ਸੂਏ ‘ਚ ਪਿਆ ਪਾੜ ਰੋਕਣੀ ਪਈ ਰੇਲਗੱਡੀ!

Bathinda News

ਨੁਕਸਾਨ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ | Bathinda News

ਬਠਿੰਡਾ (ਸੁਖਜੀਤ ਮਾਨ)। ਰਾਤ ਆਏ ਝੱਖੜ ਨਾਲ ਹੋਏ ਨੁਕਸਾਨ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਬਠਿੰਡਾ (Bathinda News) ਵਿੱਚ ਇੱਕ ਸੂਆ ਟੁੱਟਣ ਕਾਰਨ ਅਜਿਹੀ ਸਥਿਤੀ ਬਣ ਗਈ ਕਿ ਉੱਥੋਂ ਲੰਘਦੀ ਰੇਲਵੇ ਲਾਈਨ ਨੁਕਸਾਨੀ ਜਾਣ ਕਾਰਨ ਮੌਕੇ ‘ਤੇ ਪੁੱਜੀ ਰੇਲਗੱਡੀ ਰੋਕਣੀ ਪਈ। ਵੇਰਵਿਆਂ ਮੁਤਾਬਿਕ ਬਠਿੰਡਾ ਸਥਿਤ ਐਨਐੱਫਐੱਲ ਨੇੜਿਓਂ ਲੰਘਦੇ ਸੂਏ ‘ਚ ਪਾੜ ਪੈ ਗਿਆ।ਪਾਣੀ ਦੇ ਤੇਜ ਵਹਾਅ ਕਰਕੇ ਉੱਥੋਂ ਲੰਘਦੇ ਰੇਲਵੇ ਟਰੈਕ ਦੇ ਅੰਦਰੋ ਤੇ ਹੇਠੋ ਪੱਥਰ ਖਿਸਕਣ ਕਰਕੇ ਪਟੜੀ ਖੋਖਲੀ ਹੋ ਗਈ। ਇਸੇ ਦੌਰਾਨ ਉੱਥੇ ਫਿਰੋਜਪੁਰ ਤੋਂ ਬਠਿੰਡਾ ਵੱਲ ਆ ਰਹੀ ਰੇਲ ਗੱਡੀ ਪੁੱਜ ਗਈ, ਜਿਸਨੂੰ ਅੱਗੇ ਖਤਰਾ ਦੇਖਦਿਆਂ ਉੱਥੇ ਹੀ ਰੋਕਣਾ ਪਿਆ। (Bathinda News)

Bathinda News
ਰਾਹਤ ਕਾਰਜ ਦੌਰਾਨ ਮੌਕੇ ‘ਤੇ ਮੌਜੂਦ ਐਸਆਈ ਅਮਰੀਕ ਸਿੰਘ

ਇਹ ਵੀ ਪੜ੍ਹੋ : ਦੇਰ ਰਾਤ ਆਏ ਤੇਜ਼ ਤੂਫਾਨ ਨੇ ਦਰੱਖਤ ਜੜੋਂ ਪੁੱਟੇ, ਬਿਜਲੀ ਦੇ ਖੰਭੇ ਤੋੜੇ

ਸਮਾਜ ਸੇਵੀ ਗੁਰਵਿੰਦਰ ਸ਼ਰਮਾ ਨੇ ਦੱਸਿਆ ਕਿ ਇਸ ਸਬੰਧੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਦੀ ਸੰਸਥਾ ਸਹਿਯੋਗ ਦੀ ਟੀਮ ਵਲੋਂ ਮੌਕੇ ਤੇ ਪਹੁੰਚ ਕੇ ਸਥਾਨਕ ਮੁਹੱਲਾ ਵਾਸੀਆਂ ਨਾਲ ਰਾਹਤ ਕਾਰਜਾਂ ‘ਚ ਮਦਦ ਕੀਤੀ ਗਈ। ਉਹਨਾਂ ਦੱਸਿਆ ਕਿ ਰੇਲਗੱਡੀ ਉੱਥੇ ਹੀ ਰੋਕਣ ਕਾਰਨ ਉਸ ਵਿਚਲੀਆਂ ਸਵਾਰੀਆਂ ਨੂੰ ਪ੍ਰੇਸ਼ਾਨ ਹੋਣਾ ਪਿਆ। ਸਵਾਰੀਆਂ ਦੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਉਹਨਾਂ ਨੂੰ ਸ਼ਹਿਰ ‘ਚ ਲਿਆਉਣ ਲਈ ਆਟੋ ਰਿਕਸ਼ਿਆਂ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਟਰੈਫਿਕ ਇੰਚਾਰਜ ਬਠਿੰਡਾ ਐਸਆਈ ਅਮਰੀਕ ਸਿੰਘ ਨੇ ਵੀ ਮੌਕੇ ‘ਤੇ ਪੁੱਜ ਕੇ ਰਾਹਤ ਕਾਰਜਾਂ ‘ਚ ਹੱਥ ਵਟਾਇਆ। (Bathinda News)

Bathinda News
ਜੇਸੀਬੀ ਨਾਲ ਚਲਾਇਆ ਜਾ ਰਿਹਾ ਰਾਹਤ ਕਾਰਜ

ਇਹ ਵੀ ਪੜ੍ਹੋ : ਪੰਜਾਬ ’ਚ ਕਿਸਾਨ ਅੱਜ ਕਰਨਗੇ ਰੇਲਵੇ ਟ੍ਰੈਕ ਜਾਮ

LEAVE A REPLY

Please enter your comment!
Please enter your name here