ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਸੰਗਰੂਰ ਜ਼ਿਲ੍ਹੇ ਵਿੱਚ ਘੱਗਰ ਦਰਿਆ ਤੋਂ ਬਾਅਦ ਸੁਨਾਮ ਵਿੱਚ ਵੀ ਖ਼ਤਰੇ ਦੇ ਬੱਦਲ ਮੰਡਰਾ ਰਹੇ ਹਨ। ਇੱਥੇ ਸਰਹਿੰਦ ਚੋਅ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਬੀਤੀ ਰਾਤ ਪਾਣੀ ਹੋਰ ਵਧਣ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਹੈ। (Sunam News)
ਜਿੱਥੇ ਪਾਣੀ ਨੂੰ ਲੈ ਕੇ ਪੰਜਾਬ ਭਰ ਦੇ ਕਈ ਇਲਾਕਿਆਂ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਉੱਥੇ ਹੀ ਸੰਗਰੂਰ ਜ਼ਿਲ੍ਹੇ ‘ਚ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਲੋਕਾਂ ‘ਚ ਡਰ ਵਧ ਗਿਆ ਹੈ, ਉਥੇ ਹੀ ਸੁਨਾਮ ‘ਚ ਵੀ ਪਾਣੀ ਦੀ ਇਕ ਬੂੰਦ ਵੀ ਮੀਂਹ ਨਹੀਂ ਪਿਆ ਹੈ, ਪਰ ਪਿੱਛੇ ਤੋਂ ਆ ਰਹੇ ਪਾਣੀ ਕਾਰਨ ਇੱਥੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ, ਪਰ ਪ੍ਰਸ਼ਾਸਨ ਵੱਲੋਂ ਮੌਕੇ ‘ਤੇ ਇਸ ਦੀ ਨਿਗਰਾਨੀ ਕੀਤੀ ਜਾ ਰਹੀ ਹੈ, ਸੁਨਾਮ ਤੋਂ ਸੰਗਰੂਰ ਵੱਲ ਜਾਣ ਵਾਲੇ ਰੋਡ ਤੇ ਸਰਹਿੰਦ ਚੋਅ ਦੇ ਉਪਰ ਜ਼ੋ ਪੁਲ ਹੈ ਉਸ ਦੇ ਇਕ ਪਾਸੇ ਤੋਂ ਤਰੇੜਾਂ ਨਜ਼ਰ ਆ ਰਹੀਆਂ ਹਨ। (Sunam News)
ਜਿਸ ਕਾਰਨ ਪ੍ਰਸ਼ਾਸਨ ਨੇ ਸ਼ੰਕਾ ਜ਼ਾਹਿਰ ਕੀਤੀ ਹੈ ਕਿ ਪੁਲ ਦੱਬ ਨਾਂ ਜਾਵੇ ਜਿਸ ਕਾਰਨ ਪੁਲ ਉਪਰ ਭਾਰੀ ਵਾਹਨ ਲੰਘਣ ਤੋਂ ਪ੍ਰਸ਼ਾਸਨ ਨੇ ਰੋਕ ਲਗਾਈ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਨਾਮ ਤੋਂ ਸੰਗਰੂਰ ਵੱਲ ਜਾਣ ਵਾਲੇ ਸਾਧਨ ਮਹਿਲਾਂ ਚੌਂਕ ਵੱਲ ਹੋ ਕੇ ਜਾਣ ਦੀ ਅਪੀਲ ਕੀਤੀ ਹੈ। ਮੌਕੇ ਤੇ ਜਾਇਜ਼ਾ ਲੈਂਦੇ ਹੋਏ ਐੱਸਡੀਐੱਮ ਜਸਪ੍ਰੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਬੀਤੀ ਰਾਤ ਪਾਣੀ ਦਾ ਪੱਧਰ ਅੱਧਾ ਫੁੱਟ ਦੇ ਕਰੀਬ ਹੀ ਵਧਿਆ ਹੈ, ਕਿਸੇ ਵੀ ਤਰ੍ਹਾਂ ਦੀ ਕੋਈ ਘਬਰਾਉਣ ਦੀ ਗੱਲ ਨਹੀਂ ਹੈ। ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵਧੇਰੇ ਚੌਕਸੀ ਵਰਤਣ ਦੀ ਹਦਾਇਤ ਕੀਤੀ ਹੋਈ ਹੈ।