਰਨ ’ਚ ਮਾਨਸੂਨ ਚੰਗਾ ਰਿਹਾ ਅਤੇ ਇੱਥੇ ਕਾਫ਼ੀ ਮੀਂਹ ਪਿਆ।

LEAVE A REPLY

Please enter your comment!
Please enter your name here