Saint Dr MSG: ਜਦੋਂ ਪੂਜਨੀਕ ਪਰਮ ਪਿਤਾ ਜੀ ਨੇ ਚੋਰ ਨੂੰ ਦਿੱਤੀ ਅਨੋਖੇ ਤਰੀਕੇ ਨਾਲ ਚੋਰੀ ਦੀ ਆਦਤ ਛੱਡਣ ਦੀ ਸਿੱਖਿਆ

Saint Dr MSG
Satnam Singh Ji Maharaj

ਪੂਜਨੀਕ ਪਰਮ ਪਿਤਾ ਜੀ ਦੀ ਮਹਾਨਤਾ ਵਰਣਨ ਤੋਂ ਪਰੇ | Saint Dr MSG

ਗੁਰਗੱਦੀ ‘ਤੇ ਬਿਰਾਜਮਾਨ ਹੋਣ ਤੋਂ ਪਹਿਲਾਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਸ੍ਰੀ ਜਲਾਲਆਣਾ ਸਾਹਿਬ ਵਿਖੇ ਆਪਣੇ ਖੇਤਾਂ ਦੀ ਸੰਭਾਲ ਤੇ ਨਿਗਰਾਨੀ ਖੁਦ ਕਰਦੇ ਸਨ। (Saint Dr MSG)

ਇੱਕ ਵਾਰ ਆਪ ਜੀ ਦੇ ਖੇਤ ‘ਚ ਛੋਲਿਆਂ ਦੀ ਫਸਲ ਦੀ ਚੋਰੀ ਹੋਣ ਲੱਗ ਪਈ ਪਰਮ ਪਿਤਾ ਜੀ ਨੇ ਨਿਗਰਾਨੀ ਸ਼ੁਰੂ ਕੀਤੀ ਤੇ ਇੱਕ ਦਿਨ ਕਿਸੇ ਵਿਅਕਤੀ ਨੂੰ ਚੋਰੀ-ਚੋਰੀ ਫ਼ਸਲ ਚੁੱਕਦਿਆਂ ਵੇਖ ਲਿਆ। ਚੋਰ ਨੇ ਛੋਲਿਆਂ ਦੀ ਪੰਡ ਬੰਨ੍ਹ ਲਈ ਪਰ ਮੁਫਤ ਦੇ ਮਾਲ ਦੇ ਲੋਭ ‘ਚ ਉਹ ਏਨੀ ਜ਼ਿਆਦਾ ਫਸਲ ਵੱਢ ਬੈਠਾ ਕਿ ਮੁੜ ਕੇ ਪੰਡ ਨਾ ਚੁੱਕੀ ਜਾਵੇ।

Also Read : ਰੂਹਾਨੀਅਤ: ਸਿਮਰਨ ਕਰਦੇ ਹੋਏ ਬੁਰਾਈਆਂ ਦਾ ਤਿਆਗ ਕਰੋ

ਪੂਜਨੀਕ ਪਰਮ ਪਿਤਾ ਜੀ ਹੌਲੀ-ਹੌਲੀ ਉਸ ਕੋਲ ਪਹੁੰਚ ਗਏ। ਚੋਰ ਆਪ ਜੀ ਨੂੰ ਵੇਖ ਕੇ ਘਬਰਾ ਗਿਆ ਆਪ ਜੀ ਨੇ ਉਸ ਨੂੰ ਹੌਂਸਲਾ ਦਿੱਤਾ ਤੇ ਨਾ ਡਰਨ ਲਈ ਕਿਹਾ ਪੂਜਨੀਕ ਪਰਮ ਪਿਤਾ ਜੀ ਨੇ ਉਸ ਨੂੰ ਫ਼ਰਮਾਇਆ ਕਿ ਇਸ ਪੰਡ ਦੀਆਂ ਦੋ ਪੰਡਾਂ ਬਣਾ ਲਵੇ ਤੇ ਆਪਾਂ ਇੱਕ-ਇੱਕ ਚੁੱਕ ਲੈਂਦੇ ਹਾਂ ਚੋਰ ਚਾਹੁੰਦਾ ਸੀ ਕਿ ਇਹ ਦੋਵੇਂ ਪੰਡਾਂ ਆਪ ਜੀ (ਪੂਜਨੀਕ ਪਰਮ ਪਿਤਾ ਜੀ) ਦੇ ਘਰ ਲਿਜਾਈਆਂ ਜਾਣ।

ਪਰ ਪੂਜਨੀਕ ਪਰਮ ਪਿਤਾ ਜੀ ਨੇ ਫ਼ਰਮਾਇਆ, ”ਨਹੀਂ ਇਹ ਤੇਰੇ ਹਿੱਸੇ ਦੀਆਂ ਹਨ ਤੇ ਤੇਰੇ ਘਰ ਹੀ ਲੈ ਕੇ ਚੱਲਾਂਗੇ” ਪੂਜਨੀਕ ਪਰਮ ਪਿਤਾ ਜੀ ਆਪਣੇ ਪਵਿੱਤਰ ਕਰ ਕਮਲਾਂ ਨਾਲ ਪੰਡ ਉਸ ਦੇ ਘਰ ਛੱਡ ਕੇ ਆਏ ਜਦੋਂ ਪਰਮ ਪਿਤਾ ਜੀ ਉਸ ਵਿਅਕਤੀ ਦੇ ਘਰੋਂ ਵਾਪਸ ਆਉਣ ਲੱਗੇ ਤਾਂ ਉਸ ਨੇ ਆਪ ਜੀ ਤੋਂ ਮਾਫ਼ੀ ਮੰਗੀ ਅਤੇ ਅੱਗੇ ਤੋਂ ਕਦੇ ਵੀ ਚੋਰੀ ਨਾ ਕਰਨ ਦਾ ਵਾਅਦਾ ਕੀਤਾ ਪੂਜਨੀਕ ਪਰਮ ਪਿਤਾ ਜੀ ਦੀ ਮਹਾਨਤਾ ਵਰਣਨ ਤੋਂ ਪਰੇ ਹੈ ਜਿਨ੍ਹਾਂ ਦਿਆਲਤਾ ਕਰਕੇ ਨਾ ਸਿਰਫ ਉਸ ਨੂੰ ਮੁਆਫ਼ ਕੀਤਾ ਸਗੋਂ ਉਸ ਨੂੰ ਚੋਰੀ ਦੀ ਬੁਰੀ ਆਦਤ ਛੱਡਣ ਦੇ ਵੀ ਕਾਬਲ ਬਣਾਇਆ। Saint Dr MSG