Sangrur News: ਸੰਗਰੂਰ (ਗੁਰਪ੍ਰੀਤ ਸਿੰੰਘ/ਨਰੇਸ਼ ਕੁਮਾਰ)। ਸਥਾਨਕ ਮੁੱਖ ਮੰਤਰੀ ਦੀ ਕੋਠੀ ਅੱਗੇ ਅਨੇਕਾਂ ਵਾਰ ਕੂਕ-ਕੂਕ ਕੇ ਆਪਣੀਆਂ ਮੰਗਾਂ ਰੱਖਣ ਮਗਰੋਂ ਅੱਕੇ ਬੇਰੁਜਗਾਰਾਂ ਨੇ ਅੱਜ ਸਥਾਨਕ ਸੰਗਰੂਰ ਸਹਿਰ ਨੂੰ ਆਉਂਦੀਆਂ ਵੱਖ-ਵੱਖ ਸੜਕਾਂ ਦੁਆਲੇ ਮੰਗਾਂ ਲਿਖ ਦਿੱਤੀਆਂ। ਸਥਾਨਕ ਡਿਪਟੀ ਕਮਿਸਨਰ ਦਫਤਰ ਸਾਹਮਣੇ 25 ਦਸੰਬਰ ਤੋਂ ਪੱਕਾ ਮੋਰਚਾ ਲਾ ਕੇ ਬੈਠੇ ਬੇਰੁਜਗਾਰਾਂ ਨੇ ਪੰਜਾਬ ਵਾਸੀਆਂ ਨੂੰ ਆਪਣੀਆਂ ਮੰਗਾਂ ਤੋਂ ਜਾਣੂ ਕਰਵਾਉਣ ਲਈ ਕੰਧ ਨਾਅਰੇ ਲਿਖਣ ਦੀ ਵਿੱਢੀ ਮੁਹਿੰਮ ਤਹਿਤ ਬਡਰੁੱਖਾਂ ਨੇੜਲੇ ਓਵਰ ਬਰਿੱਜ, ਸੜਕ ਦੁਆਲੇ ਬਣੀਆਂ ਪੁਲੀਆਂ ਜਾਂ ਹੋਰ ਇਮਾਰਤਾਂ ਉੱਤੇ ਨਾਅਰੇ ਲਿਖੇ ।
ਮੋਰਚੇ ਦੇ ਆਗੂਆਂ ਰਮਨ ਕੁਮਾਰ ਮਲੋਟ, ਹਰਜਿੰਦਰ ਸਿੰਘ ਝੁਨੀਰ ਅਤੇ ਅਮਨ ਸੇਖਾ ਨੇ ਦੱਸਿਆ ਕਿ ਭਰਤੀ ਕੈਲੰਡਰ ਲਾਗੂ ਕਰਨ ਦੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੌਣੇ ਚਾਰ ਸਾਲਾਂ ਵਿੱਚ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਇੱਕ ਵੀ ਨਵੀਂ ਰੈਗੂਲਰ ਭਰਤੀ ਨਹੀਂ ਕੀਤੀ। ਜਿਸ ਕਾਰਨ ਹਜਾਰਾਂ ਬੇਰੁਜਗਾਰ ਓਵਰ ਏਜ ਹੋ ਚੁੱਕੇ ਹਨ। Sangrur News
Read Also : ਡਾ. ਦਰਸ਼ਨ ਸਿੰਘ ‘ਆਸ਼ਟ’ ਬਣੇ Punjabi University ਦੇ ਸਹਾਇਕ ਰਜਿਸਟਰਾਰ
ਉਹਨਾਂ ਕਿਹਾ ਕਿ ਇਸੇ ਸਹਿਰ ਅੰਦਰ ਸਾਲ 2019 ਵਿੱਚ ਉਸ ਵੇਲੇ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਤੋ ਮਾਸਟਰ ਕੇਡਰ ਵਿੱਚ ਥੋਪੀ ਬੇਤੁਕੀ 55 ਫੀਸਦੀ ਲਾਜਮੀ ਅੰਕਾਂ ਦੀ ਸਰਤ ਰੱਦ ਕਰਵਾਈ ਸੀ।ਪ੍ਰੰਤੂ ਅਫਸੋਸ ਉਹੀ ਬੇਰੁਜਗਾਰ ਮਾਰੂ ਬੇਤੁਕੀ ਸਰਤ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁੜ ਥੋਪੀ ਹੈ।ਇਸ ਲਈ ਇਸਨੂੰ ਰੱਦ ਕਰਵਾਉਣ, ਮਾਸਟਰ ਕੇਡਰ ਅਤੇ ਲੈਕਚਰਾਰ ਦੇ ਵਿਸ਼ਿਆਂ ਦੀਆਂ ਅਸਾਮੀਆਂ ਜਾਰੀ ਕਰਵਾਉਣ,ਆਰਟ ਐਂਡ ਕਰਾਫਟ ਦੀਆਂ 250 ਪੋਸਟਾਂ ਦੀ ਲਿਖਤੀ ਪ੍ਰੀਖਿਆ ਤੁਰੰਤ ਕਰਵਾਉਣ ਅਤੇ ਸਿਹਤ ਵਿਭਾਗ ਵਿੱਚ ਮਲਟੀ ਪਰਪਜ ਹੈਲਥ ਵਰਕਰ ਪੁਰਸ ਦੀਆਂ ਅਸਾਮੀਆਂ ਉਮਰ ਹੱਦ ਛੋਟ ਸਮੇਤ ਜਾਰੀ ਕਰਵਾਉਣ ਲਈ ਪੱਕਾ ਮੋਰਚਾ ਜਾਰੀ ਹੈ।
ਉੱਧਰ ਪੱਕੇ ਮੋਰਚੇ ਉੱਤੇ ਬੈਠੇ ਦਰਜਨ ਕਰੀਬ ਬੇਰੁਜਗਾਰਾਂ ਨੇ ਵੀ ਪੰਜਾਬ ਸਰਕਾਰ ਖ਼ਿਲਾਫ ਨਾਅਰੇਬਾਜੀ ਕੀਤੀ। ਇਸ ਮੌਕੇ ਗੁਰਿੰਦਰ ਸਿੰਘ ਕੇਰਾ ਖੇੜਾ, ਰਾਜਵੀਰ ਕੌਰ, ਗੁਰਸਿਮਰਨ ਸਿੰਘ ਲਾਲ ਬਾਈ, ਮਨਦੀਪ ਕੌਰ, ਸੁਖਪਾਲ ਖਾਨ, ਮਨਦੀਪ ਸਿੰਘ, ਕੇਵਲ ਕ੍ਰਿਸ਼ਨ, ਮਨਪ੍ਰੀਤ ਸਿੰਘ ਭਰੂਰ, ਲਵਪ੍ਰੀਤ ਸਿੰਘ ਪੁੰਨਾਵਾਲ, ਹਰਦੀਪ ਸਿੰਘ ਸੰਗਰੂਰ, ਕਰਮਜੀਤ ਕੌਰ ਸੰਗਰੂਰ ,ਰਿੰਕੂ ਸਿੰਘ,ਦੀਪ ਸਿੰਘ, ਕਿਰਨਜੀਤ ਕੌਰ ਰਾਮਪੁਰਾ ਅਤੇ ਪਰਮਜੀਤ ਕੌਰ ਬੰਗਾਵਾਲੀ ਆਦਿ ਹਾਜ਼ਰ ਸਨ।














