ਤਿੰਨਾਂ ਲੋਕਾਂ ਦੀ ਦੌਲਤ ਵੀ ਵਿਅਰਥ
ਮਹਾਤਮਾ! ਮੈਂ ਤੁਹਾਡੇ ਕੋਲ ਆਇਆ ਹਾਂ’ ‘ਹਾਂ-ਹਾਂ ਆਓ! ਬਾਦਸ਼ਾਹ ਆਓ! ਬੈਠੋ ਕਿਵੇਂ ਆਏ?’ ‘ਜੀ! ਮੈਨੂੰ ਸੋਨਾ ਚਾਹੀਦਾ ਹੈ, ਬਹੁਤ ਸੋਨਾ’ ਬਾਦਸ਼ਾਹ ਨੇ ਕਿਹਾ ‘ਇਸ ਲਈ ਬਾਦਸ਼ਾਹ ਤੁਹਾਨੂੰ ਮਿਹਨਤ ਕਰਨੀ ਪਵੇਗੀ’ ਮਹਾਤਮਾ ਨੇ ਕਿਹਾ ‘ਕਿਵੇਂ ਅਤੇ ਕਿੱਥੇ?’ ‘ਤੁਹਾਨੂੰ ਮੇਰੇ ਕੋਲ ਸਾਲ ਭਰ ਰੋਜ਼ਾਨਾ ਆਉਣਾ ਪਵੇਗਾ ਫਿਰ ਤੁਸੀਂ ਜਿੰਨਾ ਵੀ ਕਹੋਗੇ, ਓਨਾ ਹੀ¿; ਮੈਂ ਤੁਹਾਨੂੰ ਸੋਨਾ ਬਣਾ ਕੇ ਦੇ ਦਿਆਂਗਾ’ ‘ਠੀਕ ਹੈ ਮਹਾਤਮਾ!
ਮੈਂ ਰੋਜ਼ਾਨਾ ਆਉਦਾ ਰਹਾਂਗਾ’ ਬੱਸ ਫਿਰ ਕੀ ਸੀ, ਮਹਾਤਮਾ ਰੋਜ਼ਾਨਾ ਪ੍ਰਵਚਨ ਕਰਦੇ ਬਾਦਸ਼ਾਹ ਉਨ੍ਹਾਂ ਨੂੰ ਬੜੇ; ਧਿਆਨ ਨਾਲ ਸੁਣਦਾ ਮਹਾਤਮਾ ਨੇ ਹੌਲੀ-ਹੌਲੀ ਉਸ ਦੇ ਵਿਚਾਰਾਂ ਨੂੰ ਬਦਲਣਾ ਸ਼ੁਰੂ ਕਰ ਦਿੱਤਾ ਇਹ ਕੋਸ਼ਿਸ਼ ਇੰਨੀ ਹੌਲੀ ਕੀਤੀ, ਕਿ ਬਾਦਸ਼ਾਹ ਨੂੰ ਉਸਦੇ ਹਿਰਦਾ ਪਰਿਵਰਤਨ ਹੋਣ ਦਾ ਪਤਾ ਵੀ ਨਾ ਲੱਗੇ ਜਦੋਂ ਮਹਾਤਮਾ ਨੂੰ ਲੱਗਾ ਕਿ ਬਾਦਸ਼ਾਹ ’ਤੇ ਉਨ੍ਹਾਂ ਦੇ ਉਪਦੇਸ਼ਾਂ ਦਾ ਚੰਗਾ ਰੰਗ ਚੜ੍ਹ ਚੁੱਕਾ ਹੈ ਤਾਂ ਉਨ੍ਹਾਂ ਕਿਹਾ, ‘ਬਾਦਸ਼ਾਹ! ਹੁਣ ਤੁਹਾਡੀ ਇੱਛਾ ਪੂਰੀ ਕਰਨ ਦਾ ਸਮਾਂ ਆ ਗਿਆ ਹੈ ਤੁਸੀਂ ਜਿੰਨਾ ਵੀ ਲਿਆ ਸਕੋ, ਤਾਂਬਾ ਲਿਆਓ ਮੈਂ ਸਾਰੇ ਦਾ ਸਾਰਾ ਸੋਨਾ ਬਣਾ ਦਿਆਂਗਾ’ ‘ਨਹੀਂ! ਮਹਾਤਮਾ ਜੀ, ਹੁਣ ਮੈਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ ਮੈਂ ਨਹੀਂ ਲੈਣਾ ਸੋਨਾ, ਹੁਣ ਮੈਨੂੰ ਤਿੰਨ ਲੋਕਾਂ ਦੀ ਦੌਲਤ ਵੀ ਵਿਅਰਥ ਹੀ ਲੱਗਦੀ ਹੈ’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ