ਜਾਣੋ ਕੀ ਸੀ ਬੰਦ?
ਸ੍ਰੀਨਗਰ (ਏਜੰਸੀ)। ਕਸ਼ਮੀਰ ਘਾਟੀ ’ਚ ਬਾਰਾਮੂਲਾ-ਬਨੀਹਾਲ ਰੇਲ ਮਾਰਗ ’ਤੇ ਰੇਲ ਸੇਵਾ ਸੁਰੱਖਿਆ ਕਾਰਨਾਂ ਕਰਕੇ 5 ਦਿਨਾ ਤੱਕ ਬੰਦ ਰਹਿਣ ਤੋਂ ਬਾਅਦ ਮੰਗਲਵਾਰ ਨੂੰ ਫਿਰ ਸ਼ੁਰੂ ਹੋ ਗਈ ਅਧਿਕਾਰਿਕ ਸੂਤਰਾਂ ਨੇ ਯੂਨੀਵਾਰਤਾ ਨੂੰ ਦੱਸਿਆ ਕਿ ਰੇਲ ਅੱਜ ਉੱਤਰ ਕਸ਼ਮੀਰ ਦੇ ਸ੍ਰੀਨਗਰ ਬੜਗਾਮ ਤੇ ਬਾਰਾਮੂਲਾ ਟਰੈਕ ’ਤੇ ਚੱਲੇਗੀ।
ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੱਖਣੀ ਕਸ਼ਮੀਰ ਦੇ ਬੜਗਾਮ-ਸ੍ਰੀਨਗਰ ਅਨੰਤਨਾਗ-ਕਾਜੀਗੁੰਡ ਤੋਂ ਜੰਮੂ ਕਸ਼ਮੀਰ ਦੇ ਬਨੀਹਾਲ ਤੱਕ ਰੇਲ ਚਲਾਈ ਗਈ ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਤੇ ਪੁਲਿਸ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਰੇਲ ਸੇਵਾ ਬਹਾਲ ਕੀਤੀ ਗਈ ਹੈ ਜ਼ਿਕਰਯੋਗ ਹੈ ਕਿ ਵੱਖਵਾਦੀ ਆਗੂ ਸਇਅਦ ਅਲੀ ਸ਼ਾਹ ਗਿਲਾਨੀ ਦੀ ਬੁੱਧਵਾਰ ਰਾਤ ਉਨ੍ਹਾਂ ਦੇ ਹੈਦਰਪੋਰਾ ਰਿਹਾਇਸ਼ ’ਤੇ ਮੌਤ ਤੋਂ ਬਾਅਦ ਪ੍ਰਸ਼ਾਸਨ ਤੇ ਪੁਲਿਸ ਦੇ ਨਿਰਦੇਸ਼ ਤੋਂ ਬਾਅਦ ਵੀਰਵਾਰ ਨੂੰ ਰੇਲ ਸੇਵਾ ਚੌਕਸੀ ਵਜੋਂ ਬੰਦ ਕਰ ਦਿੱਤੀ ਗਈ ਸੀ ਅਧਿਕਾਰੀ ਨੇ ਦੱਸਿਆ ਕਿ ਪਹਿਲਾਂ ਵੀ ਘਾਟੀ ’ਚ ਹੋਈ ਹਿੰਸਾ ’ਚ ਰੇਲਵੇ ਦੀ ਕਰੋੜਾਂ ਰੁਪਏ ਦੀ ਜਾਇਦਾਦ ਦਾ ਨੁਕਸਾਨ ਹੋਇਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ