Dera Sacha Sauda: ‘ਪਾਣੀ ਬਹੁਤ ਮਿੱਠਾ ਨਿੱਕਲਿਆ’

Dera Sacha Sauda
Dera Sacha Sauda: ‘ਪਾਣੀ ਬਹੁਤ ਮਿੱਠਾ ਨਿੱਕਲਿਆ’

Dera Sacha Sauda: ਸੰਨ 1972 ਦੀ ਗੱਲ ਹੈ। ਮੈਂ ਆਪਣੇ ਖੇਤ ’ਚ ਟਿਊਬਵੈੱਲ ਲਾਉਣਾ ਸ਼ੁਰੂ ਕੀਤਾ, ਜੋ ਕਈ ਮਹੀਨਿਆਂ ਤੱਕ ਲੱਗ ਨਾ ਸਕਿਆ। ਆਖਰ ਥੱਕ-ਹਾਰ ਕੇ ਮੈਂ ਸੱਚੇ ਸਤਿਗੁਰੂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਕੋਲ ਅਰਜ਼ ਕੀਤੀ, ‘‘ਪਿਤਾ ਜੀ, ਮੈਂ ਟਿਊਬਵੈੱਲ ਦਾ ਬੋਰ ਕਰਦੇ-ਕਰਦੇ ਥੱਕ ਗਿਆ ਹਾਂ, ਬੋਰ ਸਹੀ ਨਹੀਂ ਹੋ ਰਿਹਾ।’’

Read Also : ‘ਤੇਰਾ ਪ੍ਰੇਮ ਹੀ ਸਾਨੂੰ ਇੱਥੇ ਖਿੱਚ ਲਿਆਇਆ’

ਇਸ ’ਤੇ ਪਰਮ ਪਿਤਾ ਜੀ ਹੱਸ ਕੇ ਫਰਮਾਉਣ ਲੱਗੇ, ‘‘ਚੰਗਾ ਬੇਟਾ, ਬੋਰ ਦੀ ਨਾਲ ਨੂੰ ਚਾਰ-ਪੰਜ ਫੁੱਟ ਉੱਪਰ ਕਰਕੇ ਚਲਾ ਦਿਓ, ਮਾਲਿਕ ਰਹਿਮਤ ਕਰੇਗਾ।’’ ਮੈਂ ਸਤਿਗੁਰੂ ਜੀ ਦੇ ਬਚਨਾਂ ਅਨੁਸਾਰ ਮਿਸਤਰੀ ਨੂੰ ਜਾ ਕੇ ਕਿਹਾ ਕਿ ਚਾਰ-ਪੰਜ ਫੁੱਟ ਨਾਲ (ਪਾਈਪ) ਉੱਪਰ ਚੁੱਕ ਕੇ ਚਲਾ ਦਿਓ ਤਾਂ ਮਿਸਤਰੀ ਨੇ ਉਸੇ ਤਰ੍ਹਾਂ ਹੀ ਕੀਤਾ। ਟਿਊਬਵੈੱਲ ਦਾ ਪਾਣੀ ਬਹੁਤ ਮਿੱਠਾ ਨਿੱਕਲਿਆ ਅਤੇ ਉਹ ਹੁਣ ਵੀ ਜਿਉਂ ਦਾ ਤਿਉਂ ਚੱਲ ਰਿਹਾ ਹੈ। ਇਹ ਪੂਜਨੀਕ ਪਰਮ ਪਿਤਾ ਜੀ ਦੀ ਰਹਿਮਤ ਨਾਲ ਹੀ ਸੰਭਵ ਹੋਇਆ।

– ਗੁਰਦੀਪ ਸਿੰਘ,
ਸਰਸਾ, (ਹਰਿਆਣਾ)