ਸਾਡੇ ਨਾਲ ਸ਼ਾਮਲ

Follow us

14.5 C
Chandigarh
Saturday, January 31, 2026
More
    Home Breaking News ਦਿਮਾਗੀ ਦੌਰਿਆਂ...

    ਦਿਮਾਗੀ ਦੌਰਿਆਂ ਦੇ ਪੀੜਤਾਂ ਨੂੰ ਸਰਕਾਰੀ ਹਸਪਤਾਲਾਂ ’ਚ ਮਿਲੇਗਾ ਬਿਹਤਰ ਇਲਾਜ : ਡਾ. ਬਲਬੀਰ ਸਿੰਘ

    Brain Attack

    ਕਿਹਾ, ਸੂਬੇ ਦੇ 3 ਕਰੋੜ ਵਾਸੀਆਂ ਦੀ ਸਿਹਤ ਦਾ ਧਿਆਨ ਬਿਹਤਰ ਢੰਗ ਨਾਲ ਰੱਖਣ ਲਈ ਪੰਜਾਬ ਸਰਕਾਰ ਵਚਨਬੱਧ

    • ਵਿਸ਼ਵ ਸਟ੍ਰੋਕ ਦਿਵਸ ਮੌਕੇ ਦਿਮਾਗੀ ਦੌਰਿਆਂ ਬਾਰੇ ਜਾਗਰੂਕਤਾ ਕਾਨਫਰੰਸ ’ਚ ਕੈਬਨਿਟ ਮੰਤਰੀ ਨੇ ਕੀਤੀ ਸ਼ਿਰਕਤ

    (ਖੁਸ਼ਵੀਰ ਸਿੰਘ ਤੂਰ) ਪਟਿਆਲਾ। 3 ਕਰੋੜ ਪੰਜਾਬ ਵਾਸੀਆਂ ਦੀ ਸਿਹਤ ਦਾ ਬਿਹਤਰ ਢੰਗ ਨਾਲ ਧਿਆਨ ਰੱਖਣ ਲਈ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਇੱਥੇ ਸਰਕਾਰੀ ਮੈਡੀਕਲ ਕਾਲਜ ਵਿਖੇ ਵਿਸ਼ਵ ਸਟ੍ਰੋਕ ਦਿਵਸ ਮੌਕੇ ਸਟ੍ਰਾਈਕਰ ਦੇ ਸਹਿਯੋਗ ਨਾਲ ਦਿਮਾਗੀ ਦੌਰਿਆਂ ਬਾਰੇ ਕਰਵਾਈ ਗਈ ਜਾਗਰੂਕਤਾ ਕਾਨਫਰੰਸ ਦਾ ਉਦਘਾਟਨ ਕਰਨ ਮੌਕੇ ਕੀਤਾ। (Brain Attack)

    ਇਸ ਮੌਕੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ, ਸੂਬੇ ਦੇ ਸਾਰੇ ਹਸਪਤਾਲਾਂ ਵਿੱਚ ਅਜਿਹੇ ਪੁਖ਼ਤਾ ਪ੍ਰਬੰਧ ਕਰ ਰਹੀ ਹੈ ਕਿ ਕਿਸੇ ਵੀ ਵਿਅਕਤੀ ਦੀ ਦਿਮਾਗੀ ਦੌਰੇ ਜਾਂ ਸੜਕੀ ਹਾਦਸੇ ਕਰਕੇ ਸਿਰ ਦੀ ਸੱਟ ਨਾਲ ਜਾਨ ਨਾ ਜਾਵੇ ਤੇ ਫ਼ਰਿਸਤੇ ਸਕੀਮ ਵੀ ਸੜਕੀ ਹਾਦਸਿਆਂ ਦੇ ਪੀੜਤਾਂ ਲਈ ਰਾਹਤ ਦੇਵੇਗੀ। ਉਨ੍ਹਾਂ ਕਿਹਾ ਕਿ ਦਿਮਾਗੀ ਦੌਰਿਆਂ ਬਾਰੇ ਜਾਗਰੂਕਤਾ ਦੀ ਘਾਟ ਕਰਕੇ ਮਰੀਜ ਸਮੇਂ ’ਤੇ ਹਸਪਤਾਲ ਨਹੀਂ ਪਹੁੰਚ ਸਕਦਾ ਇਸ ਲਈ ਸਟ੍ਰੋਕ ਦੀ ਜਾਗਰੂਕਤਾ ਲਈ ਵੀ ਸਿਹਤ ਵਿਭਾਗ ਵੱਲੋਂ ਕਦਮ ਉਠਾਏ ਜਾਣਗੇ।

    Brain Attack

    ਸਟ੍ਰੋਕ ਦੇ ਇਲਾਜ ਲਈ ਮਹਿੰਗੀਆਂ ਦਵਾਈਆਂ ਦਾ ਮੁਫ਼ਤ (Brain Attack)

    ਉਨ੍ਹਾਂ ਨੇ ਦੱਸਿਆ ਕਿ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਦਿਮਾਗੀ ਦੌਰਿਆਂ ਤੇ ਸਟ੍ਰੋਕ ਦੇ ਇਲਾਜ ਲਈ ਬਿਹਤਰ ਪ੍ਰਬੰਧ ਮੌਜੂਦ ਹਨ। ਇੱਥੇ ਆਈ.ਸੀ.ਐਮ.ਆਰ ਤੇ ਐਚ.ਬੀ.ਐਸ.ਆਰ. ਤਹਿਤ ਸਟ੍ਰੋਕ ਕੇਅਰ ਦੀ ਐਮਰਜੈਂਸੀ ਚਲਾਈ ਜਾ ਰਹੀ ਹੈ ਤੇ ਸਟ੍ਰੋਕ ਦੇ ਇਲਾਜ ਲਈ ਮਹਿੰਗੀਆਂ ਦਵਾਈਆਂ ਦਾ ਮੁਫ਼ਤ ਪ੍ਰਬੰਧ ਹੈ। ਜਦਕਿ ਇੱਥੇ ਨਿਊਰੋ ਸਰਜਰੀ ਵਿਭਾਗ ਨੂੰ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇੱਥੇ ਡਾ. ਹਰੀਸ਼ ਕੁਮਾਰ ਦੀ ਟੀਮ ਨੇ 64 ਉਪਰੇਸ਼ਨ ਕਰਕੇ ਮਰੀਜ਼ਾਂ ਦੀ ਜਾਨ ਬਚਾਈ ਹੈ।

    ਕਾਨਫਰੰਸ ਦੌਰਾਨ ਕਿ੍ਸ਼ਚੀਅਨ ਮੈਡੀਕਲ ਕਾਲਜ ਲੁਧਿਆਣਾ ਦੇ ਪਿ੍ਰੰਸੀਪਲ, ਨਿਉਰੋਲੋਜੀ ਦੇ ਪ੍ਰੋਫੈਸਰ ਜਯਾਰਾਜ ਪਾਂਡੀਅਨ ਨੇ ਦਿਮਾਗੀ ਦੌਰਿਆਂ ਦੇ ਕਾਰਨਾਂ, ਲੱਛਣਾਂ ਤੇ ਇਲਾਜ ਅਤੇ ਇਸ ਬਾਰੇ ਜਾਗਰੂਕਤਾ ਦੀ ਲੋੜ ਬਾਰੇ ਚਾਨਣਾ ਪਾਇਆ। ਫੋਰਟਿਸ ਹਸਪਤਾਲ ਤੋਂ ਦਿਮਾਗੀ ਦੌਰਿਆਂ ਦੇ ਮਾਹਰ ਡਾ. ਵਿਵੇਕ ਗੁਪਤਾ ਨੇ ਦਿਮਾਗੀ ਦੌਰਿਆਂ ਦੇ ਇਲਾਜ ਦੇ ਖੇਤਰ ਵਿੱਚ ਹੋਈਆਂ ਨਵੀਂਆਂ ਖੋਜਾਂ ਕਰਕੇ ਆਏ ਬਦਲਾਅ ਤੋਂ ਜਾਣੂ ਕਰਵਾਉਂਦਿਆਂ ਸਟ੍ਰੋਕ ਬਾਰੇ ਵੀ ਕੋਵਿਡ ਤੇ ਪੋਲੀਓ ਆਦਿ ਦੀ ਤਰ੍ਹਾਂ ਵਧੇਰੇ ਜਾਗਰੂਕਤਾ ਫੈਲਾਉਣ ਦੀ ਲੋੜ ’ਤੇ ਜ਼ੋਰ ਦਿੱਤਾ।

    ਮੰਚ ਸੰਚਾਲਨ ਡਾਇਰੈਕਟਰ ਤੇ ਮੁਖੀ ਹੈਲਥਕੇਅਰ ਐਡਵੋਕੇਸੀ ਡਾ. ਮਨੋਰਮਾ ਬਖ਼ਸ਼ੀ ਨੇ ਕੀਤਾ। ਇਸ ਮੌਕੇ ਕਰਨਲ ਜੇ.ਵੀ ਸਿੰਘ, ਡਾਇਰੈਕਟਰ ਮੈਡੀਕਲ ਐਜੂਕੇਸ਼ਨ ਡਾ. ਅਵਨੀਸ਼ ਕੁਮਾਰ, ਮੈਡੀਕਲ ਕਾਲਜ ਦੇ ਡਾਇਰੈਕਟਰ ਪਿ੍ਰੰਸੀਪਲ ਡਾ. ਰਾਜਨ ਸਿੰਗਲਾ, ਵਾਈਸ ਪਿ੍ਰੰਸੀਪਲ ਡਾ. ਆਰ.ਪੀ.ਐਸ. ਸਿਬੀਆ, ਮੈਡੀਕਲ ਸੁਪਰਡੈਂਟ ਡਾ. ਹਰਨਾਮ ਸਿੰਘ ਰੇਖੀ, ਡਾ. ਐਮ.ਐਸ. ਮਾਨ, ਨਿਉਰੋਸਰਜਨ ਡਾ. ਹਰੀਸ਼ ਕੁਮਾਰ, ਡਿਪਟੀ ਐਮ.ਐਸ. ਡਾ. ਵਿਨੋਦ ਡੰਗਵਾਲ, ਸਟਰਾਈਕਰ ਤੋਂ ਸ਼ਾਹ ਫੈਜ਼ਲ, ਡਾ. ਮਨੋਜ ਮਾਥੁਰ ਮੌਜੂਦ ਸਨ। ਇਸ ਮੌਕੇ ਮੈਡੀਸਨ, ਨਿਉਰੋਲੋਜੀ, ਰੇਡੀਓਲੋਜੀ, ਫਿਜ਼ਿਓਲੋਜੀ ਦੇ ਵਿਦਿਆਰਥੀ, ਪੀਜੀ ਤੇ ਰੈਜੀਡੈਂਟਸ ਮੌਜੂਦ ਸਨ।

    LEAVE A REPLY

    Please enter your comment!
    Please enter your name here