ਟੱਰਕ ਨੇ ਐਕਟਿਵਾ ਸਵਾਰ ਨੂੰ ਮਾਰੀ ਟੱਕਰ ਇੱਕ ਦੀ ਮੌਤ

Road Accident

ਸੜਕ ਹਾਦਸੇ ’ਚ ਬਜ਼ੁਰਗ ਦੀ ਮੌਤ

(ਰਜਨੀਸ਼ ਰਵੀ) ਜਲਾਲਾਬਾਦ। ਮੁੱਖ ਮਾਰਗ ਤੇ ਥਾਣਾ ਸਦਰ ਦੇ ਸਾਹਮਣੇ ਅੱਜ ਹੋਈ ਇੱਕ ਸੜਕ ਦੁਰਘਟਨਾ ਵਿਚ ਐਕਟਿਵਾ ਸਵਾਰ ਦੀ ਮੌਤ ਹੋ ਗਈ ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਜਾਲਾਲਾਬਾਦ ਐਕਟਿਵਾ ਸਕੂਟਰ ਜਲਾਲਾਬਾਦ ਤਰਫ ਆ ਰਿਹਾ ਸੀ ਜਦੋਂ ਥਾਣਾ ਸਦਰ ਦੇ ਸਾਹਮਣੇ ਪੁੱਜੇ ਤਾ ਇਕ ਤੇਜ਼ ਰਫਤਾਰ ਟਰੱਕ ਨੇ ਟੱਕਰ ਮਾਰ ਦਿੱਤੀ ਜਿਸ ਤੇ ਐਕਟਿਵਾ ਸਵਾਰ ਦੀ ਮੌਤ ਹੋ ਗਈ। ਜਿਸ ਦੀ ਪਹਿਚਾਨ ਗੁਰਮੀਤ ਸਿੰਘ ਬੇਦੀ ਵਜੋ ਹੋਈ ਸਹਾਇਕ ਥਾਣੇਦਾਰ ਹਰਦੇਵ ਸਿੰਘ ਬੇਦੀ ਦੇ ਪਿਤਾ ਸਨ । ਟੱਰਕ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ।

ਮ੍ਰਿਤਕ ਦੇਹ ਪੋਸਟ ਮਾਰਟਮ ਲਈ ਫਾਜ਼ਿਲਕਾ ਭੇਜ ਕੇ ਕਾਰਵਾਈ ਸੁਰੂ ਕਰ ਦਿੱਤੀ ਗਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਸ਼ਹਿਰ ਵਿੱਚ ਸੋਗ ਦੀ ਲਹਿਰ ਦੌੜ ਗਈ। ਇਥੇ ਵਰਣਨਯੋਗ ਹੈ ਕਿ ਕੁਝ ਪਹਿਲਾ ਹੀ ਇਸੇ ਤਰ੍ਹਾਂ ਦੀ ਸੜਕ ਦੁਰਘਟਨਾ ਜਲਾਲਾਬਾਦ ਦੇ ਬਹਾਮਣੀ ਵਾਲੀ ਚੁੰਗੀ ਨੇੜੇ ਵਾਪਰੀ ਸੀ ਜਿਸ ਵਿੱਚ ਟੱਰਕ ਵੱਲੋਂ ਐਕਟਿਵਾ ਨੂੰ ਟੱਕਰ ਮਾਰ ਦਿੱਤੀ ਸੀ ਤੇ ਐਕਟਿਵਾ ਸਵਾਰ ਦੀ ਮੌਤ ਹੋ ਗਈ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here