ਖਾਲਿਸਤਾਨੀ ਮਾਰਚ ਨੂੰ ਲੈ ਕੇ ਦੋ ਧਿਰਾਂ ਆਹਮੋਂ-ਸਾਹਮਣੇ, ਇੱਟਾਂ, ਰੋੜੇ, ਤਲਵਾਰਾਂ ਚੱਲੀਆਂ

siva seena

ਗੋਲੀ ਲੱਗਣ ਕਾਰਨ ਇੱਕ ਵਿਅਕਤੀ ਜਖ਼ਮੀ, ਕਈ ਪੁਲਿਸ ਵਾਲੇ ਵੀ ਹੋਏ ਫੱਟੜ

  • ਪੁਲਿਸ ਨੇ ਕੀਤੀ ਹਵਾਈ ਫਾਇਰਿੰਗ, ਪਟਿਆਲਾ ’ਚ ਸਾਰਾ ਦਿਨ ਰਿਹਾ ਤਨਾਅ ਵਾਲਾ ਮਹੌਲ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸਾਬਕਾ ਮੁੱਖ ਮੰਤਰੀ ਦੇ ਸ਼ਹਿਰ ’ਚ ਅੱਜ ਉਸ ਸਮੇਂ ਸਥਿਤੀ ਤਨਾਅਪੂਰਨ ਹੋ ਗਈ ਜਦੋਂ ਦੋਂ ਧਿਰਾਂ ਖਾਲਿਸਤਾਨ ਵਿਰੁੱਧ ਮਾਰਚ ਕੱਢਣ ਨੂੰ ਲੈ ਕੇ ਆਹਮੋਂ ਸਾਹਮਣੇ ਹੋ ਗਈਆਂ। ਆਲਮ ਇਹ ਰਿਹਾ ਕਿ ਇਸ ਦੌਰਾਨ ਦੋਹਾਂ ਧਿਰਾਂ ਵਿੱਚ ਇੱਟਾਂ, ਪੱਥਰ, ਨੰਗੀਆਂ ਤਲਵਾਰਾਂ ਆਦਿ ਦੀ ਖੁੱਲ ਕੇ ਵਰਤੋਂ ਹੋਈ। ਇਸ ਝੜਪ ਵਿੱਚ ਇੱਕ ਵਿਅਕਤੀ ਦੇ ਗੋਲੀ ਲੱਗੀ ਜਦਕਿ ਇੱਕ ਉੱਪਰ ਤਲਵਾਰ ਦਾ ਵਾਰ ਕਰ ਦਿੱਤਾ ਗਿਆ। ਇਸ ਝੜਪ ਵਿੱਚ ਕਈ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਏ। ਇਸ ਦੌਰਾਨ ਪੁਲਿਸ ਵੱਲੋਂ ਭੀੜ ਨੂੰ ਤਿੱਤਰ ਬਿੱਤਰ ਕਰਨ ਲਈ ਹਵਾਈ ਫਾਇਰਿੰਗ ਕੀਤੀ ਗਈ। (Khalistan March)

ਜਾਣਕਾਰੀ ਅਨੁਸਾਰ ਸ਼ਿਵ ਸੈਨਾ ਬਾਲ ਠਾਕਰੇ ਦੇ ਆਗੂ ਹਰੀਸ ਸਿੰਗਲਾ ਵੱਲੋਂ ਅੱਜ ਖਾਲਿਸਤਾਨ ਵਿਰੁੱਧ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ ਸੀ ਜਦਕਿ ਸਿੱਖ ਜਥੇਬੰਦੀਆਂ ਵੱਲੋਂ ਇਸ ਦੇ ਵਿਰੋਧ ਵਿੱਚ ਇਕੱਠੀਆਂ ਹੋਈਆਂ ਸਨ। ਮਾਮਲਾ ਉਸ ਸਮੇਂ ਵੱਧ ਗਿਆ ਜਦੋਂ ਸਿੱਖ ਜਥੇਬੰਦੀਆਂ ਦੇ ਕੁਝ ਕਾਰਕੁੰਨ ਬੱਸ ਸਟੈਂਡ ਵੱਲ ਆ ਰਹੇ ਸਨ ਤਾ ਜਦੋਂ ਮਾਤਾ ਕਾਲੀ ਮੰਦਿਰ ਕੋਲ ਪੁੱਜੇ ਤਾ ਉੱਥੇ ਇੱਕ ਦੂਜੇ ਦੇ ਵਿਰੁੱਧ ਨਾਅਰੇਬਾਜ਼ੀ ਹੋਈ। ਇਸ ਤੋਂ ਬਾਅਦ ਲੀਲਾ ਭਵਨ ਚੌਂਕ ਵਿਖੇ ਪੁਲਿਸ ਵੱਲੋਂ ਰੋਕੇ ਗਏ ਸਿੱਖ ਜਥੇਬੰਦੀਆਂ ਦੇ ਕਾਰਕੁੰਨ ਨਾਕੇ ਤੋੜ ਦੇ ਇੱਥੇ ਪੁੱਜ ਗਏੇ ਅਤੇ ਪੁਲਿਸ ਦੇ ਸਾਰੇ ਪ੍ਰਬੰਧ ਲੀਰੋਂ ਲੀਰ ਹੋ ਗਏ।

siva sana

ਦੋਵਾਂ ਧਿਰਾਂ ਵੱਲੋਂ ਚੱਲੇ ਇੱਟਾਂ-ਰੋੜੇ

ਕਾਲੀ ਮਾਤਾ ਮੰਦਿਰ ਦੇ ਨਾਲ ਲੱਗਦੀ ਇਮਾਰਤ ਉੱਪਰ ਸਿਵ ਸੈਨਾ ਦੇ ਕਾਰਕੁੰਨਾਂ ਵੱਲੋਂ ਇੱਟਾਂ, ਪੱਥਰ ਵਰਸਾਉਣੇ ਸ਼ੁਰੂ ਕਰ ਦਿੱਤੇ ਗਏ, ਜਿਸ ਤੋਂ ਬਾਅਦ ਦੂਜੀ ਧਿਰ ਵੱਲੋਂ ਇੱਟਾਂ ਰੋੜਿਆਂ ਨਾਲ ਹਮਲਾ ਕੀਤਾ ਗਿਆ। ਇਸੇ ਦੌਰਾਨ ਹੀ ਬਲਵਿੰਦਰ ਸਿੰਘ ਨਾਮ ਦੇ ਇੱਕ ਵਿਅਕਤੀ ਦੇ ਪੱਟ ਵਿੱਚ ਗੋਲੀ ਵੱਜ ਗਈ, ਜਿਸ ਨਾਲ ਕਿ ਉਹ ਜਖ਼ਮੀ ਹੋ ਗਿਆ। ਜ਼ਖਮੀ ਅਨੁਸਾਰ ਇਹ ਗੋਲੀ ਸ਼ਿਵ ਸੈਨਾ ਦੇ ਕਾਰਕੁੰਨਾਂ ਵੱਲੋਂ ਚਲਾਈ ਗਈ। ਉਸ ਵਿਅਕਤੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਦੌਰਾਨ ਪੁਲਿਸ ਵੱਲੋਂ ਸਿੱਖ ਕਾਰਕੁੰਨਾਂ ਨੂੰ ਅੱਗੇ ਵੱਧਣ ਤੋਂ ਰੋਕਣ ਦਾ ਯਤਨ ਕੀਤਾ ਗਿਆ, ਜਿਸ ਵਿੱਚ ਥਾਣਾ ਤਿ੍ਰਪੜੀ ਦੇ ਐਸਐਸਓ ਦੇ ਹੱਥ ਉੱਪਰ ਤਲਵਾਰ ਲੱਗਣ ਕਾਰਨ ਉਹ ਜਖ਼ਮੀ ਹੋ ਗਿਆ।

ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਦੇ ਵੀ ਰੋੜੇ ਲੱਗਣ ਕਾਰਨ ਜਖ਼ਮੀ ਹੋਣ ਦੀ ਖ਼ਬਰ ਹੈ। ਸਥਿਤੀ ਵਿਗੜਦੀ ਦੇਖ ਪੁਲਿਸ ਵੱਲੋਂ ਭੀੜ ਨੂੰ ਤਿੱਤਰ ਬਿੱਤਰ ਕਰਨ ਲਈ ਹਵਾਈ ਫਾਇਰਿੰਗ ਕਰਨੀ ਪਈ ਅਤੇ ਦਰਜ਼ਨ ਤੋਂ ਵੱਧ ਫਾਇਰ ਕੀਤੇ ਗਏ। ਪੁਲਿਸ ਵੱਲੋਂ ਦੋਹਾਂ ਧਿਰਾਂ ਨੂੰ ਟਿਕਾਉਣ ਲਈ ਪੂਰੀ ਜੱਦੋਂ ਜਹਿਦ ਕੀਤੀ ਗਈ।

ਡਿਪਟੀ ਕਮਿਸ਼ਨਰ, ਆਈ.ਜੀ., ਐਸਐਸਪੀ ਘਟਨਾ ਮੌਕੇ ਪੁੱਜੇ

ਇਸ ਤਣਾਅ ਭਰੇ ਮਹੌਲ ਦੌਰਾਨ ਪਟਿਆਲਾ ਦੇ ਆਈਜੀ ਰਾਕੇਸ਼ ਅਗਰਵਾਲ, ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਅਤੇ ਐਸਐਸਪੀ ਡਾ. ਨਾਨਕ ਸਿੰਘ ਸਮੇਤ ਹੋਰ ਅਧਿਕਾਰੀ ਪੁੱਜੇ। ਇਸ ਮੌਕੇ ਆਈ ਜੀ. ਅਗਰਵਾਲ ਨੇ ਕਿਹਾ ਕਿ ਅੱਜ ਦੀ ਇਹ ਘਟਨਾ ਦੋਹਾਂ ਧਿਰਾਂ ਵਿੱਚ ਗਲਤ ਫਹਿਮੀ ਸਮੇਤ ਸ਼ੋਸਲ ਮੀਡੀਆ ਤੇ ਫੈਲੀ ਅਫ਼ਵਾਹ ਕਾਰਨ ਵਾਪਰੀ ਹੈ।

ਉਨ੍ਹਾਂ ਦੋਹਾਂ ਧਿਰਾਂ ਨੂੰ ਸਾਂਤੀ ਬਣਾਕੇ ਰੱਖਣ ਦੀ ਅਪੀਲ ਕਰਦਿਆ ਆਖਿਆ ਕਿ ਇਸ ਘਟਨਾ ਲਈ ਜਿੰਮੇਵਾਰ ਵਿਅਕਤੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੂੰ ਪੁੱਛਿਆ ਕਿ ਇਹ ਪੁਲਿਸ ਪ੍ਰਸ਼ਾਸਨ ਦੀ ਅਣਗਹਿਲੀ ਹੈ, ਜਦੋਂਕਿ ਇੱਕ ਹਫ਼ਤੇ ਤੋਂ ਅਜਿਹੇ ਮਾਰਚ ਸਬੰਧੀ ਜਾਣਕਾਰੀ ਸੀ, ਤਾ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਆਪਣੇ ਪ੍ਰਬੰਧ ਕੀਤੇ ਹੋਏ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਭਾਈਚਾਰੇ ਨੂੰ ਵਿਗੜਨ ਨਹੀਂ ਦਿੱਤਾ ਜਾਵੇਗਾ। ਪਟਿਆਲਾ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਸਥਿਤੀ ਕਾਬੂ ਹੇਠ ਹੈ ਅਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਦੋਹਾਂ ਧਿਰਾਂ ਨੂੰ ਸਾਂਤੀ ਬਣਾਕੇ ਰੱਖਣ ਦੀ ਅਪੀਲ ਕੀਤੀ।

ਵੱਖ-ਵੱਖ ਆਗੂਆਂ ਵੱਲੋਂ ਸਾਂਤੀ ਦੀ ਅਪੀਲ

ਇੱਧਰ ਇਸ ਘਟਨਾ ਤੋਂ ਬਾਅਦ ਰਾਜਨੀਤਿਕ ਆਗੂਆਂ ਵੱਲੋਂ ਵੀ ਸਾਂਤੀ ਦੀ ਅਪੀਲ ਕੀਤੀ ਗਈ। ਸੰਸਦ ਮੈਂਬਰ ਪਰਨੀਤ ਕੌਰ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪਟਿਆਲਾ ਸ਼ਹਿਰੀ ਤੋਂ ਵਿਧਾਇਕ ਅਜੀਤਪਾਲ ਕੋਹਲੀ, ਹਲਕਾ ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੋੜਾਮਾਜਰਾ, ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਸਮੇਤ ਅਨੇਕਾਂ ਆਗੁੂਆਂ ਵੱਲੋਂ ਚਿੰਤਾ ਪ੍ਰਗਟ ਕਰਦਿਆ ਸਾਂਤੀ ਦੀ ਅਪੀਲ ਕੀਤੀ ਗਈ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਘਟਨਾ ਦੇ ਜਿੰਮੇਵਾਰ ਵਿਅਕਤੀਆਂ ਵਿਰੁੱਧ ਸਖਤ ਕਦਮ ਚੁੱਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here