(ਅਨਿਲ ਲੁਟਾਵਾ) ਅਮਲੋਹ। ਅਮਲੋਹ ਦੇ ਨਜ਼ਦੀਕ ਪਿੰਡ ਸੌਂਟੀ ਦੀ ਪੰਚਾਇਤ ਜੋ ਕਿ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੇ ਯਤਨਾਂ ਸਦਕਾ ਤਕਰੀਬਨ 60 ਸਾਲ ਬਾਅਦ ਸਰਵਸੰਮਤੀ ਨਾਲ ਬਣੀ ਹੈ। ਪਿੰਡ ਸੌਂਟੀ ਨੇ ਆਪਣੇ ਪਿੰਡ ਦੀ ਧੜੇਬੰਦੀ ਨੂੰ ਖਤਮ ਕਰਦੇ ਹੋਏ ਸਮੂਹ ਨਗਰ ਨਿਵਾਸੀਆਂ ਨੇ ਇਕੱਠੇ ਹੋ ਕੇ ਸਰਬ ਸੰਮਤੀ ਨਾਲ ਪਿੰਡ ਦੀ ਪੰਚਾਇਤ ਦੀ ਚੋਣ ਕੀਤੀ ਹੈ। Amloh News
ਇਹ ਵੀ ਪੜ੍ਹੋ: ਮਾਣਯੋਗ ਸੁਪਰੀਮ ਕੋਰਟ ‘ਚ ਰੱਖਾਂਗੇ ਆਪਣਾ ਪੱਖ : ਬੁਲਾਰਾ
ਨਵੀਂ ਚੁਣੀ ਗਈ ਪੰਚਾਇਤ ਵੱਲੋਂ ਇਕੱਠੇ ਹੋ ਕੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਗਿਆ।’ਆਪ’ ਦੇ ਸੀਨੀਅਰ ਆਗੂ ਐਡਵੋਕੇਟ ਮਨਿੰਦਰ ਸਿੰਘ ਮਨੀ ਬੜਿੰਗ ਨੇ ਸਮੂਹ ਪੰਚਾਇਤ ਅਤੇ ਨਗਰ ਨਿਵਾਸੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਮਨੀ ਬੜਿੰਗ ਨੇ ਕਿਹਾ ਕਿ ਹਲਕੇ ਅੰਦਰ ਲਗਭਗ ਦਰਜਨਾਂ ਦੇ ਕਰੀਬ ਸਰਬ ਸੰਮਤੀ ਨਾਲ ਪੰਚਾਇਤਾਂ ਬਣ ਚੁੱਕੀਆਂ ਹਨ ਜੋ ਕਿ ਇੱਕ ਵੱਡਾ ਉਪਰਾਲਾ ਹੈ ਜਿਸ ਨਾਲ ਪਿੰਡ ਵਿੱਚ ਅਮਾਨ-ਸ਼ਾਂਤੀ, ਭਾਈਚਾਰਕ ਸਾਂਝ ਤਾਂ ਵਧੇਗੀ ਹੀ, ਉਸ ਪਿੰਡ ਵਿੱਚ ਸਰਕਾਰ ਵੱਲੋਂ ਐਲਾਨੇ ਗਏ 5 ਲੱਖ ਰੁਪਏ ਦੀ ਵਿਸ਼ੇਸ਼ ਗਰਾਂਟ ਵੀ ਦਿੱਤੀ ਜਾਵੇਗੀ ਜਿਸ ਨਾਲ ਪਿੰਡ ਦੇ ਵਿਕਾਸ ਲਈ ਵੱਡਾ ਯੋਗਦਾਨ ਹੋਵੇਗਾ।
ਇਸ ਮੌਕੇ ਸਰਪੰਚ ਦਲਜੀਤ ਕੌਰ ਪਤਨੀ ਰਾਜਵੀਰ ਸਿੰਘ, ਪੰਚ ਗਿੰਦਰ ਸਿੰਘ, ਪੰਚ ਮਲਕੀਤ ਸਿੰਘ, ਪੰਚ ਪਰਮਜੀਤ ਕੌਰ ਮੁਟਿਆਰ, ਪੰਚ ਸਲਮਾ,ਪੰਚ ਰਜਨੀ ਰਾਣੀ,ਪੰਚ ਪਰਮਜੀਤ ਕੌਰ, ਪੰਚ ਹਰਜਿੰਦਰ ਸਿੰਘ,ਪੰਚ ਅਮਰਜੋਤ ਸਿੰਘ, ਪੰਚ ਸੁਖਵਿੰਦਰ ਸਿੰਘ ਤੋਂ ਇਲਾਵਾ ਸਮੂਹ ਪਿੰਡ ਹਾਜ਼ਰ ਸਨ । Amloh News