ਪਟਿਆਲਾ ਨੇੜੇ ਸਥਿਤ ਵੱਡੀ ਨਦੀ ਖ਼ਤਰੇ ਦੇ ਨਿਸ਼ਾਨ ਤੋਂ ਹੋਈ ਪਾਰ, ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਜਾਇਆ ਗਿਆ

Patiala-News-4

ਘਨੌਰ ਇਲਾਕੇ ਵਿਚ ਨਰਵਾਣਾ ਬਰਾਂਚ ਨਹਿਰ ਵਿੱਚ ਪਿਆ ਪਾੜ, ਲੋਕਾਂ ‘ਚ ਡਰ ਦਾ ਮਾਹੌਲ | Patiala News

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਦੀ ਵੱਡੀ ਨਦੀ ਵਿਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ ਜਿਸ ਤੋਂ ਬਾਅਦ ਨਦੀ ਨੇੜੇ ਵਸਨੀਕਾਂ ਨੂੰ ਸੁਰੱਖਿਅਤ ਥਾਵਾਂ ਤੇ ਟਰੈਕਟਰ ਟਰਾਲੀਆਂ ਸਮੇਤ ਹੋਰ ਸਾਧਨਾਂ ਰਾਹੀਂ ਲਿਜਾਇਆ ਗਿਆ। ਇੱਧਰ ਘਨੌਰ ਇਲਾਕੇ ਵਿੱਚ ਲੱਘਦੀ ਨਰਵਾਣਾ ਬਰਾਂਚ ਨਹਿਰ ਵਿੱਚ ਪਾੜ ਪੈਣ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਹੈ । ਜਿੱਥੇ ਇਹ ਪਾੜ ਪਿਆ ਹੈ ਉੱਥੇ ਨੇੜੇ ਹੀ ਮਹਿਦੂਦਾਂ ਪਿੰਡ ਹੈ ਜਿਸ ਕਾਰਨ ਇੱਥੋਂ ਦੇ ਲੋਕਾਂ ਵਿੱਚ ਆਪਣੀ ਫਸਲ ਸਮੇਤ ਹੋਰ ਸਮਾਨ ਦੇ ਨੁਕਸਾਨ ਹੋਣ ਦਾ ਡਰ ਹੈ। (Patiala News)

ਇਹ ਵੀ ਪੜ੍ਹੋ : ਸੀਵਰੇਜ ਧਸਣ ਕਾਰਨ ਲੋਕ ਚਿੰਤਾ ’ਚ, ਆਈਟੀਆਈ ਰੋਡ ਵਾਸੀਆਂ ਲਈ ਮੀਂਹ ਬਣਿਆ ਆਫ਼ਤ

ਪਟਿਆਲਾ ਦੀ ਵੱਡੀ ਨਦੀ ਤੇ ਖਤਰੇ ਦਾ ਨਿਸ਼ਾਨ 12 ਫੁੱਟ ਤੇ ਹੈ ਜਦ ਕਿ ਇੱਥੇ ਪਾਣੀ 14 ਫੁੱਟ ਦੇ ਕਰੀਬ ਚੱਲ ਰਿਹਾ ਹੈ। ਇਸ ਦੌਰਾਨ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਸਮੇਤ ਪਟਿਆਲਾ ਸ਼ਹਿਰੀ ਵਿਧਾਇਕ ਅਜੀਤਪਾਲ ਕੋਹਲੀ ਵੱਲੋਂ ਲੋਕਾਂ ਨਾਲ ਮਦਦ ਕੀਤੀ ਗਈ। ਪਟਿਆਲਾ ਜਿਲੇ ਦੇ ਲੋਕਾਂ ਵਿੱਚ ਪਾਣੀ ਨੂੰ ਲੈ ਕੇ ਪੂਰੀ ਤਰਾਂ ਡਰ ਦਾ ਮਾਹੌਲ ਹੈ ਅਤੇ ਇੱਥੇ ਹੜ ਵਰਗੇ ਹਾਲਾਤ ਬਣੇ ਹੋਏ ਹਨ।

Patiala News