ਬੁਲੰਦ ਹੌਂਸਲੇ ਦੀ ਜਿੱਤ

Spirts

ਲਗਭਗ ਢਾਈ ਸੌ ਸਾਲ ਪਹਿਲਾਂ ਦੀ ਘਟਨਾ ਹੈ। ਜਾਪਾਨ ’ਚ ਹਵਾਨਾ ਹੋਕੀਚੀ ਨਾਂਅ ਦੇ ਇੱਕ ਲੜਕੇ ਦਾ ਜਨਮ ਹੋਇਆ ਸੱਤ ਸਾਲ ਦੀ ਉਮਰ ’ਚ ਚੇਚਕ ਕਾਰਨ ਲੜਕੇ ਦੀਆਂ ਅੱਖਾਂ ਦੀ ਰੌਸ਼ਨੀ ਜਾਂਦੀ ਰਹੀ। ਉਸ ਦੀ ਜ਼ਿੰਦਗੀ ’ਚ ਬਿਲਕੁਲ ਹਨ੍ਹੇਰਾ ਹੋ ਗਿਆ ਸੀ ਕੁਝ ਦਿਨਾਂ ਤੱਕ ਤਾਂ ਹੋਕੀਚੀ ਇਸ ਮਾੜੀ ਕਿਸਮਤ ਦੀ ਤਬਦੀਲੀ ਨੂੰ ਸਮਝ ਨਹੀਂ ਸਕਿਆ ਪਰ ਜਿਉਂ- ਜਿਉਂ ਦਿਨ ਲੰਘਦੇ ਰਹੇ, ਤਿਉਂ-ਤਿਉਂ ਹੋਕੀਚੀ ਨੇ ਮਨ ’ਚ ਧਾਰ ਲਿਆ ਕਿ ਕਿਸੇ ਵੀ ਕੀਮਤ ’ਤੇ ਹਾਰ ਨਹੀਂ ਮੰਨਣੀ ਉਸ ਨੇ ਪੜ੍ਹਨਾ ਸ਼ੁਰੂ ਕੀਤਾ ਹੌਲੀ-ਹੌਲੀ ਉਸ ਨੂੰ ਕਿਤਾਬਾਂ ਨਾਲ ਡੂੰਘਾ ਪ੍ਰੇਮ ਹੋ ਗਿਆ ਕਿਤਾਬਾਂ ਹੀ ਉਸ ਦੀਆਂ ਅੱਖਾਂ ਸਨ, ਜੋ ਉਸ ਨੂੰ ਜ਼ਿੰਦਗੀ ਦਾ ਰਾਹ ਦਿਖਾਉਦੀਆਂ ਸਨ ਉਮਰ ਭਰ ਉਸ ਨੇ ਆਪਣਾ ਅਧਿਐਨ ਜਾਰੀ ਰੱਖਿਆ ਦੂਜਿਆਂ ਤੋਂ ਕਿਤਾਬਾਂ ਪੜ੍ਹਵਾ ਕੇ ਹੋਕੀਚੀ ਦਾ ਗਿਆਨ ਭੰਡਾਰ ਅਸੀਮਤ ਹੋ ਚੁੱਕਾ ਸੀ।

ਫਿਰ ਉਸ ਨੇ ਆਪਣੇ ਗਿਆਨ ਨੂੰ ਇੱਕ ਕਿਤਾਬ ਦੇ ਰੂਪ ’ਚ ਸਮੇਟਣਾ ਚਾਹਿਆ। ਜਦੋਂ ਇਹ ਗੱਲ ਇੱਕ ਕੌਮੀ ਸੰਸਥਾ ਨੂੰ ਪਤਾ ਲੱਗੀ ਤਾਂ ਉਸ ਨੇ ਹੋਕੀਚੀ ਦੇ ਗਿਆਨ ਨੂੰ ਕਿਤਾਬ ਦੇ ਰੂਪ ’ਚ ਲਿਖਵਾਇਆ ਹੋਕੀਚੀ ਨੇ ਬੋਲ ਕੇ ਸੰਪੂਰਨ ਕਿਤਾਬ ਨੂੰ ਲਿਖਵਾ ਦਿੱਤਾ ਕੌਮੀ ਸੰਸਥਾ ਨੂੰ ਹੋਕੀਚੀ ਵੱਲੋਂ ਲਿਖਵਾਈ ਗਈ ਕਿਤਾਬ ਬਹੁਤ ਅਹਿਮ ਲੱਗੀ ਉਸ ਨੇ ਉਸ ਦੇ ਆਧਾਰ ’ਤੇ ਇੱਕ ਵਿਸ਼ਵ ਗਿਆਨ ਕੋਸ਼ ਪ੍ਰਕਾਸ਼ਿਤ ਕੀਤਾ।

ਇਹ ਵਿਸ਼ਵ ਗਿਆਨ ਕੋਸ਼ 2820 ਭਾਗਾਂ ’ਚ ਪ੍ਰਕਾਸ਼ਿਤ ਹੋਇਆ। ਵਿਸ਼ਵ ਇਤਿਹਾਸ ’ਚ ਅੱਜ ਤੱਕ ਇਸ ਤੋਂ ਵੱਧ ਕੋਈ ਤੱਥਪੂਰਨ ਕਿਤਾਬ ਪ੍ਰਕਾਸ਼ਿਤ ਨਹੀਂ ਹੋਈ ਹੋਕੀਚੀ ਨੇ ਹਿੰਮਤ ਨਹੀਂ ਹਾਰੀ ਉਸ ਨੇ ਆਪਣੀ ਜ਼ਿੰਦਗੀ ਨੂੰ ਇੱਕ ਸਾਰਥਿਕ ਮੋੜ ’ਤੇ ਪਹੁੰਚਾਇਆ ਤੇ ਆਤਮ-ਵਿਸ਼ਵਾਸ ਦੇ ਬਲ ’ਤੇ 101 ਸਾਲ ਤੱਕ ਜਿਉਂਦਾ ਰਿਹਾ। ਉਸ ਨੇ ਆਪਣੀ ਸਰੀਰਕ ਕਮੀ ਨੂੰ ਆਪਣੀ ਤਾਕਤ ਬਣਾ ਕੇ ਆਪਣੀ ਮਾੜੀ ਕਿਸਮਤ ਭਰੇ ਜੀਵਨ ਨੂੰ ਮਹਾਨ ਬਣਾ ਲਿਆ ਉਸ ਦਾ ਜੀਵਨ ਦੂਜਿਆਂ ਲਈ ਇੱਕ ਮਿਸਾਲ ਬਣ ਗਿਆ।

LEAVE A REPLY

Please enter your comment!
Please enter your name here