ਸਾਡੇ ਨਾਲ ਸ਼ਾਮਲ

Follow us

12.1 C
Chandigarh
Friday, February 13, 2026
More
    Home Breaking News OSD of Govern...

    OSD of Governor: ਇੱਕ ਸਾਲ ਬਾਅਦ ਖ਼ਤਮ ਹੋਵੇਗਾ ਰਾਜਪਾਲ ਨੂੰ ਓਐੱਸਡੀ ਮਿਲਣ ਦਾ ਇੰਤਜ਼ਾਰ, ਕੈਬਨਿਟ ਮੀਟਿੰਗ ’ਚ ਮਿਲੇਗੀ ਮਨਜ਼ੂਰੀ

    OSD of Governor
    OSD of Governor: ਇੱਕ ਸਾਲ ਬਾਅਦ ਖ਼ਤਮ ਹੋਵੇਗਾ ਰਾਜਪਾਲ ਨੂੰ ਓਐੱਸਡੀ ਮਿਲਣ ਦਾ ਇੰਤਜ਼ਾਰ, ਕੈਬਨਿਟ ਮੀਟਿੰਗ ’ਚ ਮਿਲੇਗੀ ਮਨਜ਼ੂਰੀ

    OSD of Governor: ਬਿਨਾਂ ਪੋਸਟ ਤੋਂ ਹੀ ਓਐੱਸਡੀ ਦੇ ਅਹੁਦੇ ’ਤੇ ਕੰਮ ਕਰ ਰਹੇ ਹਨ ਅਮਿਤ ਤਿਵਾੜੀ

    OSD of Governor: ਚੰਡੀਗੜ੍ਹ (ਅਸ਼ਵਨੀ ਚਾਵਲਾ)। ਆਖਰਕਾਰ ਪਿਛਲੇ ਇੱਕ-ਡੇਢ ਸਾਲ ਤੋਂ ਓਐੱਸਡੀ ਦੀ ਪੋਸਟ ਮਿਲਣ ਦਾ ਇੰਤਜ਼ਾਰ ਕਰ ਰਹੇ ਪੰਜਾਬ ਦੇ ਰਾਜਪਾਲ ਦਾ ਇਹ ਇੰਤਜ਼ਾਰ ਜਲਦ ਹੀ ਖ਼ਤਮ ਹੋਣ ਜਾ ਰਿਹਾ ਹੈ ਦਸ ਫਰਵਰੀ ਨੂੰ ਹੋਣ ਜਾ ਰਹੀ ਕੈਬਨਿਟ ਮੀਟਿੰਗ ਵਿੱਚ ਪੰਜਾਬ ਦੇ ਰਾਜਪਾਲ ਲਈ ਓਐੱਸਡੀ ਦੀ ਪੋਸਟ ਨੂੰ ਮਨਜ਼ੂਰੀ ਮਿਲ ਜਾਵੇਗੀ। ਹੁਣ ਤੱਕ ਪੰਜਾਬ ਦੇ ਰਾਜਪਾਲ ਦਫ਼ਤਰ ਵਿੱਚ ਓਐੱਸਡੀ ਦੀ ਕੋਈ ਵੀ ਪੋਸਟ ਨਹੀਂ ਸੀ ਫਿਰ ਵੀ ਪਿਛਲੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਸਮੇਂ ਤੋਂ ਹੀ ਸਾਬਕਾ ਏਅਰਫੋਰਸ ਅਧਿਕਾਰੀ ਅਮਿਤ ਤਿਵਾੜੀ ਓਐੱਸਡੀ ਦੀ ਪੋਸਟ ’ਤੇ ਜਿੰਮੇਵਾਰੀ ਨਿਭਾ ਰਹੇ ਹਨ।

    ਅਮਿਤ ਤਿਵਾੜੀ ਲਈ ਹੀ ਇਸ ਪੋਸਟ ਨੂੰ ਸਪੈਸ਼ਲ ਤੌਰ ’ਤੇ ਤਿਆਰ ਕੀਤਾ ਜਾ ਰਿਹਾ ਹੈ, ਕਿਉਂਕਿ ਸੇਵਾ ਮੁਕਤੀ ਤੋਂ ਬਾਅਦ ਵੀ ਅਮਿਤ ਤਿਵਾੜੀ ਚੰਡੀਗੜ੍ਹ ਵਿਖੇ ਰਹਿੰਦੇ ਹੋਏ ਰਾਜਪਾਲ ਦਫ਼ਤਰ ’ਚ ਕੰਮ ਕਰਨਾ ਚਾਹੁੰਦੇ ਸਨ। ਜਾਣਕਾਰੀ ਅਨੁਸਾਰ ਪੰਜਾਬ ਦੇ ਰਾਜਪਾਲ ਦੇ ਨਾਲ ਕਈ ਸੀਨੀਅਰ ਅਧਿਕਾਰੀਆਂ ਦੀ ਟੀਮ ਕੰਮ ਕਰਦੀ ਹੈ ਅਤੇ ਇਸ ਟੀਮ ਵਿੱਚ ਏਅਰਫੋਰਸ ਦਾ ਅਧਿਕਾਰੀ ਵੀ ਸ਼ਾਮਲ ਰਹਿੰਦਾ ਹੈ। ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਰਾਜਪਾਲ ਦਫ਼ਤਰ ਵਿੱਚ ਏਅਰਫੋਰਸ ਅਧਿਕਾਰੀ ਅਮਿਤ ਤਿਵਾੜੀ ਵੱਲੋਂ ਰਾਜਪਾਲ ਦੇ ਏਡੀਸੀ ਵਜੋਂ ਕੰਮ ਕੀਤਾ ਜਾ ਰਿਹਾ ਸੀ ਪਰ ਇੱਕ-ਡੇਢ ਸਾਲ ਪਹਿਲਾਂ ਰਾਜਪਾਲ ਦਫ਼ਤਰ ਨੂੰ ਛੱਡ ਕੇ ਵਾਪਸ ਏਅਰਫੋਰਸ ਜਾਣਾ ਸੀ।

    OSD of Governor

    ਦੱਸਿਆ ਜਾ ਰਿਹਾ ਹੈ ਕਿ ਅਮਿਤ ਤਿਵਾੜੀ ਇੱਕ ਵਾਰ ਵਾਪਸ ਏਅਰਫੋਰਸ ਵਿੱਚ ਚਲੇ ਵੀ ਗਏ ਸਨ ਪਰ ਕੁਝ ਹਫ਼ਤਿਆਂ ਬਾਅਦ ਹੀ ਉਹ ਉਥੋਂ ਵਾਪਸ ਰਾਜਪਾਲ ਦਫ਼ਤਰ ਵਿੱਚ ਪਰਤ ਆਏ ਸਨ ਪਰ ਉਹ ਏਡੀਸੀ (ਐੱਮ) ਦੇ ਅਹੁਦੇ ’ਤੇ ਨਹੀਂ ਰਹਿ ਸਕਦੇ, ਜਿਸ ਕਾਰਨ ਉਨ੍ਹਾਂ ਨੂੰ ਰੱਖਣ ਲਈ ਉਸ ਸਮੇਂ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਓਐੱਸਡੀ ਵਜੋਂ ਅਮਿਤ ਤਿਵਾੜੀ ਨੂੰ ਰੱਖਣ ਦਾ ਫੈਸਲਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਬਨਵਾਰੀ ਲਾਲ ਪੁਰੋਹਿਤ ਵੱਲੋਂ ਓਐੱਸਡੀ ਦੀ ਪੋਸਟ ਤਿਆਰ ਕਰਨ ਲਈ ਪੰਜਾਬ ਸਰਕਾਰ ਨੂੰ ਫਾਈਲ ਵੀ ਭੇਜਦੇ ਹੋਏ ਮੁੱਖ ਸਕੱਤਰ ਨੂੰ ਜਲਦ ਹੀ ਕਾਰਵਾਈ ਕਰਨ ਲਈ ਆਦੇਸ਼ ਵੀ ਦਿੱਤੇ ਸਨ।

    Read Also : Government News: ਕੇਂਦਰ ਨੇ ਸੂਬਿਆਂ ਨੂੰ ਦਿੱਤਾ ਖਾਸ ਸਹੂਲਤ, ਹੁਣ ਨਹੀਂ ਆਵੇਗੀ ਇਹ ਪ੍ਰੇਸ਼ਾਨੀ

    ਜ਼ਿਕਰਯੋਗ ਹੈ ਕਿ ਪਿਛਲੇ ਇੱਕ-ਡੇਢ ਸਾਲ ਤੋਂ ਇਹ ਮਾਮਲਾ ਲਮਕਦਾ ਹੀ ਆ ਰਿਹਾ ਸੀ। ਹੁਣ ਮੌਜ਼ੂਦਾ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਕਹਿਣ ’ਤੇ ਪੰਜਾਬ ਸਰਕਾਰ ਓਐੱਸਡੀ ਦੀ ਪੋਸਟ ਨੂੰ ਮਨਜ਼ੂਰੀ ਦੇਣ ਲਈ ਤਿਆਰ ਹੋ ਗਈ ਹੈ। ਜਿਸ ਕਾਰਨ ਹੀ 10 ਫਰਵਰੀ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਓਐੱਸਡੀ ਦੀ ਪੋਸਟ ਨੂੰ ਮਨਜ਼ੂਰੀ ਦੇਣ ਵਾਲਾ ਏਜੰਡਾ ਸ਼ਾਮਲ ਕਰ ਲਿਆ ਗਿਆ ਹੈ। ਇਹ ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਇਸ ਤਰ੍ਹਾਂ ਦੀ ਕੋਈ ਪੋਸਟ ਨਾ ਹੋਣ ਦੇ ਬਾਵਜੂਦ ਅਮਿਤ ਤਿਵਾੜੀ ਤੋਂ ਬਤੌਰ ਓਐੱਸਡੀ ਕੰਮ ਲਿਆ ਜਾ ਰਿਹਾ ਹੈ।

    LEAVE A REPLY

    Please enter your comment!
    Please enter your name here