ਜੱਜ ਐਸ. ਕੇ. ਯਾਦ ਸੁਣਾਉਣਗੇ ਫੈਸਲਾ
ਲਖਨਊ। 6 ਦਸੰਬਰ 1992 ਨੂੰ ਕਾਰ ਸੇਵਕਾਂ ਵੱਲੋਂ ਬਾਬਰੀ ਮਸਜਿਦ ਢਾਹੀ ਗਈ ਸੀ। ਇਸ ਮਾਮਲੇ ’ਚ ਅੱਜ ਸੀਬੀਆਈ ਕੋਰਟ ਥੋੜ੍ਹੀ ਦੇਰ ’ਚ ਆਪਣਾ ਫੈਸਲਾ ਸੁਣਾਏਗੀ।
ਇਸ ਮਾਮਲੇ ’ਚ ਲਾਲ ਕ੍ਰਿਸ਼ਨ ਅਡਵਾਨੀ ਸਮੇਤ 32 ਮੁਲਜ਼ਮ ਹਨ। ਅੱਜ ਇਸ ’ਤੇ ਦੇਸ਼ ਭਰ ਦੀਆਂ ਨਜ਼ਰ ਹੋਣਗੀਆਂ। ਕਿਉਂਕਿ ਇਸ ਮਾਮਲੇ ’ਚ ਦੇਸ਼ ਦੇ ਕਈ ਉੱਘੇ ਆਗੂ ਫਸੇ ਹੋਏ ਹਨ। ਸੂਤਰਾਂ ਅਨੁਸਾਰ 11 ਤੋਂ 12 ਵਜੇ ਦਰਮਿਆਨ ਕਦੇ ਵੀ ਅਦਾਲਤ ਆਪਣਾ ਫੈਸਲਾ ਸੁਣਾ ਸਕਦੀ ਹੈ। ਇਸ ਕੇਸ ਦੇ ਮੁਲਜ਼ਮ ਵਿਨੈ ਕਟੀਆਰ, ਚੰਪਤ ਰਾਇ, ਸਾਧਵੀ ਰਿਤੰਬਰਾ ਵੀ ਅਦਾਲਤ ਪਹੁੰਚ ਗਏ ਹਨ। ਸਪੈਸ਼ਲ ਜੱਜ ਐਸ. ਕੇ. ਯਾਦ ਅਦਾਲਤ ਪਹੁੰਚ ਗਏ ਹਨ। ਅਦਾਲਤ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.