ਵਿਰੋਧੀ ਧਿਰ ਵਲੋਂ ਨਹੀਂ ਨਿਭਾਈ ਗਈ ਅਹਿਮ ਭੂਮਿਕਾ (Vidhan Sabha Session)
- ਦੋ ਦਿਨਾਂ ਤੋਂ ਲਟਕਦਾ ਰਿਹਾ ਅਮਨ ਕਾਨੂੰਨ ‘ਤੇ ਕੰਮ ਰੋਕੋ ਪ੍ਰਸਤਾਵ, ਨਹੀਂ ਹੋਇਆ ਵਿਧਾਨ ਸਭਾ ‘ਚ ਪੇਸ਼
- ਸ਼ੋ੍ਰਮਣੀ ਅਕਾਲੀ ਦਲ ਦੇ 2 ਵਿਧਾਇਕ ਰਹੇ ਦੋਹੇ ਦਿਨ ਗੈਰ ਹਾਜ਼ਰ, ਭਾਜਪਾ ਵਿਧਾਇਕ ਵੀ ਰਹੇ ਢਿੱਲੇ
(ਅਸ਼ਵਨੀ ਚਾਵਲਾ) ਚੰਡੀਗੜ। (Vidhan Sabha Session) ਪੰਜਾਬ ਵਿਧਾਨ ਸਭਾ ਦਾ 2 ਦਿਨਾਂ ਸਰਦ ਰੁੱਤ ਸੈਸ਼ਨ ਬਿਨਾਂ ਕਿਸੇ ਹੰਗਾਮੇ ਅਤੇ ਸ਼ੋਰ ਸਰਾਬੇ ਤੋਂ ਹੀ ਖ਼ਤਮ ਹੋ ਗਿਆ। ਪੰਜਾਬ ਵਿਧਾਨ ਸਭਾ ਵਿੱਚ ਮੁੱਖ ਵਿਰੋਧੀ ਧਿਰ ਕਾਂਗਰਸ ਪਾਰਟੀ ਵੱਲੋਂ ਅਮਨ ਅਤੇ ਕਾਨੂੰਨ ਵਿਵਸਥਾ ’ਤੇ ਕੰਮ ਰੋਕੋ ਪ੍ਰਸਤਾਵ ਪੇਸ਼ ਕਰਨ ਲਈ ਸਪੀਕਰ ਕੁਲਤਾਰ ਸੰਧਵਾ ਨੂੰ ਭੇਜਿਆ ਤਾਂ ਗਿਆ ਪਰ ਸਪੀਕਰ ਵੱਲੋਂ ਮਨਜ਼ੂਰੀ ਨਾ ਮਿਲਣ ਦੇ ਚਲਦੇ ਵਿਧਾਨ ਸਭਾ ਵਿੱਚ ਪੇਸ਼ ਨਹੀਂ ਹੋ ਪਾਇਆ। ਇਸ ਦੇ ਬਾਵਜੂਦ ਕਾਂਗਰਸ ਪਾਰਟੀ ਨੇ ਕਿਸੇ ਵੀ ਤਰਾਂ ਦਾ ਹੰਗਾਮਾ ਕਰਨ ਦੀ ਥਾਂ ’ਤੇ ਸਦਨ ਦੇ ਦੂਜੇ ਦਿਨ ਜ਼ਿਆਦਾਤਰ ਸਮਾਂ ਗੱਲਾਂ-ਬਾਤਾਂ ਕਰਦੇ ਹੋਏ ਹੀ ਬਿਤਾ ਦਿੱਤਾ ਗਿਆ।
ਹਾਲਾਂਕਿ ਸਦਨ ਦੇ ਆਖਰੀ ਕੁਝ ਮਿੰਟ ਵਿੱਚ ਬੋਲਣ ਲਈ ਜਿਆਦਾ ਸਮਾਂ ਨਹੀਂ ਮਿਲਣ ਬਾਰੇ ਕਹਿੰਦੇ ਹੋਏ ਕਾਂਗਰਸ ਪਾਰਟੀ ਦੇ ਵਿਧਾਇਕਾਂ ਵੱਲੋਂ ਵਾਕ ਆਉਟ ਕੀਤਾ ਗਿਆ। ਇਥੇ ਹੀ ਸ਼ੋ੍ਰਮਣੀ ਅਕਾਲੀ ਦਲ ਦੇ 2 ਵਿਧਾਇਕ ਸਦਨ ਦੀ 2 ਦਿਨਾਂ ਦੀ ਮੁਕੰਮਲ ਕਾਰਵਾਈ ਦਰਮਿਆਨ ਹੀ ਗੈਰ ਹਾਜ਼ਰ ਰਹੇ ਤਾਂ ਡਾ. ਸੁਖਵਿੰਦਰ ਸਿੰਘ ਸੁੱਖੀ ਨੇ ਵੀ ਪਾਰਟੀ ਵੱਲੋਂ ਸੱਤਾਧਿਰ ਨੂੰ ਜਿਆਦਾ ਘੇਰਣ ਦੀ ਕੋਸ਼ਸ਼ ਨਹੀਂ ਕੀਤੀ ਤਾਂ ਭਾਰਤੀ ਜਨਤਾ ਪਾਰਟੀ ਦੇ ਦੋਵੇ ਵਿਧਾਇਕਾਂ ਵੱਲੋਂ ਵੀ ਕੁਝ ਜਿਆਦਾ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਇਸ ਦਿਨ ਕੀਤਾ ਗਜ਼ਟਿਡ ਛੁੱਟੀ ਦਾ ਐਲਾਨ
ਸਾਬਕਾ ਪ੍ਰਧਾਨ ਅਤੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਦੂਜੇ ਦਿਨ ਸਿਰਫ਼ ਇਨਾਂ ਹੀ ਕਿਹਾ ਕਿ ਸੱਤਾਧਿਰ ਪਾਰਟੀ ਕਿਸੇ ਵੀ ਵਿਰੋਧ ਨੂੰ ਸੁਣਨ ਲਈ ਤਿਆਰ ਨਹੀਂ ਹੈ, ਜਿਸ ਕਾਰਨ ਹੀ ਉਹ ਵਿਰੋਧ ਵਾਲਾ ਕੋਈ ਮੁੱਦਾ ਚੁੱਕਣ ਦੀ ਥਾਂ ’ਤੇ ਸਰਕਾਰ ਨੂੰ ਸਲਾਹ ਦੇਣਾ ਹੀ ਜਿਆਦਾ ਪਸੰਦ ਕਰਨਗੇ। ਇਥੇ ਹੀ ਉਨਾਂ ਨੂੰ ਵੱਲੋਂ ਸਰਕਾਰ ਨੂੰ ਕੇਂਦਰ ਸਰਕਾਰ ਦੀ ਇੱਕ ਸਕੀਮ ਬਾਰੇ ਕੁਝ ਸਲਾਹਾਂ ਜ਼ਰੂਰ ਦਿੱਤੀਆਂ ਪਰ ਸਰਕਾਰ ਨੂੰ ਘੇਰਣ ਦੀ ਕੋਸ਼ਸ਼ ਨਹੀਂ ਕੀਤੀ ਗਈ। (Vidhan Sabha Session)
ਜਾਣਕਾਰੀ ਅਨੁਸਾਰ ਪੰਜਾਬ ਦੀ ਸੱਤਾਧਿਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ 2 ਦਿਨ ਦਾ ਸਰਦ ਰੁੱਤ ਸੈਸ਼ਨ ਸੱਦਿਆ ਗਿਆ ਸੀ, ਜਿਸ ਵਿੱਚ ਕੁਲ 6 ਬਿਲ ਪਾਸ ਕਰਵਾਉਣੇ ਸਨ। ਇਸ ਸਰਦ ਰੁੱਤ ਸੈਸ਼ਨ ਨੂੰ ਲੰਬਾ ਕਰਨ ਲਈ ਕਾਂਗਰਸ ਪਾਰਟੀ ਵੱਲੋਂ ਪੱਤਰ ਤਾਂ ਲਿਖਿਆ ਗਿਆ ਪਰ ਸਦਨ ਦੇ ਅੰਦਰ ਇਸ ਨੂੰ ਲੈ ਕੇ ਜਿਆਦਾ ਵਿਰੋਧ ਪ੍ਰਦਰਸ਼ਨ ਨਹੀਂ ਕੀਤਾ ਗਿਆ। ਜਿਸ ਤੋਂ ਸਾਫ਼ ਨਜ਼ਰ ਆ ਰਿਹਾ ਸੀ ਕਿ ਸਦਨ ਵਿੱਚ ਕਾਂਗਰਸ ਪਾਰਟੀ ਦਾ ਰੁੱਖ ਕਾਫ਼ੀ ਜਿਆਦਾ ਨਰਮ ਹੀ ਰਿਹਾ।
ਪਿਛਲੇ ਦੋ ਦਿਨਾਂ ਵਿੱਚ ਪੇਸ਼ ਕੀਤੇ ਗਏ 6 ਬਿੱਲਾਂ ਕਰਵਾਏ ਪਾਸ
ਸੱਤਾ ਧਿਰ ਪਾਰਟੀ ਨੇ ਵੀ ਇਸ ਦਾ ਫਾਇਦਾ ਚੁੱਕਦੇ ਹੋਏ ਬਹੁਤ ਹੀ ਆਸਾਨੀ ਨਾਲ ਪਿਛਲੇ ਦੋ ਦਿਨਾਂ ਵਿੱਚ ਪੇਸ਼ ਕੀਤੇ ਗਏ 6 ਬਿੱਲਾਂ ਨੂੰ ਪਾਸ ਕਰਵਾ ਲਿਆ ਅਤੇ ਸੁਆਲਾਂ ਦੇ ਜੁਆਬ ਤੋਂ ਲੈ ਕੇ ਜ਼ੀਰੋ ਕਾਲ ਤੱਕ ਵਿੱਚ ਸੱਤਾਧਿਰ ਪਾਰਟੀ ਨੂੰ ਕੋਈ ਜਿਆਦਾ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ। ਜਿਸ ਕਾਰਨ ਦੋ ਦਿਨਾਂ ਦਾ ਸੈਸ਼ਨ ਬਿਨਾਂ ਕਿਸੇ ਹੰਗਾਮੇ ਤੋਂ ਹੀ ਖ਼ਤਮ ਹੋ ਗਿਆ।