ਫ਼ਰੀਦਕੋਟ, (ਗੁਰਪ੍ਰੀਤ ਪੱਕਾ)। Protest: ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ’ਤੇ ਕਾਰਪੋਰੇਟ ਘਰਾਣਿਆਂ ਨੂੰ ਭਾਰਤ ’ਚੋਂ ਬਾਹਰ ਕਰਨ ਲਈ ਵਿੱਢਿਆ ਸੰਘਰਸ਼ ਜਿਵੇਂ ਕੇ ਸੰਨ 1942 ਵਿੱਚ ਦੇਸ਼ ਦੀ ਆਜ਼ਾਦੀ ਨੂੰ ਲੈ ਕੇ ਅੰਦੋਲਨ ਸ਼ੁਰੂ ਕੀਤਾ ਸੀ ਕਿ ’ਅੰਗਰੇਜ਼ੋ ਭਾਰਤ ਛੱਡੋ’ ਅਤੇ ਨਾਅਰਾ ਦਿੱਤਾ ਸੀ ‘ਅੰਗਰੇਜ਼ ਭਜਾਓ ਦੇਸ਼ ਬਚਾਓ’ ਉਸੇ ਤਰ੍ਹਾਂ ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ ਕਾਰਪੋਰੇਟਾ ਖਿਲਾਫ ਅੰਦੋਲਨ ਵਿੱਢਿਆ ਹੋਇਆ ਹੈ ਜਿਸ ਦਾ ਨਾਅਰਾ ਹੈ ‘ਕਾਰਪੋਰੇਟ ਭਜਾਓ ਦੇਸ਼ ਬਚਾਓ’ ਇਸੇ ਕੜੀ ਤਹਿਤ ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ ਕਾਲ ਦਿੱਤੀ ਗਈ ਸੀ ਜਿਸ ਨੂੰ ਲਾਗੂ ਕਰਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਜ਼ਿਲ੍ਹਾ ਫ਼ਰੀਦਕੋਟ ਵੱਲੋਂ ਰੀਲਾਇੰਸ ਦੇ ਸਮਰਾਟ ਬਜ਼ਾਰ ਅੱਗੇ ਪ੍ਰਦਰਸ਼ਨ ਕੀਤਾ ਗਿਆ।
ਇਹ ਵੀ ਪੜ੍ਹੋ: Punjab News: ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਧੀਆਂ-ਭੈਣਾਂ ਨੂੰ ਰੱਖੜੀ ਮੌਕੇ ਦਿੱਤੀ ਜਾਵੇਗੀ ਵੱਡੀ ਸੌਗਾਤ: ਬਲਜੀਤ ਕੌ…
ਜਿਸ ’ਚ ਭੁਪਿੰਦਰ ਸਿੰਘ ਔਲਖ ਜ਼ਿਲ੍ਹਾ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਕਾਮਰੇਡ ਦਲੀਪ ਸਿੰਘ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸੁਖਦੇਵ ਸਿੰਘ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਲਖਵੀਰ ਸਿੰਘ ਸੇਖੋਂ ਜ਼ਿਲ੍ਹਾ ਖਜਾਨਚੀ,ਸੁਖਦੇਵ ਸਿੰਘ ਬੱਬੀ ਬਰਾੜ ਜ਼ਿਲ੍ਹਾ ਜੁਅੰਇਟ ਸਕੱਤਰ, ਬਲਵਿੰਦਰ ਸਿੰਘ ਧੂੜਕੋਟ ਜ਼ਿਲ੍ਹਾ ਪ੍ਰਚਾਰ ਸਕੱਤਰ, ਗੁਰਪ੍ਰੀਤ ਸਿੰਘ ਜ਼ਿਲ੍ਹਾ ਯੂਥ ਪ੍ਰਧਾਨ ਫਰੀਦਕੋਟ, ਪਰਮਪ੍ਰੀਤ ਸਿੰਘ ਜਰਨਲ ਸਕੱਤਰ ਜ਼ਿਲ੍ਹਾ ਯੂਥ ਵਿੰਗ ਫਰੀਦਕੋਟ,ਜਸਵੀਰ ਸਿੰਘ ਗਿੱਲ ਬਲਾਕ ਪ੍ਰਧਾਨ ਫਰੀਦਕੋਟ, ਭੁਪਿੰਦਰ ਸਿੰਘ ਕੋਠੇ ਮਹਿਲੜ ਬਲਾਕ ਪ੍ਰਧਾਨ ਜੈਤੋ, ਨਛੱਤਰ ਸਿੰਘ ਕੋਟਸੁਖੀਆ ਬਲਾਕ ਪ੍ਰਧਾਨ ਕੋਟਕਪੂਰਾ ਅਮਨਦੀਪ ਸਿੰਘ ਜਰਨਲ ਸਕੱਤਰ ਬਲਾਕ ਫਰੀਦਕੋਟ ਆਦਿ ਆਗੂਆਂ ਵੱਲੋਂ ਅੱਗੇ ਇੱਕ ਘੰਟਾ ਗਿਆਰਾਂ ਵਜੇ ਤੋਂ ਬਾਰ੍ਹਾਂ ਵਜੇ ਤੱਕ ਨਾਅਰੇਬਾਜ਼ੀ ਕਰ ਕੇ ਪ੍ਰਦਰਸ਼ਨ ਕੀਤਾ ਗਿਆ ਅਤੇ ਕਾਰਪੋਰੇਟ ਦਾ ਪੁਤਲਾ ਫੂਕਿਆ ਗਿਆ। Protest
ਇਹ ਵੀ ਪੜ੍ਹੋ: Manish Sisodia: ਮਨੀਸ਼ ਸਿਸੋਦੀਆ ਤਿਹਾੜ ਜੇਲ੍ਹ ਤੋਂ ਬਾਹਰ ਆਏ
ਵੱਖ-ਵੱਖ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕੇ ਕਾਰਪੋਰੇਟ ਘਰਾਣਿਆਂ ਨੂੰ ਭਾਰਤ ਵਿੱਚੋਂ ਚੱਲਦਾ ਕਰਨ ਲਈ ਜੋ ਵੀ ਸੰਘਰਸ਼ ਕਰਨਾ ਪਿਆ ਕਰਾਂਗੇ ਅਤੇ ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ ਦੇਸ਼ ਦੀ ਸੱਤਾ ਨੂੰ WTO ਚੋ ਬਾਹਰ ਕਰਨ ਲਈ ਹਰ ਯਤਨ ਕੀਤਾ ਜਾਵੇਗਾ।
ਇਸ ਮੌਕੇ ਵੱਡੀ ਗਿਣਤੀ ਵਿਚ ਪਹੁੰਚੇ ਕਿਸਾਨ ਆਗੂ ਜਿਨ੍ਹਾਂ ਵਿਚ ਸ਼ਮਸ਼ੇਰ ਸਿੰਘ ਸੰਧੂ ਸੀਨੀਅਰ ਮੀਤ ਪ੍ਰਧਾਨ ਬਲਾਕ ਫਰੀਦਕੋਟ, ਅਮਰਜੀਤ ਸਿੰਘ ਵਾਲੀਆ ਮੀਤ ਪ੍ਰਧਾਨ ਬਲਾਕ ਫਰੀਦਕੋਟ,ਇਕਾਈ ਪ੍ਰਧਾਨ ਲਾਭ ਸਿੰਘ ਸੰਧੂ, ਇਕਾਈ ਪ੍ਰਧਾਨ ਬਾਬੂ ਸਿੰਘ, ਪਾਲ ਸਿੰਘ ਪੱਕਾ ਸੀਨੀਅਰ ਮੀਤ ਪ੍ਰਧਾਨ, ਜਸਕਰਨ ਸਿੰਘ ਇਕਾਈ ਪ੍ਰਧਾਨ ਨੱਥੇਵਾਲਾ, ਕੁਲਵੰਤ ਰਾਜ ਸ਼ਰਮਾ, ਰੂਪ ਸਿੰਘ ਇਕਾਈ ਪ੍ਰਧਾਨ ਮਚਾਕੀ ਮੱਲ ਸਿੰਘ, ਹਰਪਾਲ ਸਿੰਘ ਮਚਾਕੀ, ਰਣਧੀਰ ਸਿੰਘ ਫਰੀਦਕੋਟ,ਮਦਨ ਲਾਲ ਸਮਾਜ ਸੇਵੀ ਫਰੀਦਕੋਟ, ਜਗਸੀਰ ਸਿੰਘ ਪੱਕਾ, ਕੁਲਦੀਪ ਸਿੰਘ ਜਰਨਲ ਸਕੱਤਰ ਇਕਾਈ ਪਿੰਡ ਚੈਨਾ, ਹਰਮੀਤ ਸਿੰਘ ਚੈਨਾ ,ਦਿਆਲ ਸਿੰਘ ਆਦਿ ਆਗੂ ਹਾਜ਼ਰ ਸਨ।